
ਬਾਲੀਵੁੱਡ ਸਿਤਾਰਿਆਂ ਦੇ ਨਾਲ ਸਬੰਧਤ ਅੱਜ ਕੱਲ੍ਹ ਕਈ ਖ਼ਬਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਤਾਜ਼ਾ ਮਾਮਲਾ ਉਦੋਂ ਵੇਖਣ ਨੂੰ ਮਿਲਿਆ ਜਦੋਂ ਇੱਕ ਕਾਲਜ ਦੇ ਵਿਦਿਆਰਥੀ ਨੇ ਆਪਣੀ ਉੱਤਰ ਕਾਪੀ ‘ਚ ਸੰਨੀ ਦਿਓਲ (Sunny Deol) ਨੂੰ ਆਪਣਾ ਪਿਤਾ ਅਤੇ ਪ੍ਰਿਯੰਕਾ ਚੋਪੜਾ (Priyanka Chopra) ਨੂੰ ਆਪਣੀ ਮਾਂ ਦੱਸ ਦਿੱਤਾ ।ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ।

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਨੇ ਤਿੰਨ ਮਹੀਨੇ ਬਾਅਦ ਰਿਵੀਲ ਕੀਤਾ ਆਪਣੀ ਬੱਚੀ ਦਾ ਨਾਮ
ਇਸ ਉੱਤਰ ਕਾਪੀ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਮਿੰਟਾਂ ਸਕਿੰਟਾਂ ‘ਚ ਵਾਇਰਲ ਹੋ ਗਈ । ਇਹ ਮਾਮਲਾ ਬਿਹਾਰ ਦੇ ਬੇਤਿਆ ਦਾ ਦੱਸਿਆ ਜਾ ਰਿਹਾ ਹੈ । ਜਿੱਥੇ ਰਾਮ ਲਖਨ ਸਿੰਘ ਯਾਦਵ ਕਾਲਜ ਦੇ ਇੱਕ ਵਿਦਿਆਰਥੀ ਨੇ ਅਜਿਹਾ ਕਾਰਨਾਮਾ ਕੀਤਾ ਹੈ । ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ ।

ਹੋਰ ਪੜ੍ਹੋ : ਸੈਮ ਹਿਊਗਨ ਨਾਲ ‘ਇਟਸ ਆਲ ਕਮਿੰਗ ਬੈਕ ਟੂ ਮੀ’ ‘ਚ ਨਜ਼ਰ ਆਵੇਗੀ ਪ੍ਰਿਯੰਕਾ ਚੋਪੜਾ
ਇਸ ਵਿਦਿਆਰਥੀ ਦੀ ਕਰਤੂਤ ਵੇਖ ਕੇ ਜਿੱਥੇ ਵਿਦਿਆਰਥੀ ਦੇ ਅਧਿਆਪਕ ਹੈਰਾਨ ਹਨ, ਉੱਥੇ ਹੀ ਲੋਕ ਇਸ ਵਿਦਿਆਰਥੀ ਦੀ ਹਰਕਤ ਨੂੰ ਵੇਖ ਕੇ ਆਪਣਾ ਹਾਸਾ ਨਹੀਂ ਰੋਕ ਪਾਓਗੇ ।ਲੋਕ ਇਸ ਤਸਵੀਰ ਨੂੰ ਵੇਖ ਕੇ ਆਪੋ ਆਪਣਾ ਪ੍ਰਤੀਕਰਮ ਵੀ ਦੇ ਰਹੇ ਹਨ । ਦੱਸ ਦਈਏ ਕਿ ਪ੍ਰਿਯੰਕਾ ਚੋੋਪੜਾ ਅਤੇ ਸੰਨੀ ਦਿਓਲ ਨੇ ਮਹਿਜ਼ ਦੋ ਫ਼ਿਲਮਾਂ ‘ਚ ਕੰਮ ਕੀਤਾ ਹੈ ।

ਪ੍ਰਿਯੰਕਾ ਚੋਪੜਾ ਨੇ ਵਿਦੇਸ਼ੀ ਮੂਲ ਦੇ ਗਾਇਕ ਨਿੱਕ ਜੋਨਸ ਦੇ ਨਾਲ ਵਿਆਹ ਕਰਵਾਇਆ ਹੈ । ਹਾਲ ਹੀ ‘ਚ ਪ੍ਰਿਯੰਕਾ ਚੋਪੜਾ ਸੈਰੋਗੇਸੀ ਦੇ ਜ਼ਰੀਏ ਇੱਕ ਧੀ ਦੀ ਮਾਂ ਬਣੀ ਹੈ । ਜਿਸ ਦਾ ਨਾਮ ਉਸ ਨੇ ਬੀਤੇ ਦਿਨੀਂ ਰੱਖਿਆ ਹੈ । ਉੱਥੇ ਹੀ ਅਦਾਕਾਰ ਸੰਨੀ ਦਿਓਲ ਦੇ ਦੋ ਬੇਟੇ ਹਨ । ਜਿਸ ਚੋਂ ਇੱਕ ਤਾਂ ਫ਼ਿਲਮਾਂ ‘ਚ ਅਦਾਕਾਰੀ ਕਰ ਰਿਹਾ ਹੈ ।
View this post on Instagram