ਕਪਿਲ ਸ਼ਰਮਾ ਨੇ ਫੈਨਜ਼ ਨੂੰ ਦਿੱਤਾ ਵੱਡਾ ਸਰਪ੍ਰਾਈਜ਼, ਰਸ਼ਮਿਕਾ ਮੰਡਾਨਾ ਤੇ ਤ੍ਰਿਸ਼ਾ ਕ੍ਰਿਸ਼ਨਨ ਨਾਲ ਮੈਗਾ ਬਲਾਕਬਸਟਰ

written by Pushp Raj | September 02, 2022

Kapil Sharma in 'Mega Blockbuster': ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਸ਼ੋਅ ਦਿ ਕਪਿਲ ਸ਼ਰਮਾ ਦੇ ਨਵੇਂ ਸੀਜ਼ਨ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹਨ। ਹੁਣ ਕਪਿਲ ਸ਼ਰਮਾ ਨੇ ਆਪਣੇ ਫੈਨਜ਼ ਨੂੰ ਇੱਕ ਨਵਾਂ ਸਰਪ੍ਰਾਈਜ਼ ਦਿੱਤਾ ਹੈ। ਹਾਲ ਹੀ ਵਿੱਚ ਕਪਿਲ ਨੇ ਆਪਣੇ ਨਵੀਂ ਫ਼ਿਲਮ 'ਮੈਗਾ ਬਲਾਕਬਸਟਰ' ਦਾ ਐਲਾਨ ਕੀਤਾ ਹੈ। ਇਸ 'ਚ ਉਹ ਰਸ਼ਮਿਕਾ ਮੰਡਾਨਾ ਅਤੇ ਤ੍ਰਿਸ਼ਾ ਕ੍ਰਿਸ਼ਨਨ ਅਤੇ ਕ੍ਰਿਕਟਰ ਰੋਹਿਤ ਸ਼ਰਮਾ ਦੇ ਨਾਲ ਨਜ਼ਰ ਆਉਣਗੇ।

image From instagram

ਦਰਅਸਲ, ਕਪਿਲ ਸ਼ਰਮਾ, ਰਸ਼ਮਿਕਾ ਮੰਡਨਾ, ਤ੍ਰਿਸ਼ਾ ਕ੍ਰਿਸ਼ਨਨ, ਰੋਹਿਤ ਸ਼ਰਮਾ ਅਤੇ ਕਾਰਤੀ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਵਿੱਚ ਸਾਰੇ ਹੀ ਕਲਾਕਾਰਾਂ ਨੇ ਅਪਕਮਿੰਗ ਫ਼ਿਲਮ 'ਮੈਗਾ ਬਲਾਕਬਸਟਰ' ਤੋਂ ਆਪੋ ਆਪਣਾ ਫਰਸਟ ਲੁੱਕ ਸ਼ੇਅਰ ਕੀਤਾ ਹੈ।

ਕਪਿਲ ਸ਼ਰਮਾ ਨੇ ਵੀ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ 'ਮੈਗਾ ਬਲਾਕਬਸਟਰ' ਦਾ ਪੋਸਟਰ ਸ਼ੇਅਰ ਕੀਤਾ ਹੈ ਅਤੇ ਆਪਣਾ ਫਰਸਟ ਲੁੱਕ ਸ਼ੇਅਰ ਕੀਤਾ ਹੈ। ਕਪਿਲ ਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, " Yeh wali mere fans ke liye. ​Hope aapko pasand aaye​. #TrailerOut4thSept #MegaBlockbuster 😍 "

image From instagram

ਕਪਿਲ ਸ਼ਰਮਾ ਨੇ ਆਪਣੀ ਪੋਸਟ ਵਿੱਚ ਫੈਨਜ਼ ਲਈ ਲਿਖਿਆ ਉਮੀਂਦ ਹੈ ਤੁਹਾਨੂੰ ਇਹ ਪਸੰਦ ਆਵੇਗੀ।' ਇਸ ਦੇ ਨਾਲ ਹੀ ਹੈਸ਼ਟੈਗ 'ਚ ਦੱਸਿਆ ਗਿਆ ਹੈ ਕਿ ਫ਼ਿਲਮ ਦਾ ਟ੍ਰੇਲਰ 4 ਸਤੰਬਰ ਨੂੰ ਰਿਲੀਜ਼ ਹੋਵੇਗਾ।

ਇਸ ਫ਼ਿਲਮ ਵਿੱਚ ਕਪਿਲ ਸ਼ਰਮਾ ਤੋਂ ਇਲਾਵਾ ਰਸ਼ਮਿਕਾ ਮੰਡਾਨਾ, ਤ੍ਰਿਸ਼ਾ ਕ੍ਰਿਸ਼ਨਨ, ਰੋਹਿਤ ਸ਼ਰਮਾ ਅਤੇ ਕਾਰਤੀ ਦੀਆਂ ਪੋਸਟਾਂ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਉਲਝਣ 'ਚ ਹਨ। ਅਜਿਹੀ ਕਾਸਟ ਦੇਖ ਕੇ ਕਿਸੇ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ। ਜਿੱਥੇ ਇੱਕ ਪਾਸੇ ਦਰਸ਼ਕ ਇਸ ਦੁਚਿੱਤੀ ਵਿੱਚ ਪਏ ਹਨ ਕਿ ਇਹ ਫਿਲਮ ਹੈ, ਵੈੱਬ ਸੀਰੀਜ਼ ਹੈ ਜਾਂ ਕੋਈ ਹੋਰ ਪ੍ਰੋਜੈਕਟ ਹੈ, ਉੱਥੇ ਦੂਜੇ ਪਾਸੇ ਇਸ ਦੀ ਸ਼ੈਲੀ ਨੂੰ ਲੈ ਕੇ ਵੀ ਫੈਨਜ਼ ਕਨਫਯੂਜ਼ ਹਨ। ਹਾਲਾਂਕਿ ਫੈਨਜ਼ ਵੀ ਇਸ ਪ੍ਰੋਜੈਕਟ ਬਾਰੇ ਸਭ ਕੁਝ ਜਾਨਣ ਲਈ ਉਤਸ਼ਾਹਿਤ ਨਜ਼ਰ ਆ ਰਹੇ ਹਨ।

image From instagram

ਹੋਰ ਪੜ੍ਹੋ: ਸ਼ਹਿਨਾਜ਼ ਦੇ ਲਈ ਬੇਹੱਦ ਸੁਪੋਰਟਿਵ ਸਨ ਸਿਧਾਰਥ, ਮੌਤ ਤੋਂ ਕੁਝ ਦਿਨ ਪਹਿਲਾਂ ਹੀ ਸ਼ਹਿਨਾਜ਼ ਨੂੰ ਇੰਝ ਕੀਤਾ ਸੀ ਸੁਪੋਰਟ

ਕਪਿਲ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਮਹਿਜ਼ ਕਾਮੇਡੀ ਹੀ ਨਹੀਂ ਸਗੋਂ ਪਹਿਲਾਂ ਵੀ ਕਪਿਲ ਨੇ ਕਈ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਹੈ। ਕਪਿਲ ਨੇ 2015 'ਚ ਫ਼ਿਲਮ 'ਕਿਸ ਕਿਸ ਕੋ ਪਿਆਰ ਕਰੂੰ' 'ਚ ਡੈਬਿਊ ਕੀਤਾ ਸੀ। ਇਸ 'ਚ ਕਪਿਲ ਨੇ ਚਾਰ ਅਭਿਨੇਤਰੀਆਂ ਨਾਲ ਰੋਮਾਂਸ ਕੀਤਾ ਸੀ। ਇਸ ਫ਼ਿਲਮ ਵਿੱਚ ਵਰੁਣ ਸ਼ਰਮਾ ਵੀ ਅਹਿਮ ਭੂਮਿਕਾ 'ਚ ਸਨ। ਇਸ ਦੇ ਨਾਲ ਹੀ ਉਹ 2017 'ਚ ਫਿਰੰਗੀ 'ਚ ਨਜ਼ਰ ਆਏ ਸੀ। ਹਲਾਂਕਿ ਕਪਿਲ ਦੀਆਂ ਇਹ ਦੋਵੇਂ ਫ਼ਿਲਮਾਂ ਫਲਾਪ ਸਾਬਿਤ ਹੋਈਆਂ ਸਨ।

 

View this post on Instagram

 

A post shared by Kapil Sharma (@kapilsharma)

You may also like