Bigg Boss 6: ਸੜਕ ਹਾਦਸੇ 'ਚ ਵਾਲ-ਵਾਲ ਬਚੀ ਇਸ ਟੀਵੀ ਅਦਾਕਾਰਾ ਦੀ ਜਾਨ ; ਸਕੂਲ ਬੱਸ ਨੇ ਕਾਰ ਨੂੰ ਮਾਰੀ ਟੱਕਰ

Written by  Lajwinder kaur   |  February 05th 2023 10:37 AM  |  Updated: February 05th 2023 10:37 AM

Bigg Boss 6: ਸੜਕ ਹਾਦਸੇ 'ਚ ਵਾਲ-ਵਾਲ ਬਚੀ ਇਸ ਟੀਵੀ ਅਦਾਕਾਰਾ ਦੀ ਜਾਨ ; ਸਕੂਲ ਬੱਸ ਨੇ ਕਾਰ ਨੂੰ ਮਾਰੀ ਟੱਕਰ

Urvashi Dholakia meets with car accident: ਬਿੱਗ ਬੌਸ 6 ਦੀ ਜੇਤੂ ਰਹੀ ਅਭਿਨੇਤਰੀ ਉਰਵਸ਼ੀ ਢੋਲਕੀਆ ਜੋ ਕਿ ਬੀਤੇ ਦਿਨੀਂ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਸੀ।  ਹਾਲਾਂਕਿ ਇਸ ਹਾਦਸੇ 'ਚ ਅਦਾਕਾਰਾ ਸਮੇਤ ਉਸ ਦਾ ਸਟਾਫ ਵਾਲ-ਵਾਲ ਬਚ ਗਿਆ। ਉਰਵਸ਼ੀ ਦੀ ਕਾਰ ਨੂੰ ਸਕੂਲ ਬੱਸ ਨੇ ਟੱਕਰ ਮਾਰ ਦਿੱਤੀ ਜਦੋਂ ਉਹ ਸ਼ੂਟਿੰਗ ਲਈ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਤੋਂ ਬਾਅਦ ਉਰਵਸ਼ੀ ਠੀਕ ਹੈ ਪਰ ਡਾਕਟਰ ਨੇ ਉਸ ਨੂੰ ਬੈੱਡ ਰੈਸਟ ਦੀ ਸਲਾਹ ਦਿੱਤੀ ਹੈ।

urvashi dholakia news

ਹੋਰ ਪੜ੍ਹੋ :  ਨਿੰਮੋਂ ਐਲਬਮ ਦਾ ਪਹਿਲਾ ਵੀਡੀਓ ਸੌਂਗ ਛੱਲਾ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਨਿਮਰਤ ਖਹਿਰਾ ਤੇ ਇੰਦਰ ਚਾਹਲ ਦੀ ਰੋਮਾਂਟਿਕ ਕਮਿਸਟਰੀ, ਦੇਖੋ ਵੀਡੀਓ

urvashi dholakia news

ਉਰਵਸ਼ੀ ਖੁਦ ਚਲਾ ਰਹੀ ਸੀ ਗੱਡੀ

ਇਹ ਘਟਨਾ 4 ਫਰਵਰੀ ਦੀ ਹੈ ਜਦੋਂ ਉਰਵਸ਼ੀ (Urvashi Dholakia ) ਮੀਰਾ ਰੋਡ 'ਤੇ ਇੱਕ ਫ਼ਿਲਮ ਸਟੂਡੀਓ 'ਚ ਸ਼ੂਟਿੰਗ ਲਈ ਜਾ ਰਹੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲ ਬੱਸ ਨੇ ਉਨ੍ਹਾਂ ਦੀ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਉਰਵਸ਼ੀ ਖੁਦ ਕਾਰ ਚਲਾ ਰਹੀ ਸੀ ਅਤੇ ਹਾਦਸਾ ਬਹੁਤ ਗੰਭੀਰ ਸੀ ਪਰ ਸ਼ੁਕਰ ਹੈ ਪਰਮਾਤਮਾ ਦਾ ਕਿ ਅਭਿਨੇਤਰੀ ਜਾਂ ਉਸ ਦੇ ਸਟਾਫ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।

urvashi dholakia meets car accident

ਕੌਣ ਹੈ ਉਰਵਸ਼ੀ ਢੋਲਕੀਆ

ਦੱਸ ਦੇਈਏ ਕਿ ਉਰਵਸ਼ੀ ਢੋਲਕੀਆ ਟੀਵੀ ਦੀ ਦੁਨੀਆ ਦੀ ਚਰਚਿਤ ਅਦਾਕਾਰਾ ਹੈ ਅਤੇ ਲੰਬੇ ਸਮੇਂ ਤੋਂ ਉਹ ਐਂਟਰਟੈਨਮੈਂਟ ਜਗਤ ਵਿੱਚ ਐਕਟਿਵ ਹੈ। ਉਰਵਸ਼ੀ ਨੂੰ ਅੱਜ ਵੀ ਲੋਕ ਉਸ ਨੂੰ ਕੋਮੋਲਿਕਾ ਵਜੋਂ ਜਾਣਦੇ ਹਨ। ਅਦਾਕਾਰਾ ਨੇ ਸ਼ੋਅ 'ਕਸੌਟੀ ਜ਼ਿੰਦਗੀ ਕੀ' 'ਚ 'ਕੋਮੋਲਿਕਾ' ਦੇ ਕਿਰਦਾਰ ਨਿਭਾਇਆ ਸੀ, ਜਿਸ ਨੇ ਦਰਸ਼ਕਾਂ ਦੇ ਜ਼ਹਿਨ ਆਪਣੀ ਛਾਪ ਛੱਡ ਦਿੱਤੀ ਸੀ।

urvashi dholakia bigg boss news

ਇਸ ਦੇ ਨਾਲ ਉਹ ਬਿੱਗ ਬੌਸ ਦੇ ਸੀਜ਼ਨ 6 ਦੀ ਵਿਨਰ ਵੀ ਰਹਿ ਚੁੱਕੀ ਹੈ। ਉਰਵਸ਼ੀ ਨਾਗਿਨ 6 ਸਮੇਤ ਕਈ ਹਿੱਟ ਸ਼ੋਅਜ਼ ਦਾ ਹਿੱਸਾ ਰਹਿ ਚੁੱਕੀ ਹੈ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਆਪਣੀ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network