ਏਕਤਾ ਕਪੂਰ ਦੇ ਖਿਲਾਫ ਜਾਰੀ ਕੀਤਾ ਗਿਆ ਅਰੈਸਟ ਵਾਰੰਟ, ਜਾਣੋ ਕੀ ਹੈ ਪੂਰਾ ਮਾਮਲਾ

Reported by: PTC Punjabi Desk | Edited by: Pushp Raj  |  September 29th 2022 10:14 AM |  Updated: September 29th 2022 10:14 AM

ਏਕਤਾ ਕਪੂਰ ਦੇ ਖਿਲਾਫ ਜਾਰੀ ਕੀਤਾ ਗਿਆ ਅਰੈਸਟ ਵਾਰੰਟ, ਜਾਣੋ ਕੀ ਹੈ ਪੂਰਾ ਮਾਮਲਾ

Ekta Kapoor news: ਬੀ-ਟਾਊਨ ਦੀ ਮਸ਼ਹੂਰ ਪ੍ਰੋਡੀਊਸਰ ਏਕਤਾ ਕਪੂਰ ਅਕਸਰ ਆਪਣੇ ਟੀਵੀ ਸ਼ੋਅਸ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ, ਪਰ ਮੁੜ ਫਿਰ ਇੱਕ ਵਾਰ ਏਕਤਾ ਸੁਰਖੀਆਂ ਦੇ ਵਿੱਚ ਆ ਗਈ ਹੈ। ਕਿਉਂਕਿ ਬਿਹਾਰ ਦੀ ਇੱਕ ਅਦਾਲਤ ਨੇ ਉਨ੍ਹਾਂ ਦੇ ਖਿਲਾਫ ਅਰੈਸਟ ਵਾਰੰਟ ਜਾਰੀ ਕੀਤਾ ਹੈ। ਆਖ਼ਿਰ ਏਕਤਾ ਦੇ ਖਿਲਾਫ ਇਹ ਵਾਰੰਟ ਕਿਉਂ ਜਾਰੀ ਕੀਤਾ ਗਿਆ ਹੈ ਆਓ ਜਾਣਦੇ ਹਾਂ ਪੂਰਾ ਮਾਮਲਾ।

image source: instagram

ਮੀਡੀਆ ਰਿਪੋਰਟਸ ਦੇ ਮੁਤਾਬਕ ਬਿਹਾਰ ਦੀ ਇੱਕ ਅਦਾਲਤ ਨੇ ਏਕਤਾ ਕਪੂਰ ਅਤੇ ਉਨ੍ਹਾਂ ਦੀ ਮਾਂ ਸ਼ੋਭਾ ਕਪੂਰ ਦੇ ਖਿਲਾਫ ਅਰੈਸਟ ਵਾਰੰਟ ਜਾਰੀ ਕੀਤਾ ਹੈ। ਇਸ ਨਾਲ ਏਕਤਾ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਇਹ ਸਭ ਉਨ੍ਹਾਂ ਦੀ ਇੱਕ ਵੈਬ ਸੀਰੀਜ਼ ਦੇ ਕੁਝ ਸੀਨਸ ਦੇ ਚੱਲਦੇ ਹੋਇਆ ਹੈ।

ਜਾਣਕਾਰੀ ਮੁਤਾਬਕ ਬਿਹਾਰ ਦੇ ਬੇਗੂਸਰਾਏ ਦੀ ਇੱਕ ਅਦਾਲਤ ਨੇ ਬਾਲੀਵੁੱਡ ਦੀ ਮਸ਼ਹੂਰ ਫ਼ਿਲਮ, ਟੀਵੀ ਅਤੇ ਵੈੱਬ ਸੀਰੀਜ਼ ਦੀ ਨਿਰਮਾਤਾ ਏਕਤਾ ਕਪੂਰ ਅਤੇ ਉਨ੍ਹਾਂ ਦੀ ਮਾਂ ਸ਼ੋਭਾ ਕਪੂਰ ਦੇ ਖਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ।

image source: instagram

ਇਹ ਵਾਰੰਟ ਏਕਤਾ ਕਪੂਰ ਵੱਲੋਂ ਬਣਾਈ ਗਈ XXX ਵੈਬ ਸੀਰੀਜ਼ ਵਿੱਚ ਫੌਜੀਆਂ ਦੀ ਪਤਨੀ ਦੀ ਇਤਰਾਜ਼ਯੋਗ ਤਸਵੀਰ ਨੂੰ ਲੈ ਕੇ ਦਾਇਰ ਕੇਸ ਵਿੱਚ ਕੀਤਾ ਗਿਆ ਹੈ। ਇਹ ਵਾਰੰਟ ਬੇਗੂਸਰਾਏ ਜੁਡੀਸ਼ੀਅਲ ਮੈਜਿਸਟਰੇਟ ਵਿਕਾਸ ਕੁਮਾਰ ਦੀ ਅਦਾਲਤ ਵੱਲੋਂ ਜਾਰੀ ਕੀਤਾ ਗਿਆ ਹੈ।

ਕੀ ਹੈ ਪੂਰਾ ਮਾਮਲਾ

ਦੱਸਣਯੋਗ ਹੈ ਕਿ ਏਕਤਾ ਕਪੂਰ ਦੀ ਇੱਕ ਵੈਬ ਸੀਰੀਜ਼ ਵਿੱਚ ਫੌਜੀਆਂ ਦੀਆਂ ਪਤਨੀਆਂ ਬਾਰੇ ਇਤਰਾਜ਼ਯੋਗ ਸੀਨਸ ਵਿਖਾਏ ਗਏ ਹਨ। ਇਸ ਵਿੱਚ ਫੌਜੀਆਂ ਦੀਆਂ ਪਤਨੀਆਂ ਨੂੰ ਕਿਸੇ ਹੋਰ ਵਿਅਕਤੀ ਨਾਲ ਰਿਲੇਸ਼ਨਸ਼ਿਪ ਵਿੱਚ ਦਰਸਾਇਆ ਗਿਆ ਹੈ।

image source: instagram

ਹੋਰ ਪੜ੍ਹੋ: ਪ੍ਰਾਈਵੇਟ ਆਈਲੈਂਡ ਖਰੀਦਣ ਵਾਲੇ ਪਹਿਲੇ ਭਾਰਤੀ ਗਾਇਕ ਬਣੇ ਮੀਕਾ ਸਿੰਘ, ਵੇਖੋ ਵੀਡੀਓ

6 ਜੂਨ 2020 ਨੂੰ ਸਾਬਕਾ ਸੈਨਿਕ ਸ਼ੰਭੂ ਕੁਮਾਰ ਵੱਲੋਂ ਸੀਜੀਐਮ ਕੋਰਟ ਵਿੱਚ ਇੱਕ ਸ਼ਿਕਾਇਤ ਪੱਤਰ ਦਾਇਰ ਕੀਤਾ ਗਿਆ ਸੀ। ਇਸ ਨੂੰ ਲੈ ਕੇ ਸਾਬਕਾ ਸੈਨਿਕਾਂ ਵਿੱਚ ਰੋਸ ਹੈ ਅਤੇ ਉਨ੍ਹਾਂ ਵੱਲੋਂ ਸ਼ਿਕਾਇਤ ਪੱਤਰ ਦਿੱਤਾ ਗਿਆ ਹੈ।ਸ਼ਿਕਾਇਤ ਪੱਤਰ ਵਿੱਚ ਫੌਜੀਆਂ ਦੀਆਂ ਪਤਨੀਆਂ ਦੇ ਅਕਸ ਨੂੰ ਖ਼ਰਾਬ ਕਰਨ ਦੇ ਦੋਸ਼ ਲਗਾਏ ਗਏ ਹਨ। ਜਿਸ ਤੋਂ ਬਾਅਦ ਅਦਾਲਤ ਨੇ ਇਹ ਕਾਰਵਾਈ ਕਰਦੇ ਹੋਏ ਏਕਤਾ ਤੇ ਸ਼ੋਭਾ ਕਪੂਰ ਦੇ ਖਿਲਾਫ ਵਾਰੰਟ ਜਾਰੀ ਕੀਤਾ ਹੈ।


Popular Posts