ਇਸ ਵਾਰ 'ਬਿਨਾਂ ਨਿਯਮਾਂ' ਦੇ ਮੁਤਾਬਕ ਖੇਡਿਆ ਜਾਵੇਗਾ ਬਿੱਗ ਬੌਸ 16, ਸਲਮਾਨ ਖ਼ਾਨ ਨੇ ਕੀਤਾ ਖੁਲਾਸਾ

written by Pushp Raj | September 14, 2022

Bigg Boss16 : ਟੀਵੀ ਦਾ ਮਸ਼ਹੂਰ ਰਿਐਲਟੀ ਸ਼ੋਅ ਬਿੱਗ ਬੌਸ ਜਲਦ ਹੀ ਸ਼ੁਰੂ ਹੋਣ ਵਾਲਾ ਹੈ। ਇਸ ਵਾਰ ਇਸ ਸ਼ੋਅ ਦਾ 16 ਸੀਜ਼ਨ ਹੋਵੇਗਾ। ਇਸ ਦਾ ਪ੍ਰੋਮੋ ਰਿਲੀਜ਼ ਹੋ ਚੁੱਕਾ ਹੈ, ਪਰ ਹੁਣ ਇਸ ਸ਼ੋਅ ਨੂੰ ਲੈ ਕੇ ਨਵੀਂ ਖ਼ਬਰ ਸਾਹਮਣੇ ਆ ਰਹੀ ਹੈ ਕਿ ਇਸ ਵਾਰ ਦਾ ਸੀਜ਼ਨ ਨਵੇਂ ਢੰਗ ਨਾਲ ਖੇਡਿਆ ਜਾਵੇਗਾ।

Image Source: Instagram

ਦੱਸ ਦਈਏ ਕਿ ਹਾਲ ਹੀ ਵਿੱਚ ਕਲਰਸ ਟੀਵੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ 'ਤੇ ਬਿੱਗ ਬੌਸ ਸੀਜ਼ਨ 16 ਦਾ ਨਵਾਂ ਪ੍ਰੋਮੋ ਸ਼ੇਅਰ ਕੀਤਾ ਹੈ। ਇਸ ਵਿੱਚ ਸ਼ੋਅ ਦੇ ਸੈੱਟ ਦੀ ਝਲਕ ਵੇਖਣ ਨੂੰ ਮਿਲ ਰਹੀ ਹੈ। ਇਸ ਦੇ ਹੀ ਨਾਲ ਸਲਮਾਨ ਖ਼ਾਨ ਸ਼ੋਅ ਬਾਰੇ ਨਵੇਂ ਹਿੰਟ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਬਿੱਗ ਬੌਸ 16 ਦੇ ਇਸ ਨਵੇਂ ਪ੍ਰੋਮੋ ਦੇ ਵਿੱਚ ਸਲਮਾਨ ਖ਼ਾਨ ਨੇ ਸੰਕੇਤ ਦਿੱਤਾ ਹੈ ਕਿ ਟੀਵੀ ਦੇ ਪ੍ਰਸਿੱਧ ਰਿਐਲਿਟੀ ਸ਼ੋਅ ਦੇ ਇਸ ਸੀਜ਼ਨ ਵਿੱਚ ਕੋਈ ਨਿਯਮ ਨਹੀਂ ਹੋਵੇਗਾ। ਜਦੋਂ ਤੋਂ ਇਹ ਪ੍ਰੋਮੋ ਸਾਹਮਣੇ ਆਇਆ ਹੈ, ਇਸ ਸ਼ੋਅ ਨੂੰ ਲੈ ਕੇ ਲੋਕਾਂ 'ਚ ਉਤਸ਼ਾਹ ਅਤੇ ਸੋਸ਼ਲ ਮੀਡੀਆ 'ਤੇ ਇਸ ਦੀ ਚਰਚਾ ਵੱਧ ਗਈ ਹੈ।

Image Source: Instagram

ਸ਼ੇਅਰ ਕੀਤੀ ਗਈ ਇਸ ਨਵੀਂ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪ੍ਰੋਮੋ ਬਿੱਗ ਬੌਸ ਦੇ ਸੈੱਟ 'ਤੇ ਕੰਮ ਕਰ ਰਹੇ ਕਰੂ ਦੀ ਝਲਕ ਦੇ ਨਾਲ ਸ਼ੁਰੂ ਹੁੰਦਾ ਹੈ, ਜਿੱਥੇ ਸਲਮਾਨ ਖ਼ਾਨ ਆਪਣੇ ਦਬੰਗ ਅੰਦਾਜ਼ ਵਿੱਚ ਕਹਿੰਦੇ ਹਨ, “ਰੂਲ ਯੇ ਹੈ ਕੋਈ ਰੁਲ ਨਹੀਂ ਹੈ। ਹਮੇਸ਼ਾ ਪਹਿਲੀ ਵਾਰ ਹੁੰਦਾ ਹੈ ਅਤੇ ਹਮੇਸ਼ਾ ਅਗਲੀ ਵਾਰ ਹੁੰਦਾ ਹੈ ਇਹ ਬਿੱਗ ਬੌਸ ਦਾ ਸਮਾਂ ਹੈ।

ਇਸ ਪ੍ਰੋਮੋ ਵੀਡੀਓ ਨੂੰ ਵੇਖਣ ਤੋਂ ਬਾਅਦ ਦਰਸ਼ਕ ਇਸ ਵੀਡੀਓ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਬਹੁਤ ਸਾਰੇ ਦਰਸ਼ਕਾਂ ਨੇ ਕਮੈਂਟ ਕੀਤਾ ਹੈ ਅਤੇ ਜ਼ਿਆਦਾਤਰ ਕਮੈਂਟਸ ਵਿੱਚ ਇਹ ਲਿਖਿਆ ਗਿਆ ਹੈ ਕਿ ਅਸੀਂ ਹੋਰ ਇੰਤਜ਼ਾਰ ਨਹੀਂ ਕਰ ਸਕਦੇ, ਕੀ ਆਖਿਰ ਇਸ ਵਾਰ ਕੀ ਨਵਾਂ ਹੋਵੇਗਾ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਚੈਨਲ ਵੱਲੋਂ ਇੱਕ ਹੋਰ ਪ੍ਰੋਮੋ ਸ਼ੇਅਰ ਕੀਤਾ ਗਿਆ ਸੀ ਜਿਸ ਵਿੱਚ ਸਲਮਾਨ ਖ਼ਾਨ ਕਹਿੰਦੇ ਹੋਏ ਨਜ਼ਰ ਆਏ ਸਨ, “ਇਸ ਵਾਰ ਬਿੱਗ ਬੌਸ ਆਪਣੀ ਖੇਡ ਖੇਡੇਗਣੇ। ਇਸ ਪ੍ਰੋਮੋ ਦਾ ਕੈਪਸ਼ਨ ਸੀ, “ਇਨ੍ਹਾਂ 15 ਸਾਲਾਂ ਵਿੱਚ ਹਰ ਕਿਸੇ ਨੇ ਆਪਣੀ-ਆਪਣੀ ਖੇਡ ਖੇਡੀ, ਪਰ ਹੁਣ ਬਿੱਗ ਬੌਸ ਖੇਡਣ ਦੀ ਵਾਰੀ !”

Image Source: Instagram

ਹੋਰ ਪੜ੍ਹੋ: Jean Luc Godard Death: ਮਸ਼ਹੂਰ ਫ੍ਰਾਂਸੀਸੀ ਫ਼ਿਲਮ ਮੇਕਰ ਜੀਨ ਲੂਕ ਗੋਡਾਰਡ ਦਾ ਹੋਇਆ ਦਿਹਾਂਤ

ਬਿੱਗ ਬੌਸ 16 ਦੇ ਪ੍ਰੋਮੋ ਤੋਂ ਇਲਾਵਾ ਇਸ ਸੀਜ਼ਨ ਤੋਂ ਇਲਾਵਾ ਸ਼ੋਅ 'ਚ ਹਿੱਸਾ ਲੈਣ ਵਾਲੇ ਪ੍ਰਤੀਭਾਗੀਆਂ ਦੇ ਨਾਮ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ। ਕਈ ਰਿਪੋਰਟਾਂ ਮੁਤਾਬਕ ਇਸ ਸਾਲ ਸ਼ੋਅ 'ਚ ਕਈ ਮਸ਼ਹੂਰ ਚਿਹਰੇ ਹਿੱਸਾ ਲੈ ਸਕਦੇ ਹਨ। ਇਨ੍ਹਾਂ ਨਾਵਾਂ ਦੀ ਲਿਸਟ 'ਚ ਅਰਜੁਨ ਬਿਜਲਾਨੀ, ਦਿਵਯੰਕਾ ਤ੍ਰਿਪਾਠੀ, ਸ਼ਿਵਾਂਗੀ ਜੋਸ਼ੀ, ਟੀਨਾ ਦੱਤਾ, ਪੂਨਮ ਪਾਂਡੇ, ਜੰਨਤ ਜ਼ੁਬੈਰ ਅਤੇ ਰਾਜ ਕੁੰਦਰਾ ਸਣੇ ਕਈ ਮਸ਼ਹੂਰ ਸੈਲੇਬਸ ਦੇ ਸ਼ਾਮਿਲ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।

 

View this post on Instagram

 

A post shared by ColorsTV (@colorstv)

You may also like