ਬਿਪਾਸ਼ਾ ਬਾਸੂ ਤੇ ਕਰਨ ਸਿੰਘ ਗਰੋਵਰ ਨੇ ਸਾਂਝੀ ਕੀਤੀ ਧੀ ਦੀ ਪਿਆਰੀ ਜਿਹੀ ਪਹਿਲੀ ਝਲਕ, ਨੰਨ੍ਹੀ ਪਰੀ ਦੇ ਨਾਮ ਦਾ ਕੀਤਾ ਖੁਲਾਸਾ

written by Lajwinder kaur | November 13, 2022 10:27am

Bipasha Basu and Karan Singh Grover's baby name: ਨਵੰਬਰ ਮਹੀਨਾ ਬਾਲੀਵੁੱਡ ਜਗਤ ਤੋਂ ਇੱਕ ਤੋਂ ਬਾਅਦ ਇੱਕ ਗੁੱਡ ਨਿਊਜ਼ ਲੈ ਕੇ ਆ ਰਿਹਾ ਹੈ। ਬੀਤੇ ਦਿਨੀਂ ਹੀ ਅਦਾਕਾਰਾ ਬਿਪਾਸ਼ਾ ਬਾਸੂ ਨੇ ਧੀ ਨੂੰ ਜਨਮ ਦਿੱਤਾ ਹੈ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਨੂੰ ਵਧਾਈ ਦੇਣ ਵਾਲੇ ਮੈਸੇਜਾਂ ਦਾ ਤਾਂਤਾ ਲੱਗਿਆ ਹੋਇਆ ਹੈ। ਬਿਪਾਸ਼ਾ ਅਤੇ ਕਰਨ ਨੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਧੀ ਦੇ ਲਈ ਇੱਕ ਪਿਆਰੀ ਜਿਹੀ ਪੋਸਟ ਸ਼ੇਅਰ ਕੀਤੀ ਹੈ।

ਹੋਰ ਪੜ੍ਹੋ: ਅੱਜ ਹੈ ਨੇਹਾ ਧੂਪੀਆ ਤੇ ਅੰਗਦ ਬੇਦੀ ਦੇ ਪੁੱਤਰ ਦਾ ਪਹਿਲਾ ਜਨਮਦਿਨ, ਬੇਟੇ ਦੇ ਪਹਿਲੇ ਬਰਥਡੇਅ 'ਤੇ ਸਾਂਝੀਆਂ ਕੀਤੀਆਂ ਪਿਆਰੀ ਜਿਹੀਆਂ ਤਸਵੀਰਾਂ

Bipasha Basu And Karan Singh- image source: instagram

ਅਭਿਨੇਤਰੀ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਬਾਲੀਵੁੱਡ ਦੇ ਪਾਵਰ ਕਪਲਸ ਵਿੱਚੋਂ ਇੱਕ ਹਨ। ਦੋਵੇਂ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਕਾਫੀ ਖੁਸ਼ ਹਨ। ਇਸ ਦੇ ਨਾਲ ਹੀ ਮਾਤਾ-ਪਿਤਾ ਬਿਪਾਸ਼ਾ ਅਤੇ ਕਰਨ ਨੇ ਆਪਣੀ ਧੀ ਦਾ ਸਵਾਗਤ ਕਰਦੇ ਹੋਏ ਦਿਲ ਨੂੰ ਛੂਹ ਲੈਣ ਵਾਲੀ ਪੋਸਟ ਸ਼ੇਅਰ ਕੀਤੀ ਹੈ। ਜਿਸ 'ਚ ਉਨ੍ਹਾਂ ਨੇ ਆਪਣੀ ਬੇਟੀ ਦੇ ਨਾਂ ਦਾ ਵੀ ਖੁਲਾਸਾ ਕੀਤਾ ਹੈ।

Bipasha Basu and Karan Singh Grover baby name image source: instagram

ਦੋਵਾਂ ਨੇ ਇਹ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਆਪਣੀ ਧੀ ਦੀ ਇੱਕ ਪਿਆਰੀ ਜਿਹੀ ਝਲਕ ਵਾਲੀ ਤਸਵੀਰ ਵੀ ਸ਼ੇਅਰ ਕੀਤੀ ਹੈ। ਜਿਸ ਵਿੱਚ ਬਿਪਾਸ਼ਾ ਅਤੇ ਕਰਨ ਨੇ ਆਪਣੀ ਨੰਨੀ ਪਰੀ ਦੇ ਪੈਰਾਂ ਨੂੰ ਆਪਣੀਆਂ ਹਥੇਲੀਆਂ ਵਿੱਚ ਫੜੇ ਹੋਏ ਨਜ਼ਰ ਆ ਰਹੇ ਹਨ। ਇਸ ਪਿਆਰੀ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ- “ਦੇਵੀ ਬਾਸੂ ਸਿੰਘ ਗਰੋਵਰ”। ਇਸ ਪੋਸਟ ਉੱਤੇ ਕਲਾਕਾਰਾ ਅਤੇ ਪ੍ਰਸ਼ੰਸਕ ਵਧਾਈਆਂ ਦੇ ਰਹੇ ਹਨ।

image source: instagram

ਸੋਨਮ ਕਪੂਰ ਨੇ ਲਿਖਿਆ, ‘ ਮੁਬਾਰਕ ਹੋ .. ਬਹੁਤ ਹੀ ਪਿਆਰਾ ਨਾਮ ਹੈ’। ਇਸ ਤੋਂ ਇਲਾਵਾ ਕਰਨ ਦੀ ਖਾਸ ਦੋਸਤ ਆਰਤੀ ਸਿੰਘ ਨੇ ਕਮੈਂਟ 'ਚ ਦਿਲ ਦਾ ਇਮੋਜੀ ਬਣਾਇਆ ਹੈ। ਦੂਜੇ ਪਾਸੇ ਦੀਆ ਮਿਰਜ਼ਾ ਨੇ ਲਿਖਿਆ, ''ਇਸ ਦੁਨੀਆ 'ਚ ਤੁਹਾਡਾ ਸੁਆਗਤ ਹੈ.. ਬਹੁਤ ਸਾਰਾ ਪਿਆਰ.. ਤੁਹਾਨੂੰ ਮਿਲਣ ਦਾ ਇੰਤਜ਼ਾਰ ਨਹੀਂ ਕਰ ਸਕਦੀ। ਤੁਹਾਨੂੰ ਦੱਸ ਦੇਈਏ ਕਿ ਕਰਨ ਅਤੇ ਬਿਪਾਸ਼ਾ ਦਾ ਵਿਆਹ ਸਾਲ 2016 ਵਿੱਚ ਹੋਇਆ ਸੀ। ਵਿਆਹ ਦੇ ਛੇ ਸਾਲ ਬਾਅਦ ਦੋਵੇਂ ਮਾਤਾ-ਪਿਤਾ ਬਣ ਗਏ ਹਨ।

 

 

View this post on Instagram

 

A post shared by Bipasha Basu (@bipashabasu)

You may also like