Bigg Boss 16: ਬੇਘਰ ਹੋਣ 'ਤੇ ਛਲਕਿਆ ਸੁੰਬੁਲ ਤੌਕੀਰ ਖ਼ਾਨ ਦਾ ਦਰਦ, ਸ਼ਾਲੀਨ ਭਨੋਟ ਤੇ ਟੀਨਾ ਦੱਤਾ 'ਤੇ ਕੱਢਿਆ ਗੁੱਸਾ
Bigg Boss 16: ਬੇਘਰ ਹੋਣ 'ਤੇ ਛਲਕਿਆ ਸੁੰਬੁਲ ਤੌਕੀਰ ਖ਼ਾਨ ਦਾ ਦਰਦ, ਸ਼ਾਲੀਨ ਭਨੋਟ ਤੇ ਟੀਨਾ ਦੱਤਾ 'ਤੇ ਕੱਢਿਆ ਗੁੱਸਾ
Bigg Boss 16: ਟੀਵੀ ਜਗਤ ਦਾ ਚਰਚਿਤ ਸ਼ੋਅ ਬਿੱਗ ਬੌਸ 16 ਜੋ ਕਿ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ। ਹਾਲ ਵਿੱਚ ਟੀਵੀ ਅਦਾਕਾਰਾ ਸੁੰਬੁਲ ਤੌਕੀਰ ਖ਼ਾਨ ਦਾ ਸਫ਼ਰ ਬਿੱਗ ਬੌਸ ਦੇ ਘਰ ਤੋਂ ਖ਼ਤਮ ਹੋ ਗਿਆ ਹੈ। ਪਿਛਲੇ 18 ਹਫਤਿਆਂ ਤੋਂ ਬਿੱਗ ਬੌਸ ਦੇ ਘਰ 'ਚ ਮੌਜੂਦ ਸੁੰਬੁਲ ਆਪਣੀ ਖੇਡ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਸੀ। ਪਰ ਸ਼ੋਅ ਦੇ ਬਾਹਰ ਆਉਣ ਤੋਂ ਬਾਅਦ ਉਸ ਨੇ ਆਪਣਾ ਦਰਦ ਸਭ ਨਾਲ ਸਾਂਝਾ ਕੀਤਾ ਹੈ।
ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਆਪਣੀ ਪਤਨੀ ਰਵਨੀਤ ਨਾਲ ਸਾਂਝੀ ਕੀਤੀ ਪਿਆਰੀ ਜਿਹੀ ਤਸਵੀਰ; ਨਾਲ ਲਿਖਿਆ ਖ਼ਾਸ ਸੁਨੇਹਾ
image source: Instagram
ਹਰ ਕਿਸੇ ਦੀ ਪਸੰਦੀਦਾ ਇਮਲੀ 'ਬਿੱਗ ਬੌਸ 16' ਤੋਂ ਬਾਹਰ ਹੋ ਗਈ ਹੈ। ਸੁੰਬਲ ਤੌਕੀਰ ਦੀ ਬੇਦਖਲੀ ਕਾਰਨ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ ਹੈ। ਜਦੋਂ ਸੁੰਬਲ ਬਾਹਰ ਆਈ ਤਾਂ ਉਸਨੇ ਕੁਝ ਅਜਿਹਾ ਕਿਹਾ ਕਿ ਹਰ ਕੋਈ ਹੈਰਾਨ ਰਹਿ ਗਿਆ। ਸੁੰਬੁਲ ਨੇ ਹਾਲ ਹੀ 'ਚ ਇੱਕ ਇੰਟਰਵਿਊ ਦੌਰਾਨ ਬਹੁਤ ਸਾਰੀਆਂ ਗੱਲਾਂ ਦੱਸੀਆਂ ਹਨ।
image source: Instagram
ਗੇਮ ਸਮਝ ਨਹੀਂ ਆਈ
ਸੁੰਬੁਲ ਤੌਕੀਰ ਦਾ ਕਹਿਣਾ ਹੈ ਕਿ ਨਾਮਜ਼ਦਗੀ ਪਿੱਛੇ ਗਲਤੀ ਉਸ ਦੀ ਸੀ। ਬਾਹਰ ਹੋਣ 'ਤੇ ਉਹ ਕਹਿੰਦੀ ਹੈ ਕਿ ਮੈਂ ਬੇਘਰ ਹੋ ਕੇ ਬਹੁਤ ਖੁਸ਼ ਹਾਂ। ਮੈਂ ਇਸ ਖੇਡ ਨੂੰ ਕਦੇ ਨਹੀਂ ਸਮਝਿਆ। ਲੋਕ ਅਕਸਰ ਮੈਨੂੰ ਕਹਿੰਦੇ ਹਨ ਕਿ ਮੈਂ ਚੰਗਾ ਖੇਡਿਆ ਪਰ ਮੈਂ ਇਸ ਖੇਡ ਨੂੰ ਕਦੇ ਨਹੀਂ ਸਮਝਿਆ। ਮੈਂ ਪੁੱਛਦੀ ਹਾਂ, ਆਖ਼ਰ ਮੈਂ ਕੀ ਖੇਡਿਆ? ਸੁੰਬਲ ਨੇ ਟੀਨਾ ਅਤੇ ਸ਼ਾਲੀਨ ਬਾਰੇ ਅਜਿਹੀ ਗੱਲ ਕਹੀ ਕਿ ਹਰ ਕੋਈ ਹੈਰਾਨ ਰਹਿ ਗਿਆ।
image source: Instagram
ਪਿਤਾ ਦੀ ਗੱਲ ਨਹੀਂ ਸੁਣੀ
ਸੁੰਬਲ ਦਾ ਕਹਿਣਾ ਹੈ ਕਿ ਉਹ ਹੁਣ ਸ਼ਾਲੀਨ ਭਨੋਟ ਅਤੇ ਟੀਨਾ ਦੱਤਾ ਨੂੰ ਨਹੀਂ ਮਿਲਣਾ ਚਾਹੁੰਦੀ। ਸੁੰਬੁਲ ਨੂੰ ਆਪਣੇ ਪਿਤਾ ਦੀ ਗੱਲ ਨਾ ਸੁਣਨ ਦਾ ਬਹੁਤ ਪਛਤਾਵਾ ਹੈ। ਉਹ ਕਹਿੰਦੀ ਹੈ ਕਿ ਪਿਤਾ ਦੀ ਗੱਲ ਨਾ ਮੰਨਣਾ ਦੂਜੀ ਗਲਤੀ ਹੈ, ਪਹਿਲੀ ਗਲਤੀ ਟੀਨਾ ਅਤੇ ਸ਼ਾਲੀਨ ਨਾਲ ਦੋਸਤੀ ਕਰਨਾ ਹੈ। ਉਸ ਬਾਰੇ ਮੇਰਾ ਨਜ਼ਰੀਆ ਬਿਲਕੁਲ ਵੱਖਰਾ ਸੀ। ਕਿਹਾ ਜਾਂਦਾ ਹੈ ਕਿ ਅਸੀਂ 24 ਘੰਟੇ ਘਰ ਵਿੱਚ ਰਹਿੰਦੇ ਸੀ, ਪਰ ਬਾਹਰ ਸਿਰਫ ਇੱਕ ਘੰਟੇ ਦਾ ਕਿੱਸਾ ਦਿਖਾਇਆ ਗਿਆ ਸੀ।
ਪਰਿਵਾਰ ਨੇ ਕੀਤਾ ਖ਼ਾਸ ਸਵਾਗਤ
ਬਿੱਗ ਬੌਸ ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਸੁੰਬੁਲ ਤੌਕੀਰ ਖ਼ਾਨ ਦਾ ਪਰਿਵਾਰ ਵਾਲਿਆਂ ਨੇ ਖ਼ਾਸ ਸਵਾਗਤ ਕੀਤਾ। ਉਸਦੇ ਪਿਤਾ ਅਤੇ ਭੈਣ ਨੇ ਉਸਦਾ ਸ਼ਾਨਦਾਰ ਸਵਾਗਤ ਕੀਤਾ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ਾਨਦਾਰ ਸਵਾਗਤ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਤਸਵੀਰਾਂ ਵਿੱਚ ਦੇਖ ਸਕਦੇ ਹੋ ਸੁੰਬਲ ਹੱਥ ਵਿੱਚ ਫੁੱਲਾਂ ਦਾ ਗੁਲਦਸਤਾ ਚੁੱਕਿਆ ਹੈ ਅਤੇ ਸਿਰ ਉੱਤੇ ਰਾਣੀ ਦਾ ਤਾਜ ਪਹਿਨ ਕੇ ਕੈਮਰੇ ਲਈ ਪੋਜ਼ ਦੇ ਰਹੀ ਹੈ। ਇਸ ਦੇ ਨਾਲ ਹੀ ਸੁੰਬਲ ਨੇ ਇੱਕ ਨੋਟ ਲਿਖਿਆ, 'ਮੈਂ ਸਪੀਚਲੈੱਸ ਹਾਂ’।
image source: Instagram
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
