ਬੌਬੀ ਦਿਓਲ ਸੰਗ ਉਹਨਾਂ ਦੇ ਪੁੱਤਰ ਆਰਿਆਮਨ ਦਿਓਲ ਦੀ ਇਹ ਤਸਵੀਰ ਹੋਈ ਵਾਇਰਲ
ਬੌਬੀ ਦਿਓਲ ਸੰਗ ਉਹਨਾਂ ਦੇ ਪੁੱਤਰ ਆਰਿਆਮਨ ਦਿਓਲ ਦੀ ਇਹ ਤਸਵੀਰ ਹੋਈ ਵਾਇਰਲ : ਬਾਲੀਵੁੱਡ ਦੇ ਦਿੱਗਜ ਅਦਾਕਾਰ ਬੌਬੀ ਦਿਓਲ ਜਿਹੜੇ ਹਾਲ ਹੀ 'ਚ ਆਪਣਾ 50 ਵਾਂ ਜਨਮ ਦਿਨ ਮਨਾ ਕੇ ਹਟੇ ਹਨ। ਬੌਬੀ ਦਿਓਲ ਦੇ ਜਨਮ ਦਿਨ ਦੀਆਂ ਰੌਣਕਾਂ ਸ਼ੋਸ਼ਲ ਮੀਡੀਆ ਅਤੇ ਉਹਨਾਂ ਦੇ ਪਰਿਵਾਰ 'ਚ ਵੀ ਦੇਖਣ ਮਿਲੀਆਂ ਹਨ। ਜਿੱਥੇ ਉਹਨਾਂ ਨੂੰ ਪੂਰੀ ਫਿਲਮ ਇੰਡਸਟਰੀ ਵੱਲੋਂ ਜਨਮ ਦਿਨ ਦੀਆਂ ਮੁਬਾਰਕਾਂ ਆਈਆਂ ਹਨ ਉੱਥੇ ਹੀ ਉਹਨਾਂ ਆਪਣੇ ਖੂਬਸੂਰਤ ਬੇਟੇ ਆਰਿਆਮਨ ਦਿਓਲ ਦਿਓਲ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਹੜੀ ਕਿ ਸ਼ੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਅਜਿਹਾ ਬਹੁਤ ਹੀ ਘੱਟ ਦੇਖਿਆ ਗਿਆ ਹੈ ਜਦੋਂ ਬੌਬੀ ਦਿਓਲ ਆਪਣੇ ਬੇਟੇ ਆਰਿਆਮਨ ਦਿਓਲ ਨਾਲ ਅਜਿਹੀ ਤਸਵੀਰ ਸ਼ੇਅਰ ਕਰਦੇ ਹੋਣ। 6 ਕੁ ਮਹੀਨੇ ਪਹਿਲਾਂ ਬੌਬੀ ਦਿਓਲ ਨੇ ਆਪਣੇ ਪੁੱਤਰ ਆਰਿਆਮਨ ਦਿਓਲ ਨਾਲ ਤਸਵੀਰ ਸ਼ੇਅਰ ਕੀਤੀ ਸੀ ਜਿਸ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ। ਬੌਬੀ ਦਿਓਲ ਵੱਲੋਂ ਸ਼ੇਅਰ ਕੀਤੀ ਇਸ ਤਸਵੀਰ ਦੀ ਕੈਪਸ਼ਨ 'ਚ ਉਹਨਾਂ ਆਪਣੇ 49 ਸਾਲਾਂ ਦੇ ਜ਼ਿੰਦਗੀ ਦੇ ਸਫ਼ਰ ਨੂੰ ਕਾਫੀ ਖੂਬਸੂਰਤ ਦੱਸਿਆ ਹੈ।
ਬੌਬੀ ਦਿਓਲ ਨੇ ਕੈਪਸ਼ਨ 'ਚ ਲਿਖਿਆ ਕਿ ਮੈਂ ਆਪਣੇ ਬੇਟੇ ਨਾਲ ਕਾਫੀ ਫਰੈਂਡਲੀ ਹਾਂ। ਮੈਂ 50 ਸਾਲ ਦਾ ਹੋ ਗਿਆ ਹਾਂ ਪਰ ਮੈਨੂੰ ਅੱਜ ਵੀ ਇੰਝ ਲੱਗਦਾ ਹੈ ਜਿਵੇਂ ਮੈਂ 20 ਸਾਲਾਂ ਦਾ ਹੀ ਹੋਵਾਂ। ਬੌਬੀ ਦਿਓਲ ਨੇ ਕੁਝ ਦਿਨ ਪਹਿਲਾਂ ਆਪਣੀ ਪਤਨੀ ਤਾਨਿਆ ਦਿਓਲ ਨਾਲ ਵੀ ਤਸਵੀਰ ਸ਼ੇਅਰ ਕੀਤੀ ਸੀ ਜਿਹੜੀ ਕਿ ਕਾਫੀ ਵਾਇਰਲ ਹੋਈ ਹੈ। ਦੱਸ ਦਈਏ ਬੌਬੀ ਦਿਓਲ ਦਾ ਅਸਲੀ ਨਾਮ ਵਿਜੇ ਸਿੰਘ ਦਿਓਲ ਹੈ।
ਹੋਰ ਵੇਖੋ : ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ ਦੇ ਝਗੜੇ ‘ਤੇ ਸ਼ੈਰੀ ਮਾਨ ਨੇ ਲਈ ਚੁਟਕੀ, ਵੀਡੀਓ ਹੋਇਆ ਵਾਇਰਲ
View this post on Instagram
True love #blessed #wife #love #onlylove #onelove #pure #best #happiness #life #grateful
ਤਾਨਿਆ ਦਿਓਲ ਨਾਲ ਉਹਨਾਂ ਦਾ ਵਿਆਹ 1996 'ਚ ਹੋਇਆ ਸੀ। ਅਤੇ ਉਹਨਾਂ ਦੇ 2 ਲੜਕੇ ਹਨ। ਬੌਬੀ ਦਿਓਲ ਦੇ ਆਉਣ ਵਾਲੇ ਕੰਮ ਦੀ ਗੱਲ ਕਰੀਏ ਤਾਂ ਉਹ ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ ਹਾਊਸ ਫੁੱਲ 4 'ਚ ਨਜ਼ਰ ਆਉਣ ਵਾਲੇ ਹਨ।