ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਖਰੀਦਿਆ 31 ਕਰੋੜ ਦਾ ਨਵਾਂ ਘਰ

written by Shaminder | May 29, 2021

ਬਾਲੀਵੁੱਡ ਮਹਾਨਾਇਕ ਅਦਾਕਾਰ ਅਮਿਤਾਭ ਬੱਚਨ ਦੇ ਕਈ ਚਾਹੁਣ ਵਾਲੇ ਹਨ ।ਆਪਣੇ ਪਸੰਦੀਦਾ ਅਦਾਕਾਰ ਦੀ ਨਿੱਜੀ ਜ਼ਿੰਦਗੀ ਦੇ ਨਾਲ ਸਬੰਧਤ ਹਰ ਕੋਈ ਜਾਨਣਾ ਚਾਹੁੰਦਾ ਹੈ । ਅਮਿਤਾਭ ਬੱਚਨ ਨੇ ਹਾਲ ਹੀ ‘ਚ ਇੱਕ ਨਵਾਂ ਘਰ ਖਰੀਦਿਆ ਹੈ । ਜੋ ਕਿ ਮੁੰਬਈ ਦੇ ਅੰਧੇਰੀ ਦੀ ਇੱਕ ਅੰਡਰ ਕੰਸਟ੍ਰਕਸ਼ਨ ਪ੍ਰੋਜੈਕਟ ਅਟਲਾਂਟਿਸ ‘ਚ ਇਹ ਘਰ ਖਰੀਦਿਆ ਹੈ ।

Amitabh Image From amitabh bachchan's Instagram

ਹੋਰ ਪੜ੍ਹੋ : ਭੁੰਨੇ ਹੋਏ ਛੋਲੇ ਸਿਹਤ ਲਈ ਹੁੰਦੇ ਹਨ ਲਾਭਦਾਇਕ, ਅਨੀਮੀਆ ਦੀ ਕਮੀ ਹੁੰਦੀ ਹੈ ਦੂਰ 

Image From amitabh bachchan's Instagram

ਖਬਰਾਂ ਮੁਤਾਬਕ ਉਨ੍ਹਾਂ ਨੇ ਇਹ ਘਰ 31 ਕਰੋੜ ਰੁਪਏ ‘ਚ ਖਰੀਦਿਆ ਹੈ ।ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰ ਨੇ ਇਹ ਘਰ ਪਿਛਲੇ ਸਾਲ ਦਸੰਬਰ ‘ਚ ਖਰੀਦਿਆ ਸੀ ਅਤੇ ਇਸੇ ਅਪ੍ਰੈਲ ‘ਚ ਉਨ੍ਹਾਂ ਨੇ ਇਸ ਘਰ ਨੂੰ
ਰਜਿਸਟਰ ਕਰਵਾਇਆ ਹੈ ।

Image From amitabh bachchan's Instagram

ਇਕਨੌਮਿਕਸ ਟਾਈਮਸ ਦੀ ਰਿਪੋਰਟ ਮੁਤਾਬਕ ਅਮਿਤਾਭ ਦਾ ਇਹ ਘਰ ਅਪਾਰਟਮੈਂਟ ਅਟਲਾਂਟਿਸ ਦੀ 27ਵੀਂ ਅਤੇ 28ਵੀਂ ਮੰਜ਼ਿਲ ‘ਤੇ ਸਥਿਤ ਹੈ ।ਉਨ੍ਹਾਂ ਦਾ ਇਹ ਪ੍ਰੋਜੈਕਟ ਰਿਆਲਟੀ ਕ੍ਰਿਸਟਲ ਪ੍ਰਾਈਡ ਡਵੈਲਪਰ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ ।ਅਮਿਤਾਭ ਬੱਚਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਾਲੀਵੁੱਡ ਨੂੰ ਉਨ੍ਹਾਂ ਨੇ ਅਨੇਕਾਂ ਹੀ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਉਹ ਪਿਛਲੇ ਕਈ ਦਹਾਕਿਆਂ ਤੋਂ ਇੰਡਸਟਰੀ ‘ਚ ਸਰਗਰਮ ਹਨ ।

 

You may also like