Birthday Special: Mohammed Rafi ਜਿਸ ਨੇ ਗਰੀਬੀ ਤੋਂ ਲੜ ਕੇ ਹਾਸਲ ਕੀਤਾ ਗਾਇਕੀ ਦਾ ਸਭ ਤੋਂ ਉੱਚਾ ਮੁਕਾਮ

Written by  Pushp Raj   |  December 24th 2021 11:00 AM  |  Updated: December 24th 2021 11:00 AM

Birthday Special: Mohammed Rafi ਜਿਸ ਨੇ ਗਰੀਬੀ ਤੋਂ ਲੜ ਕੇ ਹਾਸਲ ਕੀਤਾ ਗਾਇਕੀ ਦਾ ਸਭ ਤੋਂ ਉੱਚਾ ਮੁਕਾਮ

ਅੱਜ ਬਾਲੀਵੁੱਡ ਜਗਤ ਦੇ ਦਿੱਗਜ ਗਾਇਕ ਮੁਹੰਮਦ ਰਫੀ ਦਾ 97ਵਾਂ ਜਨਮਦਿਨ ਹੈ। ਮੁਹੰਮਦ ਰਫੀ ਇੱਕ ਅਜਿਹੇ ਗਾਇਕ ਸੀ, ਜਿਨ੍ਹਾਂ ਦੀ ਆਵਾਜ਼ ਦਾ ਜਾਦੂ ਮੌਜੂਦਾ ਸਮੇਂ ਵਿੱਚ ਵੀ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਉਨ੍ਹਾਂ ਵੱਲੋਂ ਗਾਏ ਗਏ ਗੀਤਾਂ ਨੂੰ ਲੋਕ ਅੱਜ ਵੀ ਸੁਣਨਾ ਪਸੰਦ ਕਰਦੇ ਹਨ।

ਮੁਹੰਮਦ ਰਫ਼ੀ ਦਾ ਜਨਮ 24 ਦਸੰਬਰ 1924 ਵਿੱਚ ਅੰਮ੍ਰਿਤਸਰ ਦੇ ਨੇੜੇ ਸਥਿਤ ਪਿੰਡ ਕੋਟਲਾ ਸੁਲਤਾਨ ਸਿੰਘ ਵਿਖੇ ਹੋਇਆ ਸੀ। ਰਫੀ ਸਾਹਿਬ ਇੱਕ ਮੱਧ ਵਰਗ ਪਰਿਵਾਰ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਦੀ ਗਾਇਕੀ ਦਾ ਸਫ਼ਰ ਮਹਿਜ਼ 7 ਸਾਲ ਦੀ ਉਮਰ ਤੋਂ ਹੀ ਸ਼ੁਰੂ ਹੋ ਗਿਆ ਸੀ। ਨਿੱਕੀ ਜਿਹੀ ਉਮਰ ਵਿੱਚ ਗਾਇਕੀ ਸ਼ੁਰੂ ਕਰਨ ਵਾਲੇ ਰਫੀ ਸਾਹਿਬ ਨੇ 1 ਰੁਪਏ ਵਿੱਚ ਗੀਤ ਗਾਏ।

Mohammed Rafi JI Image Source: Google

ਮੁਹੰਮਦ ਰਫ਼ੀ ਜੀ ਦੇ ਇਸ ਹੁਨਰ ਦੀ ਪਛਾਣ ਸਭ ਤੋਂ ਪਹਿਲਾਂ ਇੱਕ ਫ਼ਕੀਰ ਨੇ ਕੀਤੀ। ਆਪਣੇ ਕਈ ਇੰਟਰਵਿਊਜ਼ ਦੇ ਦੌਰਾਨ ਉਨ੍ਹਾਂ ਨੇ ਇਹ ਗੱਲ ਸਾਂਝੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਮਹਿਜ਼ 7 ਸਾਲ ਦੀ ਉਮਰ ਦੇ ਸਨ ਤਾਂ ਉਹ ਆਪਣੇ ਵੱਡੇ ਭਰਾ ਦੀ ਦੁਕਾਨ ਉੱਤੇ ਜਾਂਦੇ ਸੀ। ਕਿਉਂਕਿ ਪੜ੍ਹਾਈ ਵਿੱਚ ਚੰਗੇ ਨਾ ਹੋਣ ਦੇ ਚਲਦੇ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਵੱਡੇ ਭਰਾ ਨਾਲ ਸੈਲੂਨ 'ਤੇ ਕੰਮ ਕਰਨ ਲਾ ਦਿੱਤਾ ਸੀ। ਉਸ ਵੇਲੇ ਇੱਕ ਫ਼ਕੀਰ ਉਥੇ ਮੰਗਣ ਆਉਂਦਾ ਸੀ ਤੇ ਗੀਤ ਗਾ ਲੋਕਾਂ ਤੋਂ ਪੈਸੇ ਮੰਗਦਾ ਸੀ। ਰਫ਼ੀ ਸਾਹਿਬ ਕਈ ਵਾਰ ਉਸ ਫ਼ਕੀਰ ਦਾ ਪਿੱਛਾ ਕਰਦੇ ਸੀ ਤੇ ਬਾਅਦ ਵਿੱਚ ਉਸੇ ਕੋਲ ਬੈਠ ਕੇ ਉਸ ਦੀ ਆਵਾਜ਼ ਵਿੱਚ ਗੀਤ ਗਾਉਂਦੇ ਹੋਏ ਉਸ ਦੀ ਨਕਲ ਉਤਾਰਦੇ ਸੀ। ਗਾਇਕੀ ਪ੍ਰਤੀ ਰਫ਼ੀ ਸਾਹਿਬ ਦਾ ਲਗਾਵ ਦੇਖ ਕੇ ਉਸ ਫ਼ਕੀਰ ਨੇ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ ਤੇ ਕਿਹਾ ਕਿ ਉਹ ਇੱਕ ਦਿਨ ਬਹੁਤ ਵੱਡੇ ਗਾਇਕ ਬਨਣਗੇ। ਰਫ਼ੀ ਸਾਹਿਬ ਆਪਣੀ ਗਾਇਕੀ ਦੇ ਸਫਰ ਨੂੰ ਉਸ ਫ਼ਕੀਰ ਦਾ ਅਸ਼ੀਰਵਾਦ ਮੰਨਦੇ ਸੀ।

Mohammed Rafi Image Source: Google

ਮੁਹੰਮਦ ਰਫ਼ੀ 20 ਸਾਲ ਦੀ ਉਮਰ ਵਿੱਚ ਮੁੰਬਈ ਆਏ ਸੀ। ਇਥੇ ਪਹਿਲੀ ਵਾਰ ਉਨ੍ਹਾਂ ਨੂੰ ਇੱਕ ਪੰਜਾਬੀ ਫ਼ਿਲਮ ਵਿੱਚ ਗਾਣਾ ਗਾਉਣ ਦਾ ਮੌਕਾ ਮਿਲਿਆ। ਹਲਾਂਕਿ ਇਸ ਫ਼ਿਲਮ ਰਾਹੀਂ ਉਨ੍ਹਾਂ ਨੂੰ ਪਛਾਣ ਨਹੀਂ ਮਿਲ ਸਕੀ। ਕੁਝ ਸਮੇਂ ਬਾਅਦ ਮਸ਼ਹੂਰ ਸੰਗੀਤਕਾਰ ਨੌਸ਼ਾਦ ਸਾਹਿਬ ਨੇ ਰਫ਼ੀ ਨੂੰ ਅਨਮੋਲ ਘੜੀ ਫ਼ਿਲਮ ਵਿੱਚ ਗੀਤ ਗਾਉਣ ਦਾ ਸੱਦਾ ਦਿੱਤਾ। ਇਸ ਫ਼ਿਲਮ ਦਾ ਗੀਤ ਤੇਰਾ ਖਿਲੌਨਾ ਟੁੱਟਾ ਗੀਤ ਤੋਂ ਰਫ਼ੀ ਸਾਹਿਬ ਨੂੰ ਨਵੀਂ ਪਛਾਣ ਮਿਲੀ।

 

Mohammed Rafi PICS Image Source: Google

ਹੋਰ ਪੜ੍ਹੋ : ਸਨੀ ਲਿਓਨੀ 'ਤੇ ਲੱਗੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁਚਾਉਣ ਦੇ ਦੋਸ਼

ਨੌਸ਼ਾਦ ਸਾਹਿਬ ਲਈ ਗੀਤ ਗਾਉਣ ਮਗਰੋਂ ਮੁਹੰਮਦ ਰਫ਼ੀ ਜੀ ਦੀ ਕਾਮਯਾਬੀ ਦਾ ਸਫ਼ਰ ਸ਼ੁਰੂ ਹੋਇਆ। ਆਪਣੀ ਗਾਇਕੀ ਦੇ ਸਫਰ ਵਿੱਚ ਉਨ੍ਹਾਂ ਨੇ 7 ਹਜ਼ਾਰ ਤੋਂ ਵੱਧ ਗੀਤ ਗਾਏ। ਇਹ ਗੀਤ ਹਿੰਦੀ, ਅੰਗਰੇਜ਼ੀ, ਫਾਰਸੀ, ਨੇਪਾਲੀ ਭਾਸ਼ਾਵਾਂ ਵਿੱਚ ਸਨ। ਨੌਸ਼ਾਦ ਤੋਂ ਇਲਾਵਾ ਰਫ਼ੀ ਸਾਹਿਬ ਨੇ ਕਈ ਵੱਡੇ ਸੰਗੀਤਕਾਰਾਂ ਨਾਲ ਕੰਮ ਕੀਤਾ ਸੀ। ਮੁਹੰਮਦ ਰਫੀ ਨੇ ਆਪਣੇ ਸਮੇਂ ਦੇ ਲਗਭਗ ਸਾਰੇ ਪ੍ਰਸਿੱਧ ਸੰਗੀਤਕਾਰਾਂ ਨਾਲ ਗੀਤ ਗਾਇਆ। ਜਿਸ ਵਿੱਚ SD ਬਰਮਨ, ਸ਼ੰਕਰ-ਜੈਕਿਸ਼ਨ, ਲਕਸ਼ਮੀਕਾਂਤ ਪਿਆਰੇਲਾਲ, ਓਪੀ ਨਈਅਰ ਅਤੇ ਕਲਿਆਣ ਜੀ ਆਨੰਦਜੀ ਸ਼ਾਮਲ ਹਨ।

ਹਿੰਦੀ ਸਾਹਿਤ ਤੇ ਹਿੰਦੀ ਸਿਨੇਮਾ ਵਿੱਚ ਵੱਡਾ ਯੋਗਦਾਨ ਦੇਣ ਲਈ ਮੁਹੰਮਦ ਰਫ਼ੀ ਜੀ ਨੂੰ 4 ਫ਼ਿਲਮ ਫੇਅਰ ਅਵਾਰਡ ਅਤੇ 1 ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਸਾਲ 1967 ਵਿੱਚ ਉਨ੍ਹਾਂ ਨੂੰ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਭਾਵੇਂ ਰਫ਼ੀ ਸਾਹਿਬ ਅੱਜ ਇਸ ਦੁਨੀਆ ਵਿੱਚ ਨਹੀਂ ਹਨ, ਪਰ ਆਪਣੀ ਆਵਾਜ਼ ਨਾਲ ਉਹ ਅੱਜ ਵੀ ਕਰੋੜਾਂ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network