Birthday Special : ਜਾਣੋ ਕਿੰਝ ਬਾਸਕੇਟਬਾਲ ਪਲੇਅਰ ਤੋਂ ਅਦਾਕਾਰਾ ਬਣੀ ਉਰਵਸ਼ੀ ਰੌਤੇਲਾ

written by Pushp Raj | February 25, 2022

ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਆਪਣੀ ਅਦਾਕਾਰੀ ਤੋਂ ਜ਼ਿਆਦਾ ਆਪਣੀ ਖੂਬਸੂਰਤੀ ਤੇ ਗੈਲਮਰਸ ਅੰਦਾਜ਼ ਲਈ ਜਾਣੀ ਜਾਂਦੀ ਹੈ। ਅੱਜ ਉਰਵਸ਼ੀ ਆਪਣਾ 28ਵਾਂ ਜਨਮਦਿਨ ਮਨਾ ਰਹੀ ਹੈ। ਉਰਵਸ਼ੀ ਆਪਣੇ ਬਿਹਤਰੀਨ ਅੰਦਾਜ਼ ਨਾਲ ਸਮੇਂ-ਸਮੇਂ 'ਤੇ ਫੈਨਜ਼ ਨੂੰ ਫੈਸ਼ਨ ਚੈਲੇਂਜ ਵੀ ਦਿੰਦੀ ਰਹਿੰਦੀ ਹੈ। ਉਸ ਦੀ ਹਰ ਤਸਵੀਰ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ।


ਹਾਲ ਹੀ 'ਚ ਦੀਵਾ ਨੇ ਫਿਲਮਫੇਅਰ ਐਵਾਰਡਸ 'ਚ ਰੈਡ ਕਲਰ ਦਾ ਗਾਊਨ ਪਾ ਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਇਸ ਤੋਂ ਇਲਾਵਾ ਅਰਬ ਫੈਸ਼ਨ ਵੀਕ 'ਚ ਵੀ ਉਸ ਨੇ ਗੋਲਡ ਕਲਰ ਦਾ ਗਾਊਨ ਪਾ ਕੇ ਆਪਣੇ ਲੁੱਕ ਨਾਲ ਲੋਕਾਂ ਨੂੰ ਪ੍ਰਭਾਵਿਤ ਕੀਤਾ। ਉਰਵਸ਼ੀ ਰੌਤੇਲਾ ਭਾਵੇਂ ਹੀ ਆਪਣੀ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਚਰਚਾ 'ਚ ਨਾ ਰਹੀ ਹੋਵੇ ਪਰ ਉਹ ਆਪਣੀ ਫੈਸ਼ਨ ਸੈਂਸ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ 'ਚ ਰਹੀ ਹੈ। ਜਾਣੋ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਉਨ੍ਹਾਂ ਨਾਲ ਜੁੜੀਆਂ ਖਾਸ ਗੱਲਾਂ।

ਅਦਾਕਾਰਾ ਉਰਵਸ਼ੀ ਦੀ ਨਿੱਜੀ ਜ਼ਿੰਦਗੀ ਵੀ ਕਾਫੀ ਸੁਰਖੀਆਂ 'ਚ ਰਹੀ ਹੈ। ਉਨ੍ਹਾਂ ਦਾ ਨਾਂ ਭਾਰਤੀ ਕ੍ਰਿਕਟਰ ਰਿਸ਼ਭ ਪੰਤ ਦੇ ਨਾਲ ਵੀ ਜੁੜ ਗਿਆ ਹੈ। ਉਰਵਸ਼ੀ ਅਤੇ ਰਿਸ਼ਭ ਨੂੰ ਸਾਲ 2019 'ਚ ਇਕੱਠੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਦੋਹਾਂ ਦੇ ਰਿਲੇਸ਼ਨਸ਼ਿਪ 'ਚ ਹੋਣ ਦੀਆਂ ਅਫਵਾਹਾਂ ਤੇਜ਼ੀ ਨਾਲ ਫੈਲੀਆਂ। ਹਾਲਾਂਕਿ ਉਰਵਸ਼ੀ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਅਤੇ ਫਿਲਹਾਲ ਆਪਣੇ ਸਿੰਗਲ ਸਟੇਟਸ ਦਾ ਆਨੰਦ ਮਾਣ ਰਹੀ ਹੈ।


ਉਰਵਸ਼ੀ ਰੌਤੇਲਾ ਆਪਣੀ ਖੂਬਸੂਰਤੀ ਅਤੇ ਸ਼ਾਨਦਾਰ ਫਿਟਨੈਸ ਲਈ ਜਾਣੀ ਜਾਂਦੀ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਅਸਲ ਜ਼ਿੰਦਗੀ 'ਚ ਰਾਸ਼ਟਰੀ ਪੱਧਰ ਦੀ ਬਾਸਕਟਬਾਲ ਖਿਡਾਰਨ ਵੀ ਰਹਿ ਚੁੱਕੀ ਹੈ। ਅਦਾਕਾਰਾ ਨੇ ਬਾਸਕਟਬਾਲ ਦੇ ਵੱਖ-ਵੱਖ ਲੈਵਲ ਦੇ ਗੇਮਸ ਵਿੱਚ ਆਪਣੇ ਸੂਬੇ ਉੱਤਰਾਖੰਡ ਦੀ ਨੁਮਾਇੰਦਗੀ ਕੀਤੀ ਹੈ। ਫੈਸ਼ਨ ਦੀਵਾ ਹੋਣ ਦੇ ਨਾਲ-ਨਾਲ ਉਰਵਸ਼ੀ ਇੱਕ ਬਹੁਤ ਹੀ ਚੰਗੀ ਡਾਂਸਰ ਤੇ ਮਾਡਲ ਹੈ। ਬਿਨਾਂ ਕਿਸੇ ਫ਼ਿਲਮੀ ਬੈਕਗ੍ਰਾਊਂਡ ਦੇ ਉਰਵਸ਼ੀ ਨੇ ਦੇਸ਼- ਵਿਦੇਸ਼ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ।

 

 

ਹੋਰ ਪੜ੍ਹੋ : ਸੁਪਰੀਮ ਕੋਰਟ ਤੋਂ ਸੰਜੇ ਲੀਲਾ ਭੰਸਾਲੀ ਨੂੰ ਮਿਲੀ ਰਾਹਤ, ਫ਼ਿਲਮ ਗੰਗੂਬਾਈ ਕਾਠੀਆਵਾੜੀ ਨੂੰ ਰਿਲੀਜ਼ ਕਰਨ ਲਈ ਮਿਲੀ ਮਨਜ਼ੂਰੀ

ਦੱਸਣਯੋਗ ਹੈ ਕਿ ਉਰਵਸ਼ੀ ਦੇ ਪਿਤਾ ਮਾਨਵ ਸਿੰਘ ਬਿਜ਼ਨਸਮੈਨ ਹਨ ਤੇ ਉਸ ਦੀ ਮਾਂ ਮੀਰਾ ਇੱਕ ਸਫ਼ਲ ਬਿਜ਼ਨਸ ਵੂਮੈਨ ਹੈ। ਉਰਵਸ਼ੀ ਦੀ ਮਾਂ ਇੱਕ ਲਗਜ਼ਰੀ ਸੈਲੂਨ ਦੀ ਮਾਲਕਿਨ ਹੈ। ਉਰਵਸ਼ੀ ਨੇ ਆਪਣੇ ਪਰਿਵਾਰਕ ਬਿਜ਼ਨਸ ਨੂੰ ਛੱਡ ਫ਼ਿਲਮਾਂ ਦੇ ਵਿੱਚ ਆਪਣੀ ਕਿਸਮਤ ਅਜ਼ਮਾਈ ਤੇ ਕੇ ਬਾਲੀਵੁੱਡ ਵਿੱਚ ਆਪਣੀ ਪਛਾਣ ਬਣਾਈ ਹੈ।


ਉਰਵਸ਼ੀ ਜਿੱਥੇ ਸਾਲ 2009 ਵਿੱਚ ਮਿਸ ਟੀਨ ਇੰਡੀਆ ਦਾ ਖਿਤਾਬ ਜਿੱਤਿਆ ਸੀ, ਉੱਥੇ ਹੀ ਉਸਨੇ 2012 ਵਿੱਚ ਮਿਸ ਯੂਨੀਵਰਸ ਦਾ ਖਿਤਾਬ ਵੀ ਜਿੱਤਿਆ ਸੀ। ਸਾਲ 2013 ਵਿੱਚ, ਉਰਵਸ਼ੀ ਨੇ ਫਿਲਮ ਸਿੰਘ ਸਾਹਬ ਦ ਗ੍ਰੇਟ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਅਤੇ ਇਸ ਤੋਂ ਬਾਅਦ ਉਹ ਸਨਮ ਰੇ, ਗ੍ਰੇਟ ਗ੍ਰੈਂਡ ਮਸਤੀ ਅਤੇ ਹੇਟ ਸਟੋਰੀ 4 ਵਰਗੀਆਂ ਫਿਲਮਾਂ ਵਿੱਚ ਨਜ਼ਰ ਆਈ। ਇਸ ਤੋਂ ਇਲਾਵਾ ਵੀ ਉਸ ਦੇ ਨਾਂ ਕਈ ਉਪਲਬਧੀਆਂ ਹਨ।

You may also like