ਬੌਬੀ ਦਿਓਲ ਨੇ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਕੇ ਪਤਨੀ ਤਾਨਿਆ ਨੂੰ ਦਿੱਤੀ ਜਨਮਦਿਨ ਦੀ ਵਧਾਈ, ਧਰਮਿੰਦਰ ਨੇ ਵੀ ਕਮੈਂਟ ਕਰਕੇ ਨੂੰਹ-ਰਾਣੀ ਨੂੰ ਦਿੱਤੀ ਅਸੀਸ

written by Lajwinder kaur | January 25, 2022

ਬਾਲੀਵੁੱਡ ਅਦਾਕਾਰ ਬੌਬੀ ਦਿਓਲ Bobby Deol ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੀ ਪਤਨੀ ਤਾਨਿਆ ਦਿਓਲ ਨੇ ਨਾਲ ਬਹੁਤ ਹੀ ਇੱਕ ਪਿਆਰੀ ਜਿਹੀ ਤਸਵੀਰ ਸ਼ਾਂਝੀ ਕੀਤੀ ਹੈ । ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਆਪਣੀ ਪਤਨੀ ਤਾਨਿਆ ਨੂੰ ਜਨਮਦਿਨ birthday ਦੀ ਵਧਾਈ ਦਿੱਤੀ ਹੈ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦੇ 'ਬੋਰਿੰਗ ਡੇਅ' ਡਾਇਲਾਗ ਤੋਂ ਬਣਾਇਆ ਸ਼ਾਨਦਾਰ ਵੀਡੀਓ, ਯਸ਼ਰਾਜ ਮੁਖਤੇ ਨੇ ਫਿਰ ਲੁੱਟੀ ਵਾਹ ਵਾਹੀ, ਦੇਖੋ ਵੀਡੀਓ

ਇਸ ਮੌਕੇ ਬੌਬੀ ਨੇ ਤਾਨਿਆ ਨਾਲ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ-‘ਹੈਪੀ ਬਰਥਡੇ ਮੇਰੇ ਪਿਆਰ’ ਤੇ ਨਾਲ ਹੀ ਉਨ੍ਹਾਂ ਨੇ ਹਾਰਟ ਵਾਲਾ ਇਮੋਜ਼ੀ ਵੀ ਪੋਸਟ ਕੀਤਾ ਹੈ। ਇਸ ਪੋਸਟ ਉੱਤੇ ਕਈ ਨਾਮੀ ਹਸਤੀਆਂ ਤੇ ਪ੍ਰਸ਼ੰਸਕਾਂ ਨੇ ਵੀ ਕਮੈਂਟ ਕਰਕੇ ਤਾਨਿਆ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਖੁਦ ਧਰਮਿੰਦਰ ਨੇ ਵੀ ਕਮੈਂਟ ਕਰਕੇ ਆਪਣੀ ਨੂੰਹ ਰਾਣੀ ਨੂੰ ਬਰਥਡੇਅ ਤੇ ਅਸੀਸਾਂ ਦਿੱਤੀਆਂ ਨੇ।

bobby deol with family

ਜੇ ਗੱਲ ਕਰੀਏ ਬੌਬੀ ਦਿਓਲ ਅਤੇ ਤਾਨਿਆ ਦੀ ਲਵ ਸਟੋਰੀ ਤਾਂ ਉਹ ਬਹੁਤ ਹੀ ਦਿਲਚਸਪ ਹੈ। ਬੌਬੀ ਆਪਣੇ ਕੁਝ ਦੋਸਤਾਂ ਨਾਲ ਇੱਕ ਰੈਸਟੋਰੈਂਟ ਵਿੱਚ ਚਾਹ ਪੀ ਰਿਹਾ ਸੀ। ਤਾਨਿਆ ਵੀ ਉਥੇ ਹੀ ਬੈਠੀ ਸੀ। ਬੌਬੀ ਨੂੰ ਪਹਿਲੀ ਨਜ਼ਰ ਵਿੱਚ ਤਾਨਿਆ ਨਾਲ ਪਿਆਰ ਹੋ ਗਿਆ ਸੀ। ਬਾਅਦ ਵਿਚ ਬੌਬੀ ਨੇ ਤਾਨਿਆ ਬਾਰੇ ਸਾਰੀ ਜਾਣਕਾਰੀ ਹਾਸਿਲ ਕੀਤੀ। ਦੋਵਾਂ ਨੇ ਗੱਲਬਾਤ ਸ਼ੁਰੂ ਕੀਤੀ ਅਤੇ ਮਿਲਣ ਦਾ ਫੈਸਲਾ ਕੀਤਾ।

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਆਪਣੇ ਭਰਾ ਸਿੱਪੀ ਗਰੇਵਾਲ ਤੇ ਗੁਰਦਾਸ ਮਾਨ ਦੇ ਨਾਲ ਸਾਂਝਾ ਕੀਤਾ ਇਹ ਖ਼ੂਬਸੂਰਤ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਬੌਬੀ ਤਾਨਿਆ ਨੂੰ ਉਸੇ ਰੈਸਟੋਰੈਂਟ ਵਿੱਚ ਲੈ ਗਿਆ ਜਿੱਥੇ ਉਸਨੇ ਪਹਿਲੀ ਵਾਰ ਤਾਨਿਆ ਨੂੰ ਦੇਖਿਆ ਸੀ। ਤਾਨਿਆ ਅਤੇ ਬੌਬੀ ਦਾ ਵਿਆਹ 1996 ਵਿੱਚ ਹੋਇਆ ਸੀ।

inside image of bobby deol and tania

ਤੁਹਾਨੂੰ ਦੱਸ ਦੇਈਏ ਕਿ ਧਰਮਿੰਦਰ ਦੀ ਛੋਟੀ ਨੂੰਹ ਤਾਨਿਆ ਇੱਕ ਵੱਡੇ ਕਾਰੋਬਾਰੀ ਘਰਾਣੇ ਨਾਲ ਸਬੰਧ ਰੱਖਦੀ ਹੈ। ਤਾਨਿਆ ਦਾ 'ਦਿ ਗੁੱਡ ਅਰਥ' ਨਾਮ ਹੇਠ ਆਪਣਾ ਫਰਨੀਚਰ ਅਤੇ ਘਰ ਦੀ ਸਜਾਵਟ ਵਾਲਾ ਕਾਰੋਬਾਰ ਚਲਾਉਂਦੀ ਹੈ। ਤਾਨਿਆ ਇੱਕ ਡਿਜ਼ਾਈਨਰ ਵਜੋਂ ਆਪਣਾ ਕੰਮ ਚੰਗੀ ਤਰ੍ਹਾਂ ਕਰ ਰਹੀ ਹੈ। ਤਾਨਿਆ ਹਮੇਸ਼ਾ ਗਲੈਮਰ ਦੀ ਦੁਨੀਆ ਤੋਂ ਦੂਰ ਰਹੀ ਹੈ। ਉਹ ਬਾਲੀਵੁੱਡ ਪਾਰਟੀਆਂ ਵਿਚ ਵੀ ਘੱਟ ਹੀ ਨਜ਼ਰ ਆਉਂਦੀ ਹੈ, ਪਰ ਸੰਜੇ ਕਪੂਰ ਦੀ ਪਤਨੀ ਮਹੀਪ ਅਤੇ ਸੋਹੇਲ ਖਾਨ ਦੀ ਪਤਨੀ ਸੀਮਾ ਉਸ ਦੀਆਂ ਬਹੁਤ ਚੰਗੀਆਂ ਦੋਸਤ ਹਨ। ਜੇ ਗੱਲ ਕਰੀਏ ਬੌਬੀ ਦਿਓਲ ਦੀ ਤਾਂ ਉਹ ਪਿਛੇ ਜਿਹੇ ਕਈ ਵੈੱਬ ਸੀਰੀਜ਼ ਚ ਨਜ਼ਰ ਆਏ । ਪਰ ਉਨ੍ਹਾਂ ਨੇ ਆਸ਼ਰਮ ਟਾਈਟਲ ਹੇਠ ਬਣੀ ਵੈੱਬ ਸੀਰੀਜ਼ ਤੋਂ ਖੂਬ ਵਾਹ ਵਾਹੀ ਖੱਟੀ ਹੈ। ਪ੍ਰਸ਼ੰਸਕ ਇਸ ਸੀਰੀਜ਼ ਦੇ ਤੀਜੇ ਸੀਜ਼ਨ ਦੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ।

 

You may also like