ਸਰਗੁਨ ਮਹਿਤਾ ਨੇ ਬਿੱਗ ਬੌਸ-16 ਪ੍ਰਤੀਭਾਗੀ ਪ੍ਰਿਯੰਕਾ ਚਾਹਰ ਚੌਧਰੀ ਲਈ ਆਖੀ ਵੱਡੀ ਗੱਲ, ਕਿਹਾ 'ਮੇਰੇ ਮੰਮੀ ਨੇ ਕਿਹਾ ਬਾਕੀ ਸਭ ਖੇਲਨੇ ਆਏ ਹੈਂ, ਲੇਕਿਨ ਪ੍ਰਿਯੰਕਾ ਜੀਤਨੇ ਆਈ ਹੈ’

Written by  Shaminder   |  February 08th 2023 05:36 PM  |  Updated: February 08th 2023 05:36 PM

ਸਰਗੁਨ ਮਹਿਤਾ ਨੇ ਬਿੱਗ ਬੌਸ-16 ਪ੍ਰਤੀਭਾਗੀ ਪ੍ਰਿਯੰਕਾ ਚਾਹਰ ਚੌਧਰੀ ਲਈ ਆਖੀ ਵੱਡੀ ਗੱਲ, ਕਿਹਾ 'ਮੇਰੇ ਮੰਮੀ ਨੇ ਕਿਹਾ ਬਾਕੀ ਸਭ ਖੇਲਨੇ ਆਏ ਹੈਂ, ਲੇਕਿਨ ਪ੍ਰਿਯੰਕਾ ਜੀਤਨੇ ਆਈ ਹੈ’

ਸਰਗੁਨ ਮਹਿਤਾ (Sargun Mehta) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਕਸਰ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਉਹ ਪ੍ਰਿਯੰਕਾ ਚਾਹਰ ਚੌਧਰੀ (priyanka chahar choudhary)  ਦੇ ਨਾਲ ਨਜ਼ਰ ਆ ਰਹੀ ਹੈ ।

Priyanka Chahar image Source : Instagram

ਹੋਰ ਪੜ੍ਹੋ : ਜਦੋਂ ਗੁਰਦਾਸ ਮਾਨ ਚੰਡੀਗੜ੍ਹ ਦੇਣ ਗਏ ਇੰਟਰਵਿਊ, ਮੋਟਰਸਾਈਕਲ ਚਲਾਉਣ ਦੌਰਾਨ ਉੱਡ ਗਏ ਸੀ ਸਰਟੀਫਿਕੇਟ, ਜਾਣੋ ਦਿਲਚਸਪ ਕਿੱਸਾ

ਦੱਸ ਦਈਏ ਬਿੱਗ ਬੌਸ-16 (Bigg Boss -16) ਸ਼ੋਅ ਆਪਣੇ ਆਖਰੀ ਪੜਾਅ ਵੱਲ ਅੱਗੇ ਵਧ ਰਿਹਾ ਹੈ । ਇਸ ਸ਼ੋਅ ‘ਚ ਪ੍ਰਿਯੰਕਾ ਚਾਹਰ ਚੌਧਰੀ ਵੀ ਮੰਨਿਆ ਪ੍ਰਮੰਨਿਆ ਚਿਹਰਾ ਹੈ ਅਤੇ ਇਸ ਸ਼ੋਅ ਦੀ ਬਹੁਤ ਹੀ ਮਜ਼ਬੂਤ ਪ੍ਰਤੀਭਾਗੀ ਹੈ ।

Priyanka Chahar'''

ਹੋਰ ਪੜ੍ਹੋ : ਦੀਪ ਸਿੱਧੂ ਨੂੰ ਯਾਦ ਕਰ ਭਾਵੁਕ ਹੋਈ ਰੀਨਾ ਰਾਏ, ਫਰਵਰੀ ‘ਚ ਹੀ ਦੀਪ ਸਿੱਧੂ ਦਾ ਹੋਇਆ ਸੀ ਦਿਹਾਂਤ, ਦੱਸਿਆ ਹਾਦਸੇ ਵਾਲੇ ਦਿਨ ਦਾ ਹਾਲ

ਪ੍ਰਿਯੰਕਾ ਚਾਹਰ ਚੌਧਰੀ ਦੇ ਲਈ ਲਿਖਿਆ ਖ਼ਾਸ ਸੁਨੇਹਾ

ਸਰਗੁਨ ਮਹਿਤਾ ਨੇ ਪ੍ਰਿਯੰਕਾ ਦੇ ਲਈ ਖ਼ਾਸ ਸੁਨੇਹਾ ਵੀ ਲਿਖਿਆ ਹੈ । ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਨੂੰ ਸਪੋਟ ਕਰਨ ਲਈ ਆਖਿਆ ਹੈ ਤੇ ਉਸ ਦੇ ਹੱਕ ‘ਚ ਵੋਟ ਕਰਨ ਦੇ ਲਈ ਆਖਿਆ ਹੈ । ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਮੇਰੀ ਮੰਮੀ ਪਹਿਲੇ ਦਿਨ ਦੇ ਐਪੀਸੋਡ ਤੋਂ ਹੀ ਕਹਿ ਰਹੀ ਹੈ ਕਿ ‘ਬਾਕੀ ਸਭ ਖੇਲਨੇ ਆਏ ਹੈਂ, ਲੇਕਿਨ ਪ੍ਰਿਯੰਕਾ ਜੀਤਨੇ ਆਈ ਹੈ। ਦਿਲਾਂ ਨੂੰ ਜਿੱਤਣਾ ਅਤੇ ਰਾਜ ਕਰਨਾ’। ਇਸ ਦੇ ਨਾਲ ਹੀ ਅਦਾਕਾਰਾ ਨੇ ਲਿਖਿਆ ਕਿ ‘ਉਸ ਨੂੰ ਵੋਟ ਕਰੋ, ਜੇ ਤੁਸੀਂ ਹਾਲੇ ਤੱਕ ਨਹੀਂ ਕੀਤੀ’।

Priyanka Chahar And Sargun Mehta image Source : Instagram

ਸਰਗੁਨ ਮਹਿਤਾ ਪੰਜਾਬੀ ਇੰਡਸਟਰੀ ‘ਚ ਸਰਗਰਮ

ਸਰਗੁਨ ਮਹਿਤਾ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਹਿੱਟ ਫ਼ਿਲਮਾਂ ‘ਚ ਨਜ਼ਰ ਆ ਰਹੀ ਹੈ । ਹਾਲ ਹੀ ‘ਚ ਉਹ ਅਕਸ਼ੇ ਕੁਮਾਰ ਦੇ ਨਾਲ ਫ਼ਿਲਮ ‘ਚ ਦਿਖਾਈ ਦਿੱਤੀ ਸੀ । ਇਸ ਤੋਂ ਇਲਾਵਾ ਉਹ ਕਈ ਪੰਜਾਬੀ ਫ਼ਿਲਮਾਂ ‘ਚ ਆਪਣੀ ਬਿਹਤਰੀਨ ਅਦਾਕਾਰੀ ਵਿਖਾ ਚੁੱਕੀ ਹੈ ।ਜਿਸ ‘ਚ ਸੁਰਖੀ ਬਿੰਦੀ, ਸੌਂਕਣ ਸੌਂਕਣੇ, ਕਿਸਮਤ, ਅੰਗਰੇਜ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਸਰਗੁਨ ਮਹਿਤਾ ਦੇ ਪਤੀ ਰਵੀ ਦੁਬੇ ਵੀ ਇੱਕ ਬਿਹਤਰੀਨ ਅਦਾਕਾਰ ਹਨ ।

 

View this post on Instagram

 

A post shared by Sargun Mehta (@sargunmehta)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network