ਫ਼ਿਲਮ ਫੇਅਰ ਅਵਾਰਡ ਜਿੱਤਣ ਤੋਂ ਬਾਅਦ ਅਸੀਸ ਕੌਰ ਨੇ ਮੰਚ ਤੋਂ ਲਾਇਆ ਜੈਕਾਰਾ, 'ਬੋਲੇ ਸੋ ਨਿਹਾਲ...'

written by Shaminder | September 12, 2022

ਫੀਮੇਲ ਪਲੇਅ ਬੈਕ ਗਾਇਕਾ ਦੇ ਤੌਰ ‘ਤੇ ਅਸੀਸ ਕੌਰ (Asees Kaur)  ਨੇ ਆਪਣੀ ਖ਼ਾਸ ਪਛਾਣ ਬਣਾਈ ਹੈ । ਗਾਇਕਾ (Singer) ਨੂੰ ਇਸੇ ਦੀ ਬਦੌਲਤ ਕਈ ਅਵਾਰਡਸ ਵੀ ਮਿਲ ਚੁੱਕੇ ਹਨ । ਇਸੇ ਲੜੀ ਦੇ ਤਹਿਤ ਉਸ ਦੇ ਨਾਮ ਇੱਕ ਹੋਰ ਅਵਾਰਡ ਆਇਆ ਹੈ । ਜੀ ਹਾਂ ਉਸ ਨੂੰ ਅਵਾਰਡ ਸਮਾਰੋਹ ਦੇ ਦੌਰਾਨ ਫ਼ਿਲਮ ‘ਸ਼ੇਰਸ਼ਾਹ’ ਦੇ ਗੀਤ ‘ਰਾਤਾਂ ਲੰਬੀਆਂ’ ਦੇ ਲਈ ਉਸ ਨੂੰ ਅਵਾਰਡ ਮਿਲਿਆ ਹੈ । ਇਹ ਫ਼ਿਲਮ ਪਿਛਲੇ ਸਾਲ ਓਟੀਟੀ ਪਲੇਟਫਾਰਮ ਅਮੇਜ਼ਨ ਪ੍ਰਾਈਮ ‘ਤੇ ਆਈ ਸੀ ।

Asees kaur, Image Source :Instagram

ਹੋਰ ਪੜ੍ਹੋ : ਇਨ੍ਹਾਂ ਐਕਟਰਾਂ ਦਾ ਫੀਮੇਲ ਵਰਜਨ ਤੁਹਾਨੂੰ ਕਿਵੇਂ ਦਾ ਲੱਗਿਆ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ

ਇਸ ਫ਼ਿਲਮ ਦੀ ਕਹਾਣੀ ਦੇ ਨਾਲ –ਨਾਲ ਇਹ ਫ਼ਿਲਮ ਦਰਸ਼ਕਾਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਈ ਸੀ । ਰਣਵੀਰ ਸਿੰਘ ਇਸ ਅਵਾਰਡ ਸ਼ੋਅ ਨੂੰ ਹੋਸਟ ਕਰ ਰਹੇ ਸਨ । ਉਨ੍ਹਾਂ ਨੇ ਰਕੁਲਪ੍ਰੀਤ ਸਿੰਘ ਨੇ ਅਸੀਸ ਕੌਰ ਨੂੰ ਇਹ ਅਵਾਰਡ ਦਿੱਤਾ ।

Asees kaur, Image Source : Instagram

ਹੋਰ ਪੜ੍ਹੋ : ਰੌਸ਼ਨ ਪ੍ਰਿੰਸ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਹੋਈ ਗਾਇਕੀ ਦੀ ਸ਼ੁਰੂਆਤ

ਜਿਸ ਤੋਂ ਬਾਅਦ ਅਸੀਸ ਕੌਰ ਨੇ ਸਭ ਦਾ ਸ਼ੁਕਰੀਆ ਅਦਾ ਕੀਤਾ । ਇਹੀ ਨਹੀਂ ਖੁਸ਼ੀ 'ਚ ਝੂਮਦੀ ਹੋਈ ਅਸੀਸ ਕੌਰ ਨੇ ਰਣਵੀਰ ਨੂੰ ‘ਆਈ ਲਵ ਯੂ’ ਵੀ ਕਹਿ ਦਿੱਤਾ । ਜਿਉਂ ਹੀ ਅਸੀਸ ਕੌਰ ਨੇ ਇਹ ਅਲਫਾਜ਼ ਆਖੇ ਤਾਂ ਰਣਵੀਰ ਨੇ ਕਿਹਾ ਥੈਂਕ ਯੂ ਅਸੀਸ। ਜਿਸ ਤੋਂ ਬਾਅਦ ਰਣਵੀਰ ਸਿੰਘ ਨੇ ਗਾਇਕਾ ਨੂੰ ਆਪਣੀ ਗੋਦ ‘ਚ ਚੁੱਕੀ ਲਿਆ ।

IIFA Awards 2022: 'We should keep KK, Sidhu Moose Wala's legacy alive', says Asees Kaur Image Source: Twitter

ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕਾਂ ਨੂੰ ਇਹ ਕਾਫੀ ਪਸੰਦ ਆ ਰਿਹਾ ਹੈ । ਅਸੀਸ ਕੌਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ ।ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।

 

View this post on Instagram

 

A post shared by Filmfare (@filmfare)

You may also like