ਪ੍ਰਾਈਵੇਟ ਆਈਲੈਂਡ ਖਰੀਦਣ ਵਾਲੇ ਪਹਿਲੇ ਭਾਰਤੀ ਗਾਇਕ ਬਣੇ ਮੀਕਾ ਸਿੰਘ, ਵੇਖੋ ਵੀਡੀਓ
ਪ੍ਰਾਈਵੇਟ ਆਈਲੈਂਡ ਖਰੀਦਣ ਵਾਲੇ ਪਹਿਲੇ ਭਾਰਤੀ ਗਾਇਕ ਬਣੇ ਮੀਕਾ ਸਿੰਘ, ਵੇਖੋ ਵੀਡੀਓ
Mika Singh news: ਮਸ਼ਹੂਰ ਗਾਇਕ ਮੀਕਾ ਸਿੰਘ ਆਪਣੀ ਬੁਲੰਦ ਗਾਇਕੀ ਦੇ ਨਾਲ ਬਾਲੀਵੁੱਡ 'ਚ ਵੱਖਰੀ ਪਛਾਣ ਬਣਾ ਚੁੱਕੇ ਹਨ। ਕੁਝ ਸਮੇਂ ਪਹਿਲਾਂ ਹੀ ਮੀਕਾ ਦੀ ਵੋਹਟੀ ਸ਼ੋਅ ਰਾਹੀਂ ਅਕਾਂਸ਼ਾ ਪੁਰੀ ਨੂੰ ਆਪਣਾ ਜੀਵਨਸਾਥੀ ਚੁਣ ਕੇ ਮੀਕਾ ਸਿੰਘ ਸੁਰਖੀਆਂ ਵਿੱਚ ਆਏ ਸਨ। ਹੁਣ ਮੀਕਾ ਸਿੰਘ ਬਾਰੇ ਨਵੀਂ ਖ਼ਬਰ ਸਾਹਮਣੇ ਆ ਰਹੀ ਹੈ। ਮੀਕਾ ਸਿੰਘ ਨੇ ਇੱਕ ਪ੍ਰਾਈਵੇਟ ਆਈਲੈਂਡ ਖਰੀਦਿਆ ਹੈ, ਜਿਸ ਵਿੱਚ ਉਹ ਇਨ੍ਹੀਂ ਦਿਨੀਂ ਆਪਣਾ ਸਮਾਂ ਬਤੀਤ ਕਰ ਰਹੇ ਹਨ।
image source: instagram
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਮੀਕਾ ਸਿੰਘ ਕਿਸ਼ਤੀ ਚਲਾ ਰਹੇ ਹਨ। ਕਿਸ਼ਤੀ 'ਤੇ MS ਯਾਨੀ ਕਿ ਮੀਕਾ ਸਿੰਘ ਲਿਖਿਆ ਹੋਇਆ ਹੈ। ਇਸ ਕਿਸ਼ਤੀ ਦੇ ਨੇੜੇ ਉਨ੍ਹਾਂ ਦੇ ਬਾਡੀਗਾਰਡਸ ਵੀ ਖੜ੍ਹੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਮੀਕਾ ਮਸਤੀ ਦੇ ਮੂਡ 'ਚ ਨਜ਼ਰ ਆ ਰਹੇ ਹਨ।
ਮੀਡੀਆ ਰਿਪੋਰਟਸ ਦੇ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੀਕਾ ਸਿੰਘ ਨੇ ਇੱਕ ਵਾਟਰ ਆਈਲੈਂਡ ਦੇ ਨਾਲ-ਨਾਲ 7 ਕਿਸ਼ਤੀਆਂ ਅਤੇ 10 ਘੋੜੇ ਵੀ ਖਰੀਦੇ ਹਨ। ਦੱਸ ਦੇਈਏ ਕਿ ਮੀਕਾ ਸਿੰਘ ਆਲੀਸ਼ਾਨ ਗੱਡੀਆਂ ਅਤੇ ਬੰਗਲਿਆਂ ਦੇ ਵੀ ਸ਼ੌਕੀਨ ਹਨ। ਹਲਾਂਕਿ ਮੀਕਾ ਸਿੰਘ ਨੇ ਇਹ ਆਈਲੈਂਡ ਕਿਥੇ ਅਤੇ ਕਿਸ ਕੀਮਤ ਉੱਤੇ ਖਰੀਦੀਆ ਹੈ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
image source: instagram
ਮੀਕਾ ਦੇ ਫੈਨਜ਼ ਉਨ੍ਹਾਂ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਇੱਕ ਪ੍ਰਸ਼ੰਸਕ ਨੇ ਕਿਹਾ ਕਿ ਸਰ, ਕੁਝ ਹੋਰ ਵੀਡੀਓਜ਼ ਸ਼ੇਅਰ ਕਰੋ ਤਾਂ ਜੋ ਅਸੀਂ ਤੁਹਾਡੇ ਪ੍ਰਾਈਵੇਟ ਆਈਲੈਂਡ ਦੀ ਝਲਕ ਦੇਖ ਸਕੀਏ।
image source: instagram
ਹੋਰ ਪੜ੍ਹੋ: ਅਨਿਲ ਕਪੂਰ ਤੋਂ ਬਾਅਦ ਸਾਹਮਣੇ ਆਇਆ ਅਮਿਤਾਭ ਬੱਚਨ ਦਾ ਹਮਸ਼ਕਲ, ਵੇਖੋ ਵੀਡੀਓ
ਵਰਕ ਫਰੰਟ ਦੀ ਗੱਲ ਕਰੀਏ ਮੀਕਾ ਸਿੰਘ ਬਾਲੀਵੁੱਡ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ। ਮੀਕਾ ਸਿੰਘ ਨੇ ਕਈ ਬਾਲੀਵੁੱਡ ਫਿਲਮਾਂ 'ਚ ਗੀਤ ਗਾਏ ਹਨ। ਮੀਕਾ ਦੇ ਗੀਤ ਸੁਣ ਕੇ ਲੋਕ ਨੱਚਣ ਲਈ ਮਜਬੂਰ ਹੋ ਜਾਂਦੇ ਹਨ। ਮੀਕਾ ਨੇ ਬਹੁਤ ਛੋਟੀ ਉਮਰ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਫਿਲਮਾਂ 'ਚ ਗਾਉਣ ਤੋਂ ਪਹਿਲਾਂ ਉਹ ਕੀਰਤਨ ਕਰਦੇ ਸਨ ਪਰ 1998 'ਚ ਉਨ੍ਹਾਂ ਦੇ ਗੀਤ 'ਸਾਵਨ ਮੈਂ ਲੱਗ ਗਈ ਆਗ' ਨੇ ਉਨ੍ਹਾਂ ਨੂੰ ਵੱਖਰੀ ਪਛਾਣ ਦਿੱਤੀ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
