ਬਿੱਗ ਬੌਸ 15: ਅਫਸਾਨਾ ਖ਼ਾਨ ਦਾ ਹੋਇਆ ਕੰਟੈਸਟੇਂਟਸ ਵਿਧੀ ਪਾਂਡਿਆ ਨਾਲ ਟਕਰਾ, ਸਾਹਮਣੇ ਆਈ ਵੀਡੀਓ

written by Lajwinder kaur | October 04, 2021 03:30pm

Bigg Boss 15: ਟੀਵੀ ਜਗਤ ਦਾ ਸਭ ਤੋਂ ਫੇਮਸ ਤੇ ਵਿਵਾਦਤ ਰਿਐਲਿਟੀ ਸ਼ੋਅ ਬਿੱਗ ਬੌਸ 15 ਟੀਵੀ ‘ਤੇ ਦਸਤਕ ਦੇ ਚੁੱਕਿਆ ਹੈ। ਸ਼ੋਅ  ‘ਚ ਮਨੋਰੰਜਨ ਜਗਤ ਦੇ ਨਾਲ ਜੁੜੀਆਂ ਹਸਤੀਆਂ ਸ਼ਾਮਿਲ ਹੋਈਆਂ ਨੇ। ਇਸ ਵਾਰ ਪੰਜਾਬ ਤੋਂ ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਵੀ ਪਹੁੰਚੀ ਹੈ । ਜੀ ਹਾਂ ਜਿਸ ਨੂੰ ਲੈ ਕੇ ਅਫਸਾਨਾ ਖ਼ਾਨ ਦੇ ਪ੍ਰਸ਼ੰਸਕ ਕਾਫੀ ਉਤਸੁਕ ਨੇ।

bigg boss 15 afsana khan and salman khan Image Source: Instagram

ਹੋਰ ਪੜ੍ਹੋ :ਗਾਇਕਾ ਹਰਸ਼ਦੀਪ ਕੌਰ ਨੇ ਆਪਣੇ ਪੁੱਤਰ ਹੁਨਰ ਸਿੰਘ ਦੇ ਨਾਲ ਸ਼ੇਅਰ ਕੀਤਾ ਪਿਆਰਾ ਜਿਹਾ ਨਵਾਂ ਵੀਡੀਓ, ਪੁੱਤਰ ਦੇ ਨਾਲ ਮਸਤੀ ਕਰਦੀ ਆਈ ਨਜ਼ਰ, ਦੇਖੋ ਵੀਡੀਓ

ਬਿੱਗ ਬੌਸ 15 ਸ਼ੋਅ ਦਾ ਇੱਕ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ। ਜਿਸ ‘ਚ ਕੰਟੈਸਟੇਂਟਸ ਅਫਸਾਨਾ ਖ਼ਾਨ Afsana Khan ਅਤੇ ਵਿਧੀ ਪਾਂਡਿਆ (Vidhi Pandya)‘ਚ ਸਮਾਨ ਨੂੰ ਲੈ ਕੇ ਤਿੱਖੀ ਬਹਿਸ ਦੇਖਣ ਨੂੰ ਮਿਲ ਰਹੀ ਹੈ।

ਹੋਰ ਪੜ੍ਹੋ : ਰਾਨੂ ਮੰਡਲ ਦਾ ਨਵਾਂ ਵੀਡੀਓ ਛਾਇਆ ਸੋਸ਼ਲ ਮੀਡੀਆ, ‘Manike Mage Hithe’ ਗੀਤ ਗਾਉਂਦੀ ਆਈ ਨਜ਼ਰ, ਦੇਖੋ ਵਾਇਰਲ ਵੀਡੀਓ

inside image of afsana khan bigg boss 15

ਪ੍ਰੋਮੋ ‘ਚ ਦੇਖ ਸਕਦੇ ਹੋ ਸਾਰੇ ਕੰਟੈਸਟੇਂਟਸ ਜੰਗਲ ਖੇਤਰ ਵਿੱਚ ਇਕੱਠੇ ਹੋਏ ਹਨ ਅਤੇ ਬਿੱਗ ਬੌਸ ਦੀ ਨਵੀਂ ਘੋਸ਼ਣਾ ਨੂੰ ਸੁਣ ਰਹੇ ਹਨ । ਬਿੱਗ ਬੌਸ ਜੰਗਲ ਖੇਤਰ ਦੇ ਕੰਟੈਸਟੇਂਟਸ ਨੂੰ ਆਪਣਾ ਸਾਰਾ ਸਮਾਨ ਇੱਕ ਵਿਸ਼ੇਸ਼ ਕਮਰੇ ਵਿੱਚ ਜਮ੍ਹਾਂ ਕਰਵਾਉਣ ਲਈ ਕਹਿੰਦਾ ਹੈ । ਵਿਧੀ ਅਫਸਾਨਾ ਨੂੰ ਕੁਝ ਸਮਾਨ ਚੁੱਕਣ ਲਈ ਕਹਿੰਦੀ ਹੈ ਤਾਂ ਦੋਵਾਂ ‘ਚ ਇਸ ਗੱਲ ਨੂੰ ਲੈ ਕੇ ਆਪਸੀ ਮਤਭੇਦ ਦੇਖਣ ਨੂੰ ਮਿਲਦਾ ਹੈ ਤੇ ਗੱਲ ਵੱਧਦੀ ਹੋਈ ਨਜ਼ਰ ਆ ਰਹੀ ਹੈ। ਸੋ ਅੱਜ ਰਾਤ ਪਤਾ ਚੱਲੇਗਾ ਅਫਸਾਨਾ ਤੇ ਵਿਧੀ ਦੀ ਇਹ ਤਕਰਾਰ ਕਿਸ ਮੋੜ ਤੇ ਪਹੁੰਚਦੀ ਹੈ ।

You may also like