ਬੋਹੇਮੀਆ ਨੇ ਆਪਣੇ ਸਧਾਰਣ ਵਿਚਾਰਾਂ ਅਤੇ ਵੱਖਰੀ ਸੋਚ ਨਾਲ ਜਿੱਤਿਆ ਇਹ ਖਿਤਾਬ
ਰੈਪ ਕਿੰਗ ਬੋਹਿਮੀਆ ਦਾ ਅੰਦਾਜ਼ ਜਿਨ੍ਹਾਂ ਅਲੱਗ ਅਤੇ ਨਿਰਾਲਾ ਹੈ, ਉਨ੍ਹੀ ਹੀ ਉਨ੍ਹਾਂ ਦੀ ਸ਼ਖ਼ਸੀਅਤ ਸਧਾਰਨ ਤੇ ਸ਼ਾਂਤ ਹੈ | ਤੁਸੀਂ ਕੱਦੀ ਵੀ ਬੋਹਿਮੀਆ ਨੂੰ ਦੂੱਜੇ ਰੈਪਰਸ ਵਾਂਗੂ ਚਮਕੀਲੇ ਕੱਪੜੇ ਪਾਏ ਹੋਏ ਨਹੀਂ ਦੇਖਿਆ ਹੋਏਗਾ, ਨਾ ਹੀਂ ਕਦੇ ਉਨ੍ਹਾਂ ਦੇ ਗੱਲੇ ਵਿਚ 3-4 ਸੋਨੇ ਦੀਆਂ ਚੇਨੀਆਂ ਦੇਖੀਆਂ ਹੋਣਗੀਆਂ |
ਬਸ ਜੀ ਆਹੀ ਗੱਲ ਤਾਂ ਉਨ੍ਹਾਂ ਨੂੰ ਬਣਾਉਂਦੀ ਹੈ ਏੰਟਰਟੇਨਮੇੰਟ ਇੰਡਸਟਰੀ ਦਾ ਰੈਪ ਕਿੰਗ | ਬੋਹਿਮੀਆ Bohemia ਦਾ ਮਾਨਣਾ ਇਹ ਹੈ ਕਿ ਜੇ ਤੁਸੀਂ ਆਪਣੇ ਆਪ ਨੂੰ ਰੈਪਰ ਮਾਣਦੇ ਹੋ ਤੇ ਉਹ ਚੀਜ਼ ਤੁਹਾਡੇ ਰੈਪ ਦੇ ਵਿਚ ਨਜ਼ਰ ਆਉਣੀ ਚਾਹੀਦੀ ਹੈ ਨਾ ਕਿ ਤੁਹਾਡੇ ਸ਼ਰੀਰ ਤੇ | ਕੱਪੜੇ ਤਾਂ ਕੋਈ ਵੀ ਪਾ ਸਕਦਾ ਹੈ, ਚੇਨੀਆਂ ਵੀ ਕੋਈ ਵੀ ਪਾ ਸਕਦਾ ਹੈ ਪਰ ਰੈਪ ਓਹੀ ਕਰ ਸਕਦਾ ਹੈ ਜਿਸਦੇ ਵਿਚ ਇਸਦੇ ਲਈ ਦੀਵਾਨਗੀ ਕੁੱਟ ਕੁੱਟ ਕਿ ਭਰੀ ਹੋਈ ਹੈ | ਇਸ ਕਰਕੇ ਰੈਪ ਕਿੰਗ ਦੀਆਂ ਇਨ੍ਹਾਂ ਗੱਲਾਂ ਨੇ ਗਲਿਮਪਸ ਮੈਗਜ਼ੀਨ ਨੂੰ ਕਰ ਦਿੱਤਾ ਹੈ ਇਮਪ੍ਰੈੱਸ ਤੇ ਉਨ੍ਹਾਂ ਨੇ ਬੋਹਿਮੀਆ ਨੂੰ ਦਿੱਤੀ ਹੈ ਆਪਣੀ ਮੈਗਜ਼ੀਨ ਦੇ ਕਵਰ ਪੇਜ ਤੇ ਥਾਂ !