ਬੌਬੀ ਦਿਓਲ ਦੇ ਪਰਿਵਾਰ ਦੀ ਵੀਡੀਓ ਆਈ ਸਾਹਮਣੇ, ਕਾਫ਼ੀ ਅਲੱਗ ਅੰਦਾਜ਼ ਵੇਖਣ ਨੂੰ ਮਿਲਿਆ

Written by  Gourav Kochhar   |  May 31st 2018 08:49 AM  |  Updated: May 31st 2018 08:49 AM

ਬੌਬੀ ਦਿਓਲ ਦੇ ਪਰਿਵਾਰ ਦੀ ਵੀਡੀਓ ਆਈ ਸਾਹਮਣੇ, ਕਾਫ਼ੀ ਅਲੱਗ ਅੰਦਾਜ਼ ਵੇਖਣ ਨੂੰ ਮਿਲਿਆ

ਬੌਬੀ ਦਿਓਲ 'ਰੇਸ 3' ਨਾਲ ਇਕ ਵਾਰ ਫਿਰ ਆਪਣੇ ਕਰੀਅਰ ਨੂੰ ਸਫਲ ਬਣਾਉਣ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ। ਹਾਲ ਹੀ 'ਚ ਬੌਬੀ ਦਿਓਲ Bobby Deol ਆਪਣੀ ਪਤਨੀ ਤਾਨਿਆ ਅਤੇ ਬੇਟੇ ਨਾਲ ਦਿਖਾਈ ਦਿੱਤੇ। ਉਨ੍ਹਾਂ ਦੀ ਪਤਨੀ ਦੂਜੀਆਂ ਸਟਾਰ ਫੈਲਿਮੀ ਦੀ ਤਰ੍ਹਾਂ ਲਾਈਮਲਾਈਟ ਤੋਂ ਦੂਰ ਰਹਿੰਣਾ ਪਸੰਦ ਕਰਦੀ ਹੈ। ਇਸ ਲਈ ਉਹ ਪਾਰਟੀਆਂ 'ਚ ਘੱਟ ਹੀ ਦੇਖੀ ਜਾਂਦੀ ਹੈ।

bobby deol

ਬੌਬੀ ਦਿਓਲ ਨੇ 30 ਮਈ 1996 ਨੂੰ ਤਾਨਿਆ ਆਹੂਜਾ ਨਾਲ ਵਿਆਹ ਕੀਤਾ ਸੀ। ਤਾਨਿਆ ਅਮੀਰ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਉਨ੍ਹਾਂ ਦੇ ਪਿਤਾ ਦੇਵੇਂਦਰ ਆਹੂਜਾ 20 ਵੀਂ ਸੈਂਚੂਰੀ ਫਾਈਨੈਂਸ ਲਿਮੀਟੇਡ ਕੰਪਨੀ ਦੇ ਮੈਨੇਜ਼ਿੰਗ ਡਾਇਰੈਕਟਰ ਸਨ।

bobby deol

ਬੌਬੀ ਦਿਓਲ Bobby deol ਦੇ ਦੋ ਬੇਟੇ ਹਨ। ਹਾਲ ਹੀ 'ਚ ਇਕ ਇੰਟਰਵਿਊ 'ਚ ਬੌਬੀ ਨੇ ਕਿਹਾ ਸੀ ਕਿ 'ਰੇਸ 3 Race 3' 'ਚ ਮੇਰੀ ਮਿਹਨਤ ਦਾ ਕਾਰਨ ਮੇਰਾ ਬੇਟਾ ਹੈ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੇਰੇ ਬੱਚੇ ਸਮਝਣ ਕਿ ਉਨ੍ਹਾਂ ਦੇ ਪਿਤਾ ਫਲਾਪ ਹੈ।

bobby deol

ਜਦੋਂ ਬੌਬੀ ਦੀ ਪਹਿਲੀ ਫਿਲਮ 'ਬਰਸਾਤ' ਰਿਲੀਜ਼ ਹੋਈ ਸੀ। ਉਸੇ ਦੌਰਾ ਬੌਬੀ Bobby Deol ਨੂੰ ਉਨ੍ਹਾਂ ਦੀ ਲਵ ਆਫ ਲਾਈਫ ਵੀ ਮਿਲ ਗਈ ਸੀ। ਬੌਬੀ ਇਕ ਦਿਨ ਮੁੰਬਈ ਦੇ ਇਕ ਇਟੇਲੀਅਨ ਹੋਟਲ 'ਚ ਬੈਠਾ ਸੀ ਤਾਂ ਉਸ ਸਮੇਂ ਉਸ ਦੀ ਨਜ਼ਰ ਇਕ ਕੁੜੀ 'ਤੇ ਪਈ। ਉਹ ਕੋਈ ਹੋਰ ਨਹੀਂ ਸਗੋਂ ਤਾਨਿਆ ਹੀ ਸੀ।

bobby deol

ਕਰਵਾਇਆ ਕਿ ਉਹ ਕੌਣ ਹੈ। ਬੌਬੀ ਤੇ ਤਾਨਿਆ ਦੇ ਦੋ ਬੇਟੇ ਹਨ। ਧਰਮਿੰਦਰ ਦੀ ਨੂੰਹ ਤੇ ਬੇਟੇ ਬੌਬੀ ਦਿਓਲ ਨੇ ਮਿਲ ਕੇ ਇਕ ਰੇਸਟੋਰੈਂਟ ਖੋਲ੍ਹਿਆ ਹੈ। ਬੌਬੀ ਦੇ ਅਸਫਲਤਾ ਦੇ ਦੌਰ 'ਚ ਵੀ ਉਨ੍ਹਾਂ ਦੀ ਪਤਨੀ ਉਨ੍ਹਾਂ ਨਾਲ ਹਮੇਸ਼ਾ ਖੜ੍ਹੀ ਰਹੀ।ਹੁਣ ਬੌਬੀ ਦੀ ਫਿਲਮ 'ਰੇਸ 3 Race 3' ਵੱਡੇ ਪਰਦੇ 'ਤੇ ਆਉਣ ਵਾਲੀ ਹੈ। ਟਰੇਲਰ 'ਚ ਸਾਹਮਣੇ ਆਏ ਉਨ੍ਹਾਂ ਦੇ ਲੁੱਕ ਨੂੰ ਫੈਨਜ਼ ਨੇ ਕਾਫੀ ਵਧੀਆ ਦੱਸਿਆ ਹੈ।

bobby deol


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network