Trending:
ਬਿੱਗ ਬੌਸ 15: ਰਾਖੀ ਸਾਵੰਤ 'ਤੇ ਕਿਉਂ ਗੁੱਸੇ ਹੋਏ ਸਲਮਾਨ ਖ਼ਾਨ? ਦੇਖੋ ਵੀਡੀਓ
ਬਿੱਗ ਬੌਸ 15 ਦੇ ਇਸ Weekend Ka Vaar ਵਿੱਚ ਇੱਕ ਵਾਰ ਫਿਰ ਹੋਸਟ ਸਲਮਾਨ ਖ਼ਾਨ (Bigg Boss 15 host Salman Khan)ਪਰਿਵਾਰ ਵਾਲਿਆਂ ਨੂੰ ਆਪਣਾ ਦਮਦਾਰ ਰੂਪ ਦਿਖਾਉਣ ਜਾ ਰਹੇ ਹਨ। ਇਸ Weekend Ka Vaar 'ਚ ਘਰਵਾਲਿਆਂ ਦੀ ਲੱਗੀ ਕਲਾਸ, ਜਿਸ ਵਿੱਚ ਤੇਜਸਵੀ ਪ੍ਰਕਾਸ਼ ਤੋਂ ਲੈ ਕੇ ਰਾਖੀ ਸਾਵੰਤ ਵੀ ਸ਼ਾਮਿਲ ਨੇ। ਜੀ ਹਾਂ, ਬਿੱਗ ਬੌਸ 15 ਦੇ ਸ਼ਨੀਵਾਰ ਦੇ ਐਪੀਸੋਡ ਵਿੱਚ ਸਲਮਾਨ ਖ਼ਾਨ ਨੇ ਰਾਖੀ ਸਾਵੰਤ ਦੀ ਕਲਾਸ ਵੀ ਲਈ। ਸਲਮਾਨ ਖ਼ਾਨ ਨੇ ਨਾ ਸਿਰਫ ਰਾਖੀ ਸਾਵੰਤ ਨੂੰ ਤਾੜਨਾ ਕੀਤੀ, ਸਗੋਂ ਉਸ ਦੇ ਮਨੋਰੰਜਨ ਦੇ ਤਰੀਕੇ ਨੂੰ ਬੋਰਿੰਗ ਵੀ ਕਿਹਾ।
image source-instagram.com/colorstv/
ਰਾਖੀ ਸਾਵੰਤ ਲਈ ਸਲਮਾਨ ਖ਼ਾਨ ਦੀ ਤਾੜਨਾ ਇੱਕ ਵੱਡਾ ਸਬਕ ਸਾਬਤ ਹੋਣ ਵਾਲੀ ਹੈ, ਕਿਉਂਕਿ ਹੁਣ ਤੱਕ ਸਲਮਾਨ ਨੂੰ ਹਮੇਸ਼ਾ ਰਾਖੀ ਦਾ ਸਮਰਥਨ ਕਰਦੇ ਦੇਖਿਆ ਗਿਆ ਹੈ। ਸ਼ੋਅ ਦਾ ਇੱਕ ਪ੍ਰੋਮੋ ਵੀਡੀਓ ਵੀ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਸਲਮਾਨ ਖ਼ਾਨ ਨੂੰ ਰਾਖੀ ਸਾਵੰਤ ਦੀ ਕਲਾਸ ਲੈਂਦੇ ਹੋਏ ਦੇਖਿਆ ਜਾ ਸਕਦਾ ਹੈ।
image source-instagram.com/colorstv/
ਪ੍ਰੋਮੋ ਵੀਡੀਓ 'ਚ ਸਲਮਾਨ ਖ਼ਾਨ ਕਹਿੰਦੇ ਹਨ- 'ਰਾਖੀ ਸਾਵੰਤ ਸਭ ਕੁਝ ਜਾਣਦੀ ਹੈ, ਇਹ ਵੀ ਜਾਣਦੀ ਹੈ ਕਿ ਜੇਕਰ ਤੇਜਸਵੀ ਨੂੰ ਫਿਨਾਲੇ ਦੀ ਟਿਕਟ ਮਿਲਦੀ ਹੈ ਤਾਂ ਕਰਨ ਕੁੰਦਰਾ ਦੇ ਜਿੱਤਣ ਦੀ ਸੰਭਾਵਨਾ 99 ਫੀਸਦੀ ਘੱਟ ਜਾਵੇਗੀ। ਤੁਸੀਂ ਅੰਦਾਜ਼ਾ ਨਹੀਂ ਦੇ ਰਹੇ ਹੋ, ਤੁਸੀਂ ਨਿਰਣਾ ਦੇ ਰਹੇ ਹੋ। ਤਾਂ ਤੁਸੀਂ ਇਹ ਗੱਲ ਦੱਸਣ ਲਈ ਕਰਨ ਨੂੰ ਕਿਉਂ ਚੁਣਿਆ?'
ਹੋਰ ਪੜ੍ਹੋ : ਸਤਿੰਦਰ ਸੱਤੀ ਨੇ ਇਨ੍ਹਾਂ ਜ਼ਰੂਰਤਮੰਦ ਬੱਚਿਆਂ ਦੇ ਚਿਹਰੇ ‘ਤੇ ਬਿਖੇਰੀ ਮੁਸਕਾਨ, ਪ੍ਰਭ ਆਸਰਾ ‘ਚ ਜਾ ਕੇ ਮਨਾਈ ਲੋਹੜੀ, ਦੇਖੋ ਵੀਡੀਓ
ਇਸ 'ਤੇ ਰਾਖੀ ਨੇ ਖੁਦ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ- 'ਕਰਨ ਕੁੰਦਰਾ ਤੇਜਸਵੀ ਦਾ ਬੁਆਏਫ੍ਰੈਂਡ ਹੈ। ਉਹ ਬਹੁਤ ਭਾਵੁਕ ਹੋ ਜਾਂਦੇ ਹਨ।'' ਇਸ 'ਤੇ ਸਲਮਾਨ ਰਾਖੀ ਨੂੰ ਕਹਿੰਦੇ ਹਨ- 'ਤੁਹਾਡਾ ਕਹਿਣ ਦਾ ਮਤਲਬ ਹੈ ਕਿ ਤੇਜਸਵੀ ਕਰਨ ਲਈ ਖਤਰਾ ਹੈ। ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ?'' । ਇਸ ਪ੍ਰੋਮੋ ਵੀਡੀਓ ਚ ਦੇਖ ਸਕਦੇ ਹੋ ਸਲਮਾਨ ਖ਼ਾਨ ਕਾਫੀ ਗੁੱਸੇ ‘ਚ ਨਜ਼ਰ ਆ ਰਹੇ ਹਨ।
View this post on Instagram