ਬੌਬੀ ਦਿਓਲ ਦੇ ਬਚਪਨ ਦਾ ਵੀਡੀਓ ਆਇਆ ਸਾਹਮਣੇ, ਪਿਤਾ ਧਰਮਿੰਦਰ ਨੇ ਸਾਂਝੇ ਕੀਤੇ ਬਚਪਨ ਦੇ ਹਸੀਨ ਪਲ

written by Aaseen Khan | March 22, 2019

ਬੌਬੀ ਦਿਓਲ ਦੇ ਬਚਪਨ ਦਾ ਵੀਡੀਓ ਆਇਆ ਸਾਹਮਣੇ, ਪਿਤਾ ਧਰਮਿੰਦਰ ਨੇ ਸਾਂਝੇ ਕੀਤੇ ਬਚਪਨ ਦੇ ਹਸੀਨ ਪਲ : ਬਾਲੀਵੁੱਡ ਦੇ ਹੀ ਮੈਨ ਧਰਮਿੰਦਰ ਜਿਹੜੇ ਅੱਜ ਕੱਲ ਆਪਣੇ ਐਕਟਿੰਗ ਕੈਰੀਅਰ ਤੋਂ ਫੁਰਸਤ ਲੈ ਕੇ ਆਪਣੇ ਫਾਰਮ ਹਾਊਸ 'ਤੇ ਕੁਦਰਤ 'ਚ ਸਮਾਂ ਬਿਤਾ ਰਹੇ ਹਨ। ਪਰ ਇਸ ਦੇ ਚਲਦਿਆਂ ਸ਼ੋਸ਼ਲ ਮੀਡੀਆ 'ਤੇ ਪੂਰੀ ਤਰਾਂ ਸਰਗਰਮ ਵੀ ਨੇ ਅਤੇ ਨਵੀਆਂ ਪੁਰਾਣੀਆਂ ਯਾਦਾਂ ਨਾਲ ਆਪਣੇ ਸਰੋਤਿਆਂ ਨਾਲ ਜੁੜੇ ਵੀ ਰਹਿੰਦੇ ਹਨ। ਉਹਨਾਂ ਕਈ ਸਾਲ ਪਹਿਲਾਂ ਬਣੀ ਬੌਬੀ ਦਿਓਲ ਨਾਲ ਆਪਣੀ ਇੱਕ ਸ਼ੌਰਟ ਫਿਲਮ ਦੇ ਕੁਝ ਕਲਿਪ ਸਾਂਝੇ ਕੀਤੇ ਹਨ। ਇਸ 'ਚ ਬੌਬੀ ਦਿਓਲ ਦੀਆਂ ਬਚਪਨ ਦੀਆਂ ਝਲਕੀਆਂ ਅਤੇ ਧਰਮਿੰਦਰ ਦੀਆਂ ਜਵਾਨੀ ਵੇਲੇ ਦੇ ਦ੍ਰਿਸ਼ ਬੜੇ ਹੀ ਸ਼ਾਨਦਾਰ ਨਜ਼ਰ ਆ ਰਹੇ ਹਨ।

 
View this post on Instagram
 

Good morning friends ?

A post shared by Dharmendra Deol (@aapkadharam) on

ਧਰਮਿੰਦਰ ਨੇ ਇੱਕ ਕੈਪਸ਼ਨ 'ਚ ਲਿਖਿਆ ਹੈ ਕਿ "ਹਮਾਰਾ ਧਰਮ, ਮੈਂ ਇਹ ਸ਼ੌਰਟ ਫਿਲਮ ਕੀਤੀ ਸੀ, ਸ਼ਾਇਦ ਆਪਣੀ ਜਾਂ ਆਪਣੇ ਦੋਸਤ ਦੀ ਮਦਦ ਲਈ। ਉਹਨਾਂ ਦਿਨਾਂ 'ਚ ਇਸ ਫਿਲਮ ਨੂੰ ਲੈ ਕੇ ਲੋਕਾਂ 'ਚ ਕਾਫੀ ਉਤਸ਼ਾਹ ਸੀ। ਇੱਕ ਘੰਟਾ ਕੁਝ ਮਿੰਟਾ ਦੀ ਇਸ ਫ਼ਿਲਮ 'ਚ ਤੁਹਾਡੇ ਲਈ ਕੁਝ ਝਲਕੀਆਂ। ਹੋਰ ਵੇਖੋ : ਆਯੂਸ਼ਮਾਨ ਖੁਰਾਣਾ ਦੀ ਫਿਲਮ 'ਅੰਧਾਧੁਨ' ਨਾਮ ਬਦਲ ਕੇ ਚਾਈਨਾ 'ਚ ਹੋ ਰਹੀ ਹੈ 5000 ਸਕ੍ਰੀਨਜ਼ 'ਤੇ ਰਿਲੀਜ਼
ਇਸ ਤੋਂ ਪਹਿਲਾਂ ਵੀ ਧਰਮਿੰਦਰ ਆਪਣੇ ਫਾਰਮ ਹਾਊਸ 'ਚ ਖੇਤੀ ਕਰਦੇ ਅਤੇ ਖੇਤੀ ਦੇ ਕਈ ਗੁਣ ਦੱਸਦੇ ਹੋਏ ਵੀ ਵੀਡੀਓ ਸਾਂਝੀਆਂ ਕਰ ਚੁੱਕੇ ਹਨ। ਉਹਨਾਂ ਦੀਆਂ ਇਹਨਾਂ ਵੀਡੀਓਜ਼ ਨੂੰ ਇੱਕ ਵਾਰ ਫਿਰ ਦਰਸ਼ਕਾਂ ਵੱਲੋਂ ਦੇਖ ਤਾਰੀਫਾਂ ਕੀਤੀਆਂ ਜਾ ਰਹੀਆਂ ਹੈ।

0 Comments
0

You may also like