'ਲਵ ਆਜ ਕੱਲ੍ਹ' ਦੇ ਐਕਟਰ ਵੀ ਹੋਏ ਸ਼ਹਿਨਾਜ਼ ਗਿੱਲ ਦੇ ਮੁਰੀਦ, ਕਾਰਤਿਕ ਨੇ ਤਸਵੀਰ ਸ਼ੇਅਰ ਕਰਕੇ ਕੀਤਾ ਧੰਨਵਾਦ

written by Lajwinder kaur | January 21, 2020

ਪੰਜਾਬੀ ਗਾਇਕਾ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਜੋ ਕਿ ਏਨੀਂ ਦਿਨੀ ਟੀਵੀ ਦੇ ਰਿਆਲਟੀ ਸ਼ੋਅ ਦਾ ਹਿੱਸਾ ਬਣੀ ਹੋਈ ਹੈ। ਸ਼ਹਿਨਾਜ਼ ਗਿੱਲ ਨੇ ਆਪਣੀ ਕਿਊਟ ਅਦਾਵਾਂ ਦੇ ਨਾਲ ਸਭ ਦੇ ਖਿੱਚ ਦਾ ਕੇਂਦਰ ਬਣੀ ਹੋਈ ਹੈ।

View this post on Instagram

 

??

A post shared by Shehnaaz Shine (@shehnaazgill) on

ਉਨ੍ਹਾਂ ਦੀ ਚਰਚਾ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ‘ਚ ਹੋ ਰਹੀਆਂ ਨੇ। ਜੀ ਹਾਂ ਲਵ ਆਜ ਕੱਲ੍ਹ ਦੇ ਚਾਕਲੈਟੀ ਅਦਾਕਾਰ ਕਾਰਤਿਕ ਆਰੀਅਨ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਚ ਸ਼ਹਿਨਾਜ਼ ਗਿੱਲ ਵੱਲੋਂ ਬਣਾਏ ਸਕੈਚ ਨੂੰ ਸ਼ੇਅਰ ਕੀਤਾ ਹੈ। ਸ਼ਹਿਨਾਜ਼ ਗਿੱਲ ਨੇ ਕਾਰਤਿਕ ਆਰੀਅਨ ਦਾ ਸਕੈਚ ਬਣਾਇਆ ਸੀ, ਤੇ ਨਾਲ ਹੀ ਲਿਖਿਆ ਸੀ ‘ਆਈ ਲਵ ਯੂ ਕਾਰਤਿਕ..’।

ਹੋਰ ਵੇਖੋ:ਆਸਟ੍ਰੇਲੀਆ ‘ਚ ਭਿਆਨਕ ਅੱਗ ਦਾ ਕਹਿਰ, ਪੰਜਾਬੀ ਕਲਾਕਾਰਾਂ ਨੇ ਇਸ ਤਰ੍ਹਾਂ ਕੀਤੀ ਅਰਦਾਸ

ਹਾਲ ਹੀ ‘ਚ ਕਾਰਤਿਕ ਆਰੀਅਨ ਤੇ ਸਾਰਾ ਅਲੀ ਖ਼ਾਨ ਦੀ ਆਉਣ ਵਾਲੀ ਫ਼ਿਲਮ ਲਵ ਆਜ ਕੱਲ੍ਹ ਦਾ ਸ਼ਾਨਦਾਰ ਟਰੇਲਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਕਾਫੀ ਸਰਗਰਮ ਨੇ ਤੇ ਉਨ੍ਹਾਂ ਨੇ ਕਈ ਨਾਮੀ ਗਾਇਕ ਜਿਵੇਂ ਗੈਰੀ ਸੰਧੂ, ਹਾਰਵੀ ਸੰਧੂ, ਨਵਜੀਤ, ਰਵਨੀਤ, ਗੁਰੀ ਵਰਗੇ ਕਈ ਗਾਇਕਾਂ ਦੇ ਨਾਲ ਕੰਮ ਕੀਤਾ ਹੈ।ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ਜਿਵੇਂ ਕਾਲਾ ਸ਼ਾਹ ਕਾਲਾ ਤੇ ਡਾਕਾ ਵਰਗੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਹਨ।

0 Comments
0

You may also like