ਬਿਪਾਸ਼ਾ ਬਾਸੂ ਨੇ ਸ਼ੇਅਰ ਕੀਤੀ ਧੀ ਦੇਵੀ ਦੀ ਕਿਊਟ ਫੋਟੋ, ਫੈਨਜ਼ ਬਰਸਾ ਰਹੇ ਪਿਆਰ

Written by  Pushp Raj   |  February 04th 2023 07:30 PM  |  Updated: February 04th 2023 07:32 PM

ਬਿਪਾਸ਼ਾ ਬਾਸੂ ਨੇ ਸ਼ੇਅਰ ਕੀਤੀ ਧੀ ਦੇਵੀ ਦੀ ਕਿਊਟ ਫੋਟੋ, ਫੈਨਜ਼ ਬਰਸਾ ਰਹੇ ਪਿਆਰ

Bipasha Basu Video With Daughter Devi: ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਇਨ੍ਹੀਂ ਦਿਨੀਂ ਆਪਣੇ ਮਦਰਹੁੱਡ ਦਾ ਆਨੰਦ ਮਾਣ ਰਹੀ ਹੈ। ਅਦਾਕਾਰਾ ਅਕਸਰ ਹੀ ਆਪਣੀ ਧੀ ਦੇਵੀ ਨਾਲ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰਦੇ ਹਨ।

image source: Instagram

ਦੱਸ ਦਈਏ ਕਿ ਧੀ ਦੇ ਜਨਮ ਤੋਂ ਬਾਅਦ ਬਿਪਾਸ਼ਾ ਬੇਹੱਦ ਖੁਸ਼ ਹੈ। ਬਿਪਾਸ਼ਾ ਬਾਸੂ ਦੀ ਜ਼ਿੰਦਗੀ ਇਨ੍ਹੀਂ ਦਿਨੀਂ ਆਪਣੀ ਪਿਆਰੀ ਬੇਟੀ ਦੇਵੀ ਦੇ ਆਲੇ-ਦੁਆਲੇ ਘੁੰਮ ਰਹੀ ਹੈ। ਅਦਾਕਾਰਾ ਹਰ ਰੋਜ਼ ਆਪਣੀ ਬੇਟੀ ਦੀਆਂ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇਸ ਦੌਰਾਨ ਬਿਪਾਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦੇਵੀ ਦੀ ਨਵੀਂ ਫੋਟੋ ਸ਼ੇਅਰ ਕੀਤੀ ਹੈ। ਹਾਲਾਂਕਿ ਇਸ ਤਸਵੀਰ 'ਚ ਵੀ ਲੋਕ ਦੇਵੀ ਦਾ ਚਿਹਰਾ ਨਹੀਂ ਦੇ ਸਕੇ।

image source: Instagram

ਬਿਪਾਸ਼ਾ ਵੱਲੋਂ ਸ਼ੇਅਰ ਕੀਤੀ ਗਈ ਤਸਵੀਰ 'ਚ ਉਹ ਖੁਦ ਆਪਣੀ ਬੇਟੀ ਨਾਲ ਖੇਡਦੀ ਨਜ਼ਰ ਆ ਰਹੀ ਹੈ। ਫੋਟੋ 'ਚ ਦੇਖਿਆ ਜਾ ਸਕਦਾ ਹੈ ਕਿ ਦੇਵੀ ਨੇ ਸਕਾਈ ਬਲਯੂ ਰੰਗ ਦੀ ਫਰੌਕ ਪਹਿਨੀ ਹੋਈ ਹੈ। ਹਾਲਾਂਕਿ ਦੇਵੀ ਦਾ ਸਿਰ ਕੈਮਰੇ ਦੇ ਸਾਹਮਣੇ ਹੈ ਜਿਸ ਕਾਰਨ ਉਸ ਦਾ ਚਿਹਰਾ ਕੈਮਰੇ 'ਚ ਨਜ਼ਰ ਨਹੀਂ ਆ ਰਿਹਾ ਹੈ। ਅਭਿਨੇਤਰੀ ਨੇ ਪਿਆਰ ਨਾਲ ਦੇਵੀ ਦੇ ਪੈਰ ਫੜੇ ਅਤੇ ਉਨ੍ਹਾਂ ਦੇ ਚਿਹਰੇ ਨੂੰ ਛੂਹਦੇ ਹੋਏ ਦੇਖਿਆ ਗਿਆ। ਫੋਟੋ ਦੇ ਕੈਪਸ਼ਨ 'ਚ ਲਿਖਿਆ ਸੀ, 'ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਰੋਲ... ਦੇਵੀ ਦੀ ਮਾਂ ਹੋਣਾ।❤️?? Durga Durga ?"ਅਦਾਕਾਰਾ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ 'ਚ ਮਾਂ-ਧੀ ਦੀ ਪਿਆਰੀ ਸਾਂਝ ਦੇਖਣ ਨੂੰ ਮਿਲ ਰਹੀ ਹੈ।

ਬਿਪਾਸ਼ਾ ਬਾਸੂ ਨੇ ਪਿਛਲੇ ਸਾਲ 12 ਨਵੰਬਰ ਨੂੰ ਬੇਟੀ ਨੂੰ ਜਨਮ ਦਿੱਤਾ ਸੀ। ਵਿਆਹ ਦੇ 6 ਸਾਲ ਬਾਅਦ ਅਦਾਕਾਰਾ ਅਤੇ ਉਨ੍ਹਾਂ ਦੇ ਪਤੀ ਕਰਨ ਸਿੰਘ ਗਰੋਵਰ ਮਾਤਾ-ਪਿਤਾ ਬਣੇ ਹਨ। ਦੋਨੋਂ ਸਿਤਾਰੇ ਆਪਣੀ ਬੇਟੀ ਦੇ ਆਉਣ ਤੋਂ ਬਾਅਦ ਬਹੁਤ ਖੁਸ਼ ਹਨ।

image source: Instagram

ਹੋਰ ਪੜ੍ਹੋ: Trans Couple Pregnancy: ਕੇਰਲ ਦੇ ਟਰਾਂਸ-ਕਪਲ ਜੀਆ ਤੇ ਜ਼ਿਹਾਦ ਜਲਦ ਬਨਣ ਵਾਲੇ ਨੇ ਮਾਪੇ ; ਜਾਣੋ 'ਪਹਿਲੇ ਪ੍ਰੈਗਨੈਂਟ ਟ੍ਰਾਂਸਮੈਨ' ਬਾਰੇ

ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ 2015 ਵਿੱਚ ਭੂਸ਼ਣ ਪਟੇਲ ਦੀ ਫ਼ਿਲਮ ਅਲੋਨ ਦੀ ਸ਼ੂਟਿੰਗ ਦੌਰਾਨ ਮਿਲੇ ਸਨ ਅਤੇ ਕੁਝ ਮਹੀਨਿਆਂ ਤੱਕ ਡੇਟ ਕਰਨ ਤੋਂ ਬਾਅਦ ਅਪ੍ਰੈਲ 2016 ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ। ਅਲੋਨ ਤੋਂ ਇਲਾਵਾ, ਬਿਪਾਸ਼ਾ ਅਤੇ ਕਰਨ ਨੂੰ ਸਾਲ 2022 ਵਿੱਚ ਆਈਐਮਐਕਸ ਪਲੇਅਰ ਦੀ ਲੜੀ ਡੈਂਜਰਸ ਵਿੱਚ ਵੀ ਇਕੱਠੇ ਦੇਖਿਆ ਗਿਆ ਸੀ।

 

View this post on Instagram

 

A post shared by Bipasha Basu (@bipashabasu)


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network