ਬਿਪਾਸ਼ਾ ਬਾਸੂ ਨੇ ਸ਼ੇਅਰ ਕੀਤੀ ਨਵੇਂ ਮੈਟੇਨਰੀ ਫੋਟੋਸ਼ੂਟ ਦੀਆਂ ਤਸਵੀਰਾਂ, ਬੇਬੀ ਬੰਪ ਫਲਾਂਟ ਕਰਦੀ ਆਈ ਨਜ਼ਰ

Written by  Pushp Raj   |  September 02nd 2022 02:18 PM  |  Updated: September 02nd 2022 02:18 PM

ਬਿਪਾਸ਼ਾ ਬਾਸੂ ਨੇ ਸ਼ੇਅਰ ਕੀਤੀ ਨਵੇਂ ਮੈਟੇਨਰੀ ਫੋਟੋਸ਼ੂਟ ਦੀਆਂ ਤਸਵੀਰਾਂ, ਬੇਬੀ ਬੰਪ ਫਲਾਂਟ ਕਰਦੀ ਆਈ ਨਜ਼ਰ

Bipasha Basu new maternity photoshoot: ਬਾਲੀਵੁੱਡ ਅਦਾਕਾਰ ਬਿਪਾਸ਼ਾ ਬਾਸੂ ਤੇ ਉਨ੍ਹਾਂ ਦੇ ਪਤੀ ਕਰਨ ਸਿੰਘ ਗਰੋਵਰ ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਹਨ। ਕੁਝ ਸਮੇਂ ਪਹਿਲਾਂ ਹੀ ਅਦਾਕਾਰਾ ਨੇ ਪਤੀ ਕਰਨ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਹੁਣ ਬਿਪਾਸ਼ਾ ਨੇ ਆਪਣੇ ਨਵੇਂ ਮੈਟੇਨਰੀ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

image From instagram

ਬਿਪਾਸ਼ਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਪ੍ਰੈਗਨੈਂਸੀ ਦੇ ਐਲਾਨ ਦੌਰਾਨ ਬਿਪਾਸ਼ਾ ਨੇ ਪਤੀ ਕਰਨ ਸਿੰਘ ਗਰੋਵਰ ਨਾਲ ਆਪਣੇ ਮੈਟਰਨਿਟੀ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਨ੍ਹਾਂ ਤਸਵੀਰਾਂ 'ਚ ਬਿਪਾਸ਼ਾ ਬੇਹੱਦ ਬੋਲਡ ਅੰਦਾਜ਼ 'ਚ ਨਜ਼ਰ ਆ ਰਹੀ ਸੀ। ਇਨ੍ਹਾਂ ਤਸਵੀਰਾਂ 'ਚ ਕਰਨ ਸਿੰਘ ਗਰੋਵਰ ਬਿਪਾਸ਼ਾ ਬਾਸੂ ਦੇ ਬੇਬੀ ਬੰਪ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ।

ਬਿਪਾਸ਼ਾ ਬਾਸੂ ਨੂੰ ਉਸ ਦੀ ਪ੍ਰੈਗਨੈਂਸੀ ਨੂੰ ਲੈ ਕੇ ਇੰਟਰਨੈੱਟ 'ਤੇ ਕਾਫੀ ਟ੍ਰੋਲ ਕੀਤਾ ਗਿਆ ਸੀ। ਅਦਾਕਾਰਾ ਨੇ ਟ੍ਰੋਲਸ ਨੂੰ ਕਰਾਰਾ ਜਵਾਬ ਦਿੰਦੇ ਹੋਏ ਕਿਹਾ, "ਮੈਂ ਸਾਰਿਆਂ ਦੇ ਵਿਚਾਰਾਂ ਦਾ ਸਨਮਾਨ ਕਰਦੀ ਹਾਂ, ਪਰ ਮੈਂ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜੀਣਾ ਪਸੰਦ ਕਰਦਾ ਹਾਂ। ਮੈਂ 99% ਚੰਗੀਆਂ ਚੀਜ਼ਾਂ 'ਤੇ ਧਿਆਨ ਕੇਂਦਰਿਤ ਕਰ ਰਹੀ ਹਾਂ ਨਾਂ ਕਿ ਨਕਾਰਾਤਮਕ ਚੀਜ਼ਾਂ 'ਤੇ। ਇਹ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਤਰੀਕਾ ਹੈ। ਤੁਸੀਂ ਆਪਣੀ ਜ਼ਿੰਦਗੀ ਉਸ ਮੁਤਾਬਕ ਨਹੀਂ ਜੀ ਸਕਦੇ ਜੋ ਦੂਜੇ ਲੋਕ ਤੁਹਾਡੇ ਤੋਂ ਚਾਹੁੰਦੇ ਹਨ, ਜੋ ਉਹ ਤੁਹਾਨੂੰ ਦੱਸਦੇ ਹਨ। ਮੈਂਨੂੰ ਆਪਣੇ ਸਰੀਰ ਨਾਲ ਪਿਆਰ ਹੈ ਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੇ ਸਰੀਰ ਨੂੰ ਪਿਆਰ ਕਰਨਾ ਚਾਹੀਦਾ ਹੈ।

image From instagram

ਹਾਲ ਹੀ ਵਿੱਚ ਬਿਪਾਸ਼ਾ ਬਾਸੂ ਨੇ ਮੁੜ ਇੱਕ ਵਾਰ ਫਿਰ ਆਪਣੇ ਇੰਸਟਾਗ੍ਰਾਮ ਅਕਾਉਂਟ ਅਤੇ ਇੰਸਟਾ ਸਟੋਰੀ ਉੱਤੇ ਨਵੇਂ ਮੈਟੇਨਰੀ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਬਿਪਾਸ਼ਾ ਨੇ ਆਪਣੀ ਨਵੀਂ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, "Magical feelings ❤️Difficult to express in words ❤️? #mypregnancyjourney #mamatobe #loveyourself #loveyourbod"

ਇਨ੍ਹਾਂ ਤਸਵੀਰਾਂ ਦੇ ਵਿੱਚ ਬਿਪਾਸ਼ਾ ਕਾਲੇ ਰੰਗ ਦੇ ਆਊਟਫਿਟ ਵਿੱਚ ਨਜ਼ਰ ਆ ਰਹੀ ਹੈ। ਉਸ ਨੇ ਕਾਲੇ ਰੰਗ ਦੀ ਇੱਕ ਨੈੱਟ ਵਾਲੀ ਡਰੈਸ ਪਾਈ ਹੋਈ ਹੈ। ਫੋਟੋਸ਼ੂਟ ਦੇ ਦੌਰਾਨ ਬਿਪਾਸ਼ਾ ਆਪਣੇ ਬੇਬੀ ਬੰਪ ਨੂੰ ਵੀ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਬਿਪਾਸ਼ਾ ਦੇ ਫੈਨਜ਼ ਉਸ ਦੀ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ।

image From instagram

ਹੋਰ ਪੜ੍ਹੋ: ਕਪਿਲ ਸ਼ਰਮਾ ਨੇ ਫੈਨਜ਼ ਨੂੰ ਦਿੱਤਾ ਵੱਡਾ ਸਰਪ੍ਰਾਈਜ਼, ਰਸ਼ਮਿਕਾ ਮੰਡਾਨਾ ਤੇ ਤ੍ਰਿਸ਼ਾ ਕ੍ਰਿਸ਼ਨਨ ਨਾਲ ਮੈਗਾ ਬਲਾਕਬਸਟਰ

ਆਪਣੇ ਇੱਕ ਇਟਰਵਿਊ ਦੇ ਵਿੱਚ ਬਿਪਾਸ਼ਾ ਨੇ ਆਪਣੀ ਪ੍ਰੈਗਨੈਂਸੀ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਤੇ ਕਿਹਾ ਕਿ ਜੇਕਰ ਤੁਸੀਂ ਆਪਣੇ ਸਰੀਰ ਨਾਲ ਪਿਆਰ ਕਰਦੇ ਹੋ ਤਾਂ ਤੁਸੀਂ ਸਿਹਤਮੰਦ ਰਹੋਗੇ ਅਤੇ ਇੱਕ ਚੰਗਾ ਜੀਵਨ ਬਤੀਤ ਕਰੋਗੇ। ਮੈਂ ਜਲਦ ਹੀ ਮਾਂ ਬਨਣ ਵਾਲੀ ਹਾਂ ਤੇ ਮੇਰੀ ਬਾਡੀ ਵਿੱਚ ਬਦਲਾਅ ਹੋ ਰਹੇ ਹਨ। ਮੈਂ ਆਪਣੇ ਸਰੀਰ ਨੂੰ ਫਲਾਂਟ ਕਰਨਾ ਚਾਹੁੰਦੀ ਹਾਂ ਤੇ ਆਪਣੀ ਜ਼ਿੰਦਗੀ ਦੇ ਇਨ੍ਹਾਂ ਖ਼ਾਸ ਪਲਾਂ ਨੂੰ ਖੁੱਲ੍ਹ ਕੇ ਜਿਉਣਾ ਚਾਹੁੰਦੀ ਹਾਂ।

 

View this post on Instagram

 

A post shared by Bipasha Basu (@bipashabasu)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network