ਵੈਸ਼ਨੋ ਦੇਵੀ ਦੇ ਦਰਬਾਰ ‘ਚ ਦਰਸ਼ਨ ਕਰਨ ਪਹੁੰਚੇ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ, ਤਸਵੀਰਾਂ ਆਈਆਂ ਸਾਹਮਣੇ

Written by  Lajwinder kaur   |  November 25th 2021 10:46 AM  |  Updated: November 25th 2021 10:50 AM

ਵੈਸ਼ਨੋ ਦੇਵੀ ਦੇ ਦਰਬਾਰ ‘ਚ ਦਰਸ਼ਨ ਕਰਨ ਪਹੁੰਚੇ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ, ਤਸਵੀਰਾਂ ਆਈਆਂ ਸਾਹਮਣੇ

ਬਾਲੀਵੁੱਡ ਦੀ ਖ਼ੂਬਸੂਰਤ ਐਕਟਰੈੱਸ ਬਿਪਾਸ਼ਾ ਬਾਸੂ Bipasha Basu  ਅਤੇ ਕਰਨ ਸਿੰਘ ਗਰੋਵਰ Karan Singh Grover ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ। ਹੁਣ ਦੋਵੇਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜੰਮੂ ਪਹੁੰਚ ਗਏ ਹਨ। ਇਸ ਜੋੜੇ ਨੇ ਬੁੱਧਵਾਰ ਨੂੰ ਆਪਣੀ ਯਾਤਰਾ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਆਪੋ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸ਼ੇਅਰ ਕੀਤੀਆਂ ਹਨ। ਬਿਪਾਸ਼ਾ ਬਾਸੂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ- ‘ ਜੈ ਮਾਤਾ ਦੀ...Magical Darshan....ਧੰਨਵਾਦ ਤੁਹਾਡਾ #vaishnodevishrineboard & #jammupolice for all the amazing work they do ’ਉਨ੍ਹਾਂ ਨੇ ‘#vaishnodevi #jaimatadi #blessed #grateful ਨਾਲ ਟੈਗ ਵੀ ਪੋਸਟ ਕੀਤਾ ਹਨ ।

ਹੋਰ ਪੜ੍ਹੋ : ਬਿੱਗ ਬੌਸ ਤੋਂ ਬਾਹਰ ਆਈ ਅਫਸਾਨਾ ਖ਼ਾਨ ਪਹੁੰਚੀ ਪੰਜਾਬ, ਆਪਣੇ ਮੰਗੇਤਰ ਸਾਜ਼ ਨੂੰ ਦੇਖ ਕੇ ਖੁਸ਼ੀ ਦੇ ਮਾਰੀ ਹੋਈ ਭਾਵੁਕ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਦੋਵਾਂ ਦਾ ਇਹ ਰੋਮਾਂਟਿਕ ਵੀਡੀਓ

inside image of bipsha basu

ਇਨ੍ਹਾਂ ਤਸਵੀਰਾਂ ‘ਚ ਬਿਪਾਸ਼ਾ ਬਾਸੂ ਆਪਣੇ ਪਤੀ ਕਰਨ ਸਿੰਘ ਗਰੋਵਰ ਦੇ ਨਾਲ ਨਜ਼ਰ ਆ ਰਹੀ ਹੈ। ਦੋਵਾਂ ਨੇ ਮੱਥੇ ਉੱਤੇ ਜੈ ਮਾਤਾ ਦੀ ਵਾਲੀ ਚੁੰਨੀ ਵੀ ਬੰਨੀ ਹੋਈ ਹੈ। ਉਨ੍ਹਾਂ ਨੇ ਦੇ ਨਾਲ ਕੁਝ ਦੋਸਤ ਵੀ ਨਜ਼ਰ ਆ ਰਹੇ ਹਨ। ਇਸ ਪੋਸਟ ਉੱਤੇ ਵੱਡੀ ਗਿਣਤੀ 'ਚ ਲਾਈਕਸ ਅਤੇ ਪ੍ਰਸ਼ੰਸਕ ਵੀ  ਜੈ ਮਾਤਾ ਕਮੈਂਟ 'ਚ ਲਿਖ ਰਹੇ ਨੇ ਅਤੇ ਨਾਲ ਹੀ ਪ੍ਰਾਥਨਾ ਵਾਲਾ ਇਮੋਜ਼ੀ ਵੀ ਪੋਸਟ ਕਰ ਰਹੇ ਹਨ। ਕਰਨ ਨੇ ਬਲੈਕ ਰੰਗ ਦੇ ਕਪੜੇ ਪਾਏ ਹੋਏ ਨੇ ਅਤੇ ਬਿਪਾਸ਼ਾ ਬਾਸੂ ਜੋ ਕਿ ਪਰਪਲ ਰੰਗ ਦੀ ਸਵੈਟ ਸ਼ਰਟ ਅਤੇ ਵ੍ਹਾਈਟ ਰੰਗ ਦੀ ਜੀਨ 'ਚ ਬਹੁਤ ਹੀ ਪਿਆਰੀ ਨਜ਼ਰ ਆ ਰਹੀ ਹੈ। ਕਰਨ ਸਿੰਘ ਗਰੋਵਰ ਨੇ ਵੀ ਇੱਕ ਵੀਡੀਓ ਪੋਸਟ ਕੀਤੀ ਹੈ। ਜਿਸ ਦੇਖ ਸਕਦੇ ਹੋ ਬਿਪਾਸ਼ਾ ਬਾਸੂ ਆਪਣੇ ਪਤੀ ਕਰਨ ਨਾਲ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਜਾਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਹਨ।

inside image of karan singh garover at vaishno devi

 

ਹੋਰ ਪੜ੍ਹੋ : ਗੁਰਬਾਜ਼ ਗਰੇਵਾਲ ਨਾਲ ਬੱਚਿਆਂ ਵਾਂਗ ਮਸਤੀ ਕਰਦੇ ਨਜ਼ਰ ਆਏ ਗਿੱਪੀ ਗਰੇਵਾਲ, ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਪਿਉ-ਪੁੱਤ ਦਾ ਇਹ ਵੀਡੀਓ

ਕਰਨ ਸਿੰਘ ਗਰੋਵਰ ਨੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ ਅਤੇ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ- "ਜਦੋਂ ਉਨ੍ਹਾਂ ਦਾ ਬੁਲਾਵਾ ਆਉਂਦਾ ਹੈ, ਅਸੀਂ ਉਦੋਂ ਹੀ ਜਾ ਸਕਦੇ ਹਾਂ।" ਇਸ ਦਾ ਮਤਲਬ ਇਹ ਹੈ ਕਿ ਮਾਤਾ ਰਾਣੀ ਦਾ ਜਦੋਂ ਬੁਲਾਵਾ ਆਉਦਾ ਹੈ ਤੱਦ ਹੀ ਇਨਸਾਨ ਉਨ੍ਹਾਂ ਦੇ ਦਰਸ਼ਨ ਲਈ ਜਾ ਪਾਉਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਕਰਨ ਸਿੰਘ ਗਰੋਵਰ ਅਤੇ ਬਿਪਾਸ਼ਾ ਬਾਸੂ ਦਾ ਵਿਆਹ ਸਾਲ 2016 ਵਿੱਚ ਹੋਇਆ ਸੀ। ਦੋਹਾਂ ਦਾ ਵਿਆਹ ਬੰਗਾਲੀ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਜੇ ਗੱਲ ਕਰੀਏ ਦੋਵਾਂ ਦੇ ਕੰਮ ਦੀ ਤਾਂ ਦੋਵੇਂ ਇਕੱਠੇ ਬਹੁਤ ਸਾਰੀਆਂ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਹਨ। ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਵੈੱਬ ਸੀਰੀਜ਼ ਡੇਂਜਰਸ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਬਿਪਾਸ਼ਾ ਨੇ ਕਈ ਬਾਲੀਵੁੱਡ ਫਿਲਮਾਂ 'ਚ ਜਿਵੇਂ ਰਾਜ਼, ਨੋ ਐਂਟਰੀ, ਓਮਕਾਰਾ, ਧੂਮ 2, ਦਮ ਮਾਰੋ ਦਮ ਅਤੇ ਰੇਸ ਵਰਗੀ ਕਈ ਫ਼ਿਲਮਾਂ ‘ਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਵਾਹ ਵਾਹੀ ਖੱਟ ਚੁੱਕੀ ਹੈ ।

Bipasha Basu And Karan Singh Grover Visit Vaishno Devi Temple, pics:-

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network