ਬਿਪਾਸ਼ਾ ਬਾਸੂ ਨੇ ਸ਼ੇਅਰ ਕੀਤੀ ਨਵੀਂ ਤਸਵੀਰ, ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ ਅਦਾਕਾਰਾ

written by Shaminder | August 25, 2022

ਬਿਪਾਸ਼ਾ ਬਾਸੂ (Bipasha Basu) ਇਨ੍ਹੀਂ ਦਿਨੀਂ ਆਪਣੀ ਪ੍ਰੈਗਨੇਂਸੀ ਨੂੰ ਇਨਜੁਆਏ ਕਰ ਰਹੀ ਹੈ । ਬੀਤੇ ਦਿਨੀਂ ਇਸ ਜੋੜੀ ਨੇ ਆਪਣੇ ਪਹਿਲਾ ਬੱਚਾ ਹੋਣ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ । ਜਿਸ ਤੋਂ ਬਾਅਦ ਇਸ ਜੋੜੀ ਦੇ ਵੱਲੋਂ ਲਗਾਤਾਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੇ ਕੀਤੇ ਜਾ ਰਹੇ ਹਨ । ਬਿਪਾਸ਼ਾ ਬਾਸੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀਆਂ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

Bipasha Basu image From instagram

ਹੋਰ ਪੜ੍ਹੋ : ਰਾਜੂ ਸ੍ਰੀਵਾਸਤਵ ਨੂੰ ਹੋਸ਼ ਆਉਣ ਦੀਆਂ ਖ਼ਬਰਾਂ ਨੂੰ ਕਾਮੇਡੀਅਨ ਦੀ ਧੀ ਨੇ ਦੱਸਿਆ ਝੂਠਾ

ਇਨ੍ਹਾਂ ਤਸਵੀਰਾਂ ‘ਚ ਉਹ ਆਪਣੇ ਪਤੀ ਦੇ ਨਾਲ ਨਜ਼ਰ ਆ ਰਹੀ ਹੈ ਅਤੇ ਇਨ੍ਹਾਂ ਤਸਵੀਰਾਂ ‘ਤੇ ਪ੍ਰਸ਼ੰਸਕ ਵੀ ਕਮੈਂਟਸ ਕਰ ਰਹੇ ਹਨ । ਦੱਸ ਦਈਏ ਕਿ ਕਰਣ ਸਿੰਘ ਗਰੋਵਰ ਅਤੇ ਬਿਪਾਸ਼ਾ ਬਾਸੂ ਨੇ ਕੁਝ ਸਾਲ ਪਹਿਲਾਂ ਹੀ ਵਿਆਹ ਕਰਵਾਇਆ ਸੀ । ਇਸ ਵਿਆਹ ‘ਚ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਦੋਸਤ ਹੀ ਸ਼ਾਮਿਲ ਹੋਏ ਸਨ ।

Bipasha Basu, Karan Singh Grover announce pregnancy, says 'We will now become three' Image Source: Twitter

ਹੋਰ ਪੜ੍ਹੋ : ਰਾਜ ਬੱਬਰ, ਜਯਾ ਪ੍ਰਦਾ ਅਤੇ ਇਹਾਨਾ ਢਿੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਫ਼ਿਲਮ ‘ਭੂਤ ਅੰਕਲ ਤੁਸੀਂ ਗ੍ਰੇਟ ਹੋ’ ਦੀ ਕਾਮਯਾਬੀ ਲਈ ਕੀਤੀ ਅਰਦਾਸ

ਕਰਣ ਸਿੰਘ ਗਰੋਵਰ ਦਾ ਇਹ ਦੂਜਾ ਵਿਆਹ ਸੀ, ਜਦੋਂਕਿ ਬਿਪਾਸ਼ਾ ਦਾ ਕਰਣ ਦੇ ਨਾਲ ਪਹਿਲਾ ਵਿਆਹ ਸੀ । ਕਰਣ ਸਿੰਘ ਗਰੋਵਰ ਦੇ ਨਾਲ ਵਿਆਹ ਕਰਵਾਉਣ ਦੇ ਲਈ ਬਿਪਾਸ਼ਾ ਨੂੰ ਆਪਣੇ ਮਾਪਿਆਂ ਨੂੰ ਮਨਾਉਣ ਦੇ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਸੀ ।

Bipasha Basu

ਬਿਪਾਸ਼ਾ ਬਾਸੂ ਦਾ ਨਾਮ ਇਸ ਤੋਂ ਪਹਿਲਾਂ ਦੀਨੋ ਮੌਰੀਆ ਅਤੇ ਜੌਨ ਅਬ੍ਰਾਹਮ ਦੇ ਨਾਲ ਵੀ ਜੁੜਿਆ ਸੀ । ਦੋਵਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਸੀ । ਦੀਨੋ ਮੌਰੀਆ ਦੇ ਨਾਲ ਅਦਾਕਾਰਾ ‘ਰਾਜ਼’ ਫ਼ਿਲਮ ‘ਚ ਨਜ਼ਰ ਆਈ ਸੀ । ਇਹ ਫ਼ਿਲਮ ਸੁਪਰਹਿੱਟ ਸਾਬਿਤ ਹੋਈ ਸੀ ।

 

View this post on Instagram

 

A post shared by Bipasha Basu (@bipashabasu)

You may also like