ਰੌਂਗਟੇ ਖੜ੍ਹੇ ਕਰਨ ਵਾਲੇ ਫ਼ਿਲਮ ‘ਬਲੈਕੀਆ’ ਤੋਂ ਅਸ਼ੀਸ਼ ਦੁੱਗਲ ਦੇ ਡਾਇਲੌਗ, ਵੇਖੋ ਵੀਡੀਓ

Written by  Lajwinder kaur   |  April 21st 2019 04:24 PM  |  Updated: April 21st 2019 04:24 PM

ਰੌਂਗਟੇ ਖੜ੍ਹੇ ਕਰਨ ਵਾਲੇ ਫ਼ਿਲਮ ‘ਬਲੈਕੀਆ’ ਤੋਂ ਅਸ਼ੀਸ਼ ਦੁੱਗਲ ਦੇ ਡਾਇਲੌਗ, ਵੇਖੋ ਵੀਡੀਓ

ਦੇਵ ਖਰੌੜ ਦੀ ਫ਼ਿਲਮ 'ਬਲੈਕੀਆ' ਜੋ ਕਿ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਣ ਵਾਲੀ ਹੈ। ਸਰੋਤਿਆਂ ਦੀ ਉਤਸੁਕਤਾ ਨੂੰ ਹੋਰ ਵਧਾਉਂਦੇ ਹੋਏ ਫ਼ਿਲਮ ਦੇ ਪ੍ਰੋਮੋ ਡਾਇਲੌਗਸ ਰਿਲੀਜ਼ ਕੀਤੇ ਜਾ ਰਹੇ ਹਨ। ਹਾਲ ਹੀ ‘ਚ ਅਸ਼ੀਸ਼ ਦੁੱਗਲ ਦੇ ਪ੍ਰੋਮੋ ਡਾਇਲੌਗ ਯੈਲੋ ਮਿਊਜ਼ਿਕ ਦੇ ਯੂ-ਟਿਊਬ ‘ਤੇ ਰਿਲੀਜ਼ ਕੀਤਾ ਗਿਆ ਹੈ। ਅਸ਼ੀਸ਼ ਦੁੱਗਲ ਪੰਜਾਬੀ ਇੰਡਸਟਰੀ ਦੇ ਨਾਮੀ ਅਦਾਕਾਰ ਹਨ, ਉਨ੍ਹਾਂ ਵੱਲੋਂ ਨਿਭਾਏ ਗਏ ਹਰ ਕਿਰਦਾਰ ਦਰਸ਼ਕਾਂ ਦੇ ਮਨਾਂ ‘ਚ ਤਾਜ਼ਾ ਹਨ। ਉਨ੍ਹਾਂ ਵੱਲੋਂ ਜ਼ਿਆਦਾਤਰ ਕਿਰਦਾਰ ਖਲਨਾਇਕ ਵਾਲੇ ਹੀ ਹੁੰਦੇ ਹਨ। ਫ਼ਿਲਮ ਬਲੈਕੀਆ ‘ਚ ਵੀ ਉਹ ਖ਼ਤਰਨਾਕ ਖਲਨਾਇਕ ਦੇ ਰੂਪ ‘ਚ ਨਜ਼ਰ ਆਉਣਗੇ। ਉਨ੍ਹਾਂ ਦੇ ਡਾਇਲੌਗ ਸੁਣ ਕੇ ਦਰਸ਼ਕਾਂ ਦੇ ਰੌਂਗਟੇ ਖੜ੍ਹੇ ਹੋ ਰਹੇ ਹਨ।

ਹੋਰ ਵੇਖੋ:ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁੱਗੀ ਨੇ ‘ਮੰਜੇ ਬਿਸਤਰੇ 2’ ਨਾਲ ਜੁੜੀਆਂ ਖ਼ਾਸ ਗੱਲਾਂ ਕੀਤੀਆਂ ਸਾਂਝੀਆਂ, ਦੇਖੋ ਵੀਡੀਓ

ਫ਼ਿਲਮ ਬਲੈਕੀਆ ‘ਚ ਮੁੱਖ ਭੂਮਿਕਾ ‘ਚ ਦੇਵ ਖਰੌੜ ਤੇ ਇਹਾਨਾ ਢਿੱਲੋਂ ਨਜ਼ਰ ਆਉਣਗੇ। ਬਲੈਕੀਆ ਮੂਵੀ ‘ਚ ਦਹਾਕੇ 1970 ਦੇ ਪੰਜਾਬ ਦੇ ਹਲਾਤਾਂ ਨੂੰ ਬਿਆਨ ਕੀਤਾ ਗਿਆ ਹੈ, ਜਦੋਂ ਗੈਰ-ਕਾਨੂੰਨੀ ਢੰਗ ਨਾਲ ਸੋਨਾ ਅਤੇ ਹੋਰ ਕਈ ਚੀਜ਼ਾਂ ਨੂੰ ਬਲੈਕ ਕੀਤਾ ਜਾਂਦਾ ਸੀ। ਡਾਇਰੈਕਟਰ ਸੁਖਮਿੰਦਰ ਧਨਜਾਲ ਵੱਲੋਂ ਫ਼ਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ। ਇਸ ਫ਼ਿਲਮ ‘ਚ ਕਈ ਹੋਰ ਦਿੱਗਜ ਅਦਾਕਾਰ ਜੰਗ ਬਹਾਦੁਰ ਸਿੰਘ, ਅਰਸ਼ ਹੁੰਦਲ ਆਦਿ ਨਜ਼ਰ ਆਉਣਗੇ। ਫ਼ਿਲਮ ਬਲੈਕੀਆ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਵਰਲਡ ਵਾਈਡ 3 ਮਈ ਨੂੰ ਰਿਲੀਜ਼ ਕੀਤਾ ਜਾਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network