ਬਿੱਗ ਬੌਸ 16 : ਸ਼ਿਵ ਨੇ ਕੱਪੜਿਆਂ ‘ਤੇ ਕਮੈਂਟ ਕਰਨ ਤੋਂ ਬਾਅਦ ਪ੍ਰਿਯੰਕਾ ਲਈ ਆਖੀ ਗੰਦੀ ਗੱਲ, ਯੂਜ਼ਰ ਨੇ ਕਿਹਾ ‘ਕੀ ਇਹੋ ਜਿਹੇ ਮਿਲੇ ਨੇ ਸੰਸਕਾਰ’

Written by  Shaminder   |  January 27th 2023 01:48 PM  |  Updated: January 27th 2023 01:48 PM

ਬਿੱਗ ਬੌਸ 16 : ਸ਼ਿਵ ਨੇ ਕੱਪੜਿਆਂ ‘ਤੇ ਕਮੈਂਟ ਕਰਨ ਤੋਂ ਬਾਅਦ ਪ੍ਰਿਯੰਕਾ ਲਈ ਆਖੀ ਗੰਦੀ ਗੱਲ, ਯੂਜ਼ਰ ਨੇ ਕਿਹਾ ‘ਕੀ ਇਹੋ ਜਿਹੇ ਮਿਲੇ ਨੇ ਸੰਸਕਾਰ’

ਬਿੱਗ ਬੌਸ 16 (Bigg Boss -16)‘ਚ ਇਨ੍ਹੀਂ ਦਿਨੀਂ ਖੂਬ ਡਰਾਮਾ ਵੇਖਣ ਨੂੰ ਮਿਲ ਰਿਹਾ ਹੈ । ਇਸ ਸ਼ੋਅ ਦੇ ਦੌਰਾਨ ਪ੍ਰਿਯੰਕਾ ਅਤੇ ਸ਼ਿਵ ਦੀ ਦੋਸਤੀ ਤਾਂ ਵੇਖਣ ਨੂੰ ਮਿਲੀ ਹੈ, ਪਰ ਕਪਤਾਨੀ ਅਤੇ ਫਿਨਾਲੇ ਦੀ ਟਿਕਟ ਦੇ ਦਾਅਵੇ ਨੂੰ ਲੈ ਕੇ ਦੋਵੇਂ ਇੱਕ ਦੂਜੇ ਦੇ ਨਾਲ ਭਿੜ ਗਏ ਹਨ ।ਸ਼ੋਅ ‘ਚ ਸਭ ਤੋਂ ਜ਼ਿਆਦਾ ਸੁਰਖੀਆਂ ਵਟੋਰਨ ਵਾਲੇ ਸ਼ਿਵ ਅਤੇ ਪ੍ਰਿਯੰਕਾ ਚਾਹਰ ਚੌਧਰੀ (Priyanka Chahar Choudhary) ਦੇ ਨਾਮ ਸ਼ਾਮਿਲ ਹਨ ।

Shiv thakre ,,. image Source : Google

ਹੋਰ ਪੜ੍ਹੋ : ਗਦਰ- 2 ਦੇ ਸੈੱਟ ਤੋਂ ਵਾਇਰਲ ਹੋਇਆ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦਾ ਵੀਡੀਓ, ਅਮੀਸ਼ਾ ਇੰਝ ਮਸਤੀ ਕਰਦੀ ਆਈ ਨਜ਼ਰ

ਕੁਝ ਦਿਨ ਪਹਿਲਾਂ ਸਲਮਾਨ ਖ਼ਾਨ ਨੇ ਸ਼ਿਵ ਠਾਕਰੇ ਨੂੰ ਫਟਕਾਰ ਲਗਾਈ ਸੀ । ਕਿਉਂਕਿ ਉਸ ਨੇ ਪ੍ਰਿਯੰਕਾ ਦੇ ਕੱਪੜਿਆਂ ‘ਤੇ ਟਿੱਪਣੀ ਕੀਤੀ ਸੀ। ਪਰ ਹੁਣ ਸ਼ਿਵ ਨੇ ਪ੍ਰਿਯੰਕਾ ਚਾਹਰ ਚੌਧਰੀ ਦੇ ਲਈ ਅਜਿਹੀ ਗੱਲ ਆਖੀ ਕਿ ਦਰਸ਼ਕਾਂ ਨੂੰ ਵੀ ਸ਼ਿਵ ‘ਤੇ ਬਹੁਤ ਗੁੱਸਾ ਆਇਆ ।

Priyanka Chahar, image Source : Google

ਹੋਰ ਪੜ੍ਹੋ : ਗਦਰ- 2 ਦੇ ਸੈੱਟ ਤੋਂ ਵਾਇਰਲ ਹੋਇਆ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦਾ ਵੀਡੀਓ, ਅਮੀਸ਼ਾ ਇੰਝ ਮਸਤੀ ਕਰਦੀ ਆਈ ਨਜ਼ਰ

ਸ਼ਿਵ ਨੇ ਪ੍ਰਿਅੰਕਾ ਦੇ ਕਿਰਦਾਰ ਦੇ ਨਾਲ-ਨਾਲ ਉਸ ਦੇ ਬਲਾਊਜ਼ ਦੀ ਖੁੱਲ੍ਹੀ ਚੇਨ 'ਤੇ ਟਿੱਪਣੀ ਕੀਤੀ ਸੀ। ਹੁਣ  ਇੱਕ ਵਾਰ ਫਿਰ ਸ਼ਿਵ ਠਾਕਰੇ ਤੇ ਪ੍ਰਿਅੰਕਾ ਵਿਚਕਾਰ ਕਮਰੇ ਨੂੰ ਲੈ ਕੇ ਬਹਿਸ ਛਿੜ ਗਈ। ਇਸ ਲੜਾਈ 'ਚ ਸ਼ਿਵ ਨੇ ਪ੍ਰਿਅੰਕਾ ਨੂੰ ਕਿਹਾ ਕਿ ਤੇਰਾ ਐਟੀਟਿਊਡ ਮੈਂ ਉਤਾਰਾਂਗਾ।

Priyanka Chahar

ਸ਼ਿਵ ਇੱਥੇ ਹੀ ਨਹੀਂ ਰੁਕਿਆ । ਉਸ ਨੇ ਪ੍ਰਿਯੰਕਾ ਨੂੰ ਕਿਹਾ ਕਿ ਉਹ ਸਿਗਨਲ ‘ਤੇ ਖੜੀਆਂ ਕੁੜੀਆਂ ਵਾਂਗ ਲੜਦੀ ਹੈ । ਜਿਸ ਤੋਂ ਬਾਅਦ ਲੋਕਾਂ ਦਾ ਗੁੱਸਾ ਭੜਕ ਗਿਆ ਅਤੇ ਲੋਕਾਂ ਨੇ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦਿੰਦੇ ਹੋਏ ਸ਼ਿਵ ਨੂੰ ਘੇਰਨਾ ਸ਼ੁਰੂ ਕਰ ਦਿੱਤਾ ।

 

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network