ਬਾਲੀਵੁੱਡ ਅਦਾਕਾਰ ਅਜੈ ਦੇਵਗਨ ਦੇ ਹਮਸ਼ਕਲ ਦਾ ਵੀਡੀਓ ਵਾਇਰਲ

written by Shaminder | July 06, 2021

ਬਾਲੀਵੁੱਡ ਅਦਾਕਾਰ ਅਜੈ ਦੇਵਗਨ ਦੇ ਇੱਕ ਹਮਸ਼ਕਲ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਵੇਖ ਕੇ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਵੇਗਾ ਕਿ ਇਹ ਅਜੈ ਦੇਵਗਨ ਹੀ ਹਨ ਜਾਂ ਫਿਰ ਕੋਈ ਹੋਰ । ਇਹ ਵੀਡੀਓ ਕੈਲਾਸ਼ ਚੌਹਾਨ ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ ।

Image From Instagram

ਹੋਰ ਪੜ੍ਹੋ : ‘ਸਰਕਾਰ ਦੇ ਪਰਚਿਆਂ ਤੋਂ ਨਾ ਕਿਸਾਨ ਡਰਨ ਵਾਲੇ ਤੇ ਨਾ ਹੀ ਮੈਂ’ ਕਿਹਾ ਜੱਸ ਬਾਜਵਾ ਨੇ 

Kalaish Image From Instagram

ਵੀਡੀਓ ‘ਚ ਅਜੈ ਦੇਵਗਨ ਦਾ ਇਹ ਹਮਸ਼ਕਲ ਉਨ੍ਹਾਂ ਦੇ ਡਾਇਲਾਗਸ ਬੋਲਦਾ ਹੋਇਆ ਨਜ਼ਰ ਆ ਰਿਹਾ ਹੈ । ਦੇਖਣ ‘ਚ ਇਹ ਸ਼ਖਸ ਪੁਰਾਣੇ ਦੌਰ ਦੇ ਅਜੈ ਦੇਵਗਨ ਦੇ ਵਾਂਗ ਦਿਖਾਈ ਦੇ ਰਿਹਾ ਹੈ । ਅਜੈ ਦੇਵਗਨ ਦੇ ਪ੍ਰਸ਼ੰਸਕ ਵੀ ਇਸ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ ਅਤੇ ਇਸ ਵੀਡੀਓ ‘ਤੇ ਲਗਾਤਾਰ ਆਪਣਾ ਪ੍ਰਤੀਕਰਮ ਦੇ ਰਹੇ ਹਨ ।

Chohuan Image From Instagram

ਦੱਸ ਦਈਏ ਕਿ ਅਜੈ ਦੇਵਗਨ ਨੇ ‘ਫੂਲ ਔਰ ਕਾਂਟੇ’ ਦੇ ਨਾਲ ਫ਼ਿਲਮੀ ਦੁਨੀਆ ‘ਚ ਕਦਮ ਰੱਖਿਆ ਸੀ । ਇਸੇ ਫ਼ਿਲਮ ਦੇ ਨਾਲ ਉਨ੍ਹਾਂ ਨੇ ਐਕਸ਼ਨ ਹੀਰੋ ਦੇ ਤੌਰ ਤੇ ਆਪਣੀ ਪਛਾਣ ਬਣਾਈ ਸੀ ।ਅਜੈ ਦੇਵਗਨ ਦੀ ਦੀਵਾਨਗੀ ਉਨ੍ਹਾਂ ਦੇ ਫੈਨਸ ਦੇ ਸਿਰ ਚੜ ਕੇ ਬੋਲਦੀ ਹੈ ।

 

View this post on Instagram

 

A post shared by Kailash Chouhan (@kailashchouhan296)

0 Comments
0

You may also like