Bigg Boss 16: ਸਲਮਾਨ ਖ਼ਾਨ ਮੋਗੈਂਬੋ ਲੁੱਕ ‘ਚ ਆਏ ਨਜ਼ਰ, ਕੀ ਖੁਦ ਸਲਮਾਨ ਬਣਨਗੇ 'ਬਿੱਗ ਬੌਸ'?

written by Lajwinder kaur | September 25, 2022 03:32pm

Bigg Boss 16 New Promo: ਟੀਵੀ ਦਾ ਸਭ ਤੋਂ ਵੱਡਾ ਅਤੇ ਪ੍ਰਸਿੱਧ ਰਿਆਲਿਟੀ ਸ਼ੋਅ ਬਿੱਗ ਬੌਸ 16 ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਸਲਮਾਨ ਖ਼ਾਨ ਦੀ ਮੇਜ਼ਬਾਨੀ ਵਾਲਾ ਟੀਵੀ ਸ਼ੋਅ ਪਿਛਲੇ 15 ਸਾਲਾਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ ਅਤੇ ਇਸ ਸਾਲ ਸ਼ੋਅ ਦਾ 16ਵਾਂ ਸੀਜ਼ਨ ਪ੍ਰਸਾਰਿਤ ਕੀਤਾ ਜਾਵੇਗਾ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਕਰਸ ਨੇ ਕਈ ਨਵੀਆਂ ਚੀਜ਼ਾਂ ਕਰਨ ਦਾ ਫੈਸਲਾ ਕੀਤਾ ਹੈ ਅਤੇ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਸ਼ੋਅ 'ਚ ਬਿੱਗ ਬੌਸ ਦੀ ਖੁਦ ਐਂਟਰੀ ਹੋਵੇਗੀ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਸੋਸ਼ਲ ਟੀਮ ਨੇ ਸਾਂਝੀ ਕੀਤੀ ਮਰਹੂਮ ਗਾਇਕ ਦੀ ਇੱਕ ਹੋਰ ਤਸਵੀਰ, ਫੈਨਜ਼ ਹੋਏ ਭਾਵੁਕ

'Mogambo Ab Kabhi Khush Nahi Hoga': Salman Khan recreates iconic dialogue in 'Bigg Boss 16' new promo

ਨਿਰਮਾਤਾਵਾਂ ਨੇ ਹੁਣ ਸ਼ੋਅ ਦਾ ਇੱਕ ਨਵਾਂ ਪ੍ਰੋਮੋ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਦਗੰਬ ਖ਼ਾਨ ਯਾਨੀ ਕਿ ਸਲਮਾਨ ਖ਼ਾਨ ਮੋਗੈਂਬੋ ਅਵਤਾਰ ਵਿੱਚ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਮੇਕਰਸ ਸਲਮਾਨ ਖ਼ਾਨ ਨੂੰ ਗੱਬਰ ਦੀ ਲੁੱਕ 'ਚ ਦਿਖਾ ਚੁੱਕੇ ਹਨ। ਹਰ ਨਵੇਂ ਪ੍ਰੋਮੋ ਵੀਡੀਓ 'ਚ ਮੇਕਰਸ ਸਲਮਾਨ ਖ਼ਾਨ ਨੂੰ ਨਵੇਂ ਵਿਲੇਨ ਦੇ ਰੂਪ 'ਚ ਦਿਖਾ ਰਹੇ ਹਨ।

Image Source : Instagram

ਇਸ ਪ੍ਰੋਮੋ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਮੇਕਰਸ ਨੇ ਲਿਖਿਆ- ‘ਹਰ ਕਿਸੇ ਦੀ ਗੇਮ ਫੇਲ ਹੋ ਜਾਵੇਗੀ। ਜਦੋਂ ਬਿੱਗ ਬੌਸ ਆਵੇਗਾ, ਇਸ ਗੇਮ ਨੂੰ ਖੁੱਲ੍ਹ ਕੇ ਖੇਡੋ’। ਪ੍ਰੋਮੋ ਵੀਡੀਓ 'ਚ ਸਲਮਾਨ ਖ਼ਾਨ ਨੇ ਕਿਹਾ, 'ਮੌਗੈਂਬੋ ਹੁਣ ਕਦੇ ਖੁਸ਼ ਨਹੀਂ ਹੋਵੇਗਾ ਕਿਉਂਕਿ ਹੁਣ ਹਰ ਕੋਈ ਬਿੱਗ ਬੌਸ ਤੋਂ ਡਰੇਗਾ। ਬਿੱਗ ਬੌਸ ਸੀਜ਼ਨ 16, ਹੁਣ ਖੇਡ ਬਦਲ ਜਾਵੇਗੀ। ਕਿਉਂਕਿ ਹੁਣ ਬਿੱਗ ਬੌਸ ਖੁਦ ਖੇਡਣਗੇ’। ਹੁਣ ਦੇਖਣਾ ਇਹ ਹੋਵੇਗਾ ਕਿ ਕੌਣ ਹੋਵੇਗਾ ਇਹ ਬਿੱਗ ਬੌਸ? ਤੁਹਾਨੂੰ ਦੱਸ ਦੇਈਏ ਕਿ ਬਿੱਗ ਬੌਸ ਹੁਣ ਤੱਕ ਸਿਰਫ ਇੱਕ ਆਵਾਜ਼ ਦੇ ਰੂਪ ਵਿੱਚ ਹੀ ਦਰਸ਼ਕਾਂ ਦੇ ਸਾਹਮਣੇ ਆ ਰਿਹਾ ਹੈ।

inside image of salman khan

ਦਰਸ਼ਕ ਜਾਣਦੇ ਹਨ ਕਿ ਬਿੱਗ ਬੌਸ ਵਰਗਾ ਇਨਸਾਨ ਸ਼ਾਇਦ ਹੀ ਕੋਈ ਹੋਵੇ। ਤਾਂ ਕੀ ਇਹ ਬਿੱਗ ਬੌਸ ਸਲਮਾਨ ਖ਼ਾਨ ਖੁਦ ਹਨ? ਜਾਂ ਸ਼ੋਅ ਵਿੱਚ ਸਿਰਫ਼ ਇੱਕ ਪ੍ਰਤੀਯੋਗੀ ਹੀ ਹੋਵੇਗਾ ਜਿਸ ਨੂੰ ਬਿੱਗ ਬੌਸ ਵਜੋਂ ਲਾਂਚ ਕੀਤਾ ਜਾਵੇਗਾ। ਸ਼ੋਅ ਨਾਲ ਜੁੜੇ ਕਈ ਰਾਜ਼ ਹਨ ਜੋ ਜਲਦੀ ਹੀ ਸਾਹਮਣੇ ਆਉਣਗੇ। ਇਹ ਸ਼ੋਅ ਦੇ ਨਵੇਂ ਸੀਜ਼ਨ ਦਾ ਆਗਾਜ਼ ਇੱਕ ਅਕਤੂਬਰ ਤੋਂ ਹੋਣ ਜਾ ਰਿਹਾ ਹੈ।

 

View this post on Instagram

 

A post shared by ColorsTV (@colorstv)

You may also like