ਸਨੀ ਲਿਓਨੀ 'ਤੇ ਲੱਗੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁਚਾਉਣ ਦੇ ਦੋਸ਼

Written by  Pushp Raj   |  December 23rd 2021 04:37 PM  |  Updated: December 23rd 2021 04:37 PM

ਸਨੀ ਲਿਓਨੀ 'ਤੇ ਲੱਗੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁਚਾਉਣ ਦੇ ਦੋਸ਼

ਬਾਲੀਵੁੱਡ ਦੀ ਅਦਾਕਾਰਾ ਸਨੀ ਲਿਓਨੀ ਬੀ-ਟਾਊਨ ਦੇ ਉਨ੍ਹਾਂ ਸੈਲੇਬਸ ਚੋਂ ਹਨ, ਜੋ ਅਕਸਰ ਹੀ ਕਿਸੇ ਨਾ ਕਿਸੇ ਕਾਰਨਾਂ ਦੇ ਚਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਆਪਣੀ ਵੀਡੀਓ ਮਧੁਬਨ ਨੂੰ ਲੈ ਕੇ ਸਨੀ ਮੁੜ ਚਰਚਾ ਵਿੱਚ ਆ ਗਈ ਹੈ। ਸਨੀ ਲਿਓਨੀ ਉੱਤੇ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁਚਾਉਣ ਦੇ ਦੋਸ਼ ਲੱਗੇ ਹਨ।

Sunny Leone twitter account Image Source: Twitter

ਹਾਲ ਹੀ ਵਿੱਚ ਸਨੀ ਆਪਣੇ ਇੰਸਟਾਗ੍ਰਾਮ ਅਤੇ ਟਵਿੱਟਰ ਅਕਾਊਂਟ ਉੱਤੇ ਆਪਣਾ ਨਵਾਂ ਰਿਲੀਜ਼ ਹੋਇਆ ਵੀਡੀਓ ਗੀਤ ਮਧੁਬਨ ਸ਼ੇਅਰ ਕੀਤਾ, ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸਨੀ ਨੇ ਲਿਖਿਆ ਕੀ ਤੁਸੀਂ ਇਹ ਗੀਤ ਵੇਖਿਆ? ਸਨੀ ਵੱਲੋਂ ਇਹ ਵੀਡੀਓ ਸ਼ੇਅਰ ਕਰਦੇ ਹੀ ਟਰੋਲਰਸ ਨੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

 

View this post on Instagram

 

A post shared by Sunny Leone (@sunnyleone)

ਇਸ ਗੀਤ ਦੀ ਵੀਡੀਓ ਨੂੰ ਵੀਡੀਓ ਨੂੰ 1 ਲੱਖ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ। ਇਸ ਗੀਤ ਵਿੱਚ ਸਨੀ ਲਿਓਨੀ ਦੇ ਨਾਲ ਕਨਿਕਾ ਕਪੂਰ ਵੀ ਡਾਂਸ ਕਰਦੇ ਹੋਏ ਨਜ਼ਰ ਆ ਰਹੀ ਹੈ। ਇਸ ਗੀਤ ਨੂੰ ਸ਼ਾਰਿਬ, ਤੋਸ਼ੀ, ਕਨਿਕਾ ਕਪੂਰ ਅਤੇ ਅਰਿੰਦਮ ਚੱਕਰਵਰਤੀ ਨੇ ਗਾਇਆ ਹੈ, ਇਸ ਦੇ ਬੋਲ ਮਨੋਜ ਯਾਦਵ ਵੱਲੋਂ ਲਿਖੇ ਗਏ ਹਨ। ਇਹ ਗੀਤ ਐਲਬਮ ਮਧੁਬਨ ਦਾ ਟਾਈਟਲ ਸਾਂਗ ਹੈ। ਇਸ ਗੀਤ ਨੂੰ ਸਾਰੇਗਾਮਾ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

ਜਿਥੇ ਇੱਕ ਪਾਸੇ ਸਨੀ ਦੇ ਫੈਨਜ਼ ਸਨੀ ਦੇ ਇਸ ਗੀਤ ਨੂੰ ਬੇਹੱਦ ਪਸੰਦ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਕਈ ਲੋਕ ਇਸ ਗਾਣੇ ਵਿੱਚ ਦੇਵੀ ਰਾਧਾ ਦਾ ਨਾਂਅ ਆਉਣ 'ਤੇ ਭੜਕ ਗਏ ਹਨ। ਲੋਕ ਇਸ ਗੀਤ ਉੱਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ।

Sunny Leone insta account Image Source: Instagram

ਹੋਰ ਪੜ੍ਹੋ : ਡਾਂਸ ਲਵਰਸ ਨੂੰ ਮਾਧੁਰੀ ਨੇ ਦਿੱਤਾ ਨਵੇਂ ਸਾਲ ਦਾ ਤੋਹਫਾ, ਲਾਂਚ ਕੀਤਾ ਮੇਕ ਦਿ ਵਰਲਡ ਡਾਂਸ ਕਾਨਟੈਸਟ

ਲੋਕਾਂ ਨੇ ਸਾਰੇਗਾਮਾ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਅਤੇ ਸਨੀ ਲਿਓਨੀ ਦੇ ਇੰਸਟਾਗ੍ਰਾਮ ਤੇ ਟਵਿੱਟਰ ਅਕਾਊਂਟ ਉੱਤੇ ਕਈ ਤਰ੍ਹਾਂ ਦੇ ਕਮੈਂਟ ਕੀਤੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਇਹ ਗੀਤ ਕਰਨ ਤੋਂ ਪਹਿਲਾਂ ਕੀ ਤੁਸੀਂ ਇਸ ਦੇ ਬੋਲ ਨਹੀਂ ਸੁਣੇ। ਇੱਕ ਹੋਰ ਯੂਜ਼ਰ ਨੇ ਸਨੀ ਦੇ ਟਵਿੱਟਰ ਅਕਾਊਂਟ 'ਤੇ ਕਮੈਂਟ ਕੀਤਾ ਕਿ ਭਾਰਤ ਵਿੱਚ ਰਹਿਣ ਵਾਲਾ ਹਰ ਇੱਕ ਵਿਅਕਤੀ ਇਹ ਜਾਣਦਾ ਹੈ ਕਿ ਦੇਵੀ ਰਾਧਾ ਨੂੰ ਇਥੋਂ ਦੇ ਲੋਕ ਆਪਣੀ ਮਾਂ ਮੰਨਦੇ ਹਨ, ਉਨ੍ਹਾਂ ਦੀ ਪੂਜਾ ਕਰਦੇ ਹਨ। ਫਿਰ ਵੀ ਬਾਲੀਵੁੱਡ ਲੋਕਾਂ ਦੀ ਧਾਰਮਿਕ ਭਾਵਨਾਵਾਂ ਦੀ ਕਦਰ ਨਹੀਂ ਕਰਦਾ,ਉਹ ਹਰ ਵਾਰ ਅਜਿਹਾ ਹੀ ਕੁਝ ਕਰਦਾ ਹੈ ਜਿਸ ਨਾਲ ਹਿੰਦੂ ਧਰਮ ਦਾ ਅਪਮਾਨ ਹੋਵੇ, ਅਜਿਹਾ ਕਰਨਾ ਸਹੀ ਨਹੀਂ ਹੈ, ਇਹ ਬੇਹੱਦ ਨਿੰਦਣਯੋਗ ਹੈ।

sargamaa youtube page Image Source: Youtube

ਸਾਰੇਗਾਮਾਪਾ ਦੇ ਯੂਟਿਊਬ ਚੈਨਲ ਉੱਤੇ ਲਿਖਿਆ, ਗੀਤ ਆਪਣੀ ਥਾਂ ਸਹੀ ਹੋ ਸਕਦਾ ਹੈ, ਪਰ ਇਸ ਦੇ ਬੋਲ ਸਹੀ ਨਹੀਂ ਹਨ, ਇਸ ਉੱਤੇ ਧਿਆਨ ਦੇਣ ਦੀ ਲੋੜ ਹੈ। ਕਈਆਂ ਨੇ ਲਿਖਿਆ ਕਿ ਇਸ ਨਾਲ ਪਤਾ ਲੱਗਦਾ ਹੈ ਕਿ ਸਾਡੇ ਦੇਸ਼ ਵਿੱਚ ਧਰਮ ਦਾ ਕਿੰਨਾ ਕੁ ਸਨਮਾਨ ਹੁੰਦਾ ਹੈ ਤੇ ਕਿਸੇ ਨੇ ਲਿਖਿਆ ਕਿ ਧਰਮ ਭਾਵੇਂ ਕੋਈ ਵੀ ਹੋਵੇ ਬਾਲੀਵੁੱਡ ਹੋਵੇ ਜਾਂ ਕੁਝ ਹੋਰ ਸਾਨੂੰ ਸਭ ਹਰ ਧਰਮ ਨੂੰ ਇੱਕ ਬਰਾਬਰ ਮੰਨਣਾ ਚਾਹੀਦਾ ਹੈ ਤੇ ਅਜਿਹਾ ਕੁਝ ਵੀ ਕਰਨ ਤੋਂ ਬਚਣਾ ਚਾਹੀਦਾ ਹੈ ਜਿਸ ਨਾਲ ਕਿਸੇ ਵੀ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ। ਕੁਝ ਲੋਕਾਂ ਨੇ ਬਾਈਕਾਟ ਬਾਲੀਵੁੱਡ ਆਦਿ ਕਮੈਂਟ ਕਰਕੇ ਆਪਣਾ ਰੋਸ ਪ੍ਰਗਟ ਕੀਤਾ। ਇਹ ਕਮੈਂਟ ਲੋਕਾਂ ਦੀਆਂ ਆਹਤ ਹੋਈਆਂ ਭਾਵਨਾਵਾਂ ਨੂੰ ਦਰਸਾਉਂਦੇ ਹਨ।

ਦੱਸਣਯੋਗ ਹੈ ਇਸ ਰਾਹੀਂ ਪੁਰਾਣੇ ਗੀਤ ਮਧੁਬਨ ਮੇਂ ਰਾਧਿਕਾ ਨਾਚੇ ਰੇ ਨੂੰ ਰੀਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਐਕਸਪੈਰੀਮੈਂਟ ਲੋਕਾਂ ਨੂੰ ਬੇਹੱਦ ਨਿਰਾਸ਼ ਕਰ ਰਿਹਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਇੱਕ ਕਲਾਸੀਕਲ ਗੀਤ ਦੇ ਨਾਲ ਬੀਟਸ ਤੇ ਰੈਪ ਨਾਲ ਕੀਤਾ ਗਿਆ ਇਹ ਨਵਾਂ ਐਕਸਪੈਰੀਮੈਂਟ ਪੂਰੀ ਤਰ੍ਹਾਂ ਫੇਲ ਹੋ ਗਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network