ਬਾਲੀਵੁੱਡ ਐਕਟਰ ਅਪਾਰਸ਼ਕਤੀ ਖੁਰਾਣਾ ਬਣੇ ਪਾਪਾ, ਘਰ ਆਈ ਨੰਨ੍ਹੀ ਪਰੀ,ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ

written by Lajwinder kaur | August 27, 2021

ਬਾਲੀਵੁੱਡ ਐਕਟਰ ਤੇ ਸਿੰਗਰ ਅਪਾਰਸ਼ਕਤੀ ਖੁਰਾਣਾ (Aparshakti Khurana) ਜੋ ਕਿ ਪਾਪਾ ਬਣੇ ਗਏ ਨੇ। ਜੀ ਹਾਂ ਉਨ੍ਹਾਂ ਦੀ ਪਤਨੀ ਆਕ੍ਰਿਤੀ ਨੇ ਬੇਟੀ ਨੂੰ ਜਨਮ ਦਿੱਤਾ ਹੈ। ਖੁਰਾਣਾ ਪਰਿਵਾਰ 'ਚ ਨੰਨ੍ਹੀ ਪਰੀ ਨੇ ਐਂਟਰੀ ਮਾਰੀ ਹੈ।

ਹੋਰ ਪੜ੍ਹੋ : ਅੰਗਦ ਬੇਦੀ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਨੇਹਾ ਧੂਪੀਆ ਨੂੰ ਦਿੱਤੀ ਜਨਮਦਿਨ ਦੀ ਵਧਾਈ, ਬਹੁਤ ਜਲਦ ਘਰ ‘ਚ ਗੂੰਜਣ ਵਾਲੀਆਂ ਨੇ ਨੰਨ੍ਹੇ ਬੱਚੇ ਦੀਆਂ ਕਿਲਕਾਰੀਆਂ

inside image of aparshakti khurana post about his baby girl-min Image Source -Instagram

ਜੀ ਹਾਂ ਖੁਦ ਅਪਾਰਸ਼ਕਤੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟਰ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਉਨ੍ਹਾਂ ਦੇ ਘਰੇ ਧੀ ਰਾਣੀ ਆਈ ਹੈ, ਨਾਲ ਹੀ ਉਨ੍ਹਾਂ ਨੇ ਆਪਣੀ ਧੀ ਨਾਂਅ ਵੀ ਦੱਸਿਆ ਹੈ। ਜੀ ਹਾਂ ਅਪਾਰਸ਼ਕਤੀ ਤੇ ਆਕ੍ਰਿਤੀ ਨੇ ਆਪਣੀ ਬੇਟੀ ਦਾ ਨਾਂਅ ਅਰਜ਼ੋਈ ਏ ਖੁਰਾਣਾ (Arzoie A Khurana) ਰੱਖਿਆ ਹੈ।

aparshakti khurana congratulation comments-min Image Source -Instagram

ਹੋਰ ਪੜ੍ਹੋ : ਅੰਬਰਦੀਪ ਸਿੰਘ ਨੇ ਵੀ ਆਪਣੀ ਫ਼ਿਲਮ ‘ਸੌਂਕਣ ਸੌਂਕਣੇ’ ਦੀ ਰਿਲੀਜ਼ ਡੇਟ ਦਾ ਕੀਤਾ ਖੁਲਾਸਾ, ਇਸ ਦਿਨ ਐਮੀ-ਸਰਗੁਣ-ਨਿਮਰਤ ਦੀ ਜੋੜੀ ਨਜ਼ਰ ਆਵੇਗੀ ਵੱਡੇ ਪਰਦੇ ‘ਤੇ

ਦੱਸ ਦਈਏ ਇਸ ਸਾਲ ਜੂਨ ਮਹੀਨੇ ‘ਚ ਦੋਵਾਂ ਨੇ ਆਪਣੇ ਪਹਿਲੇ ਬੱਚੇ ਦੇ ਆਉਣ ਦੀ ਖਬਰ ਪੋਸਟ ਪਾ ਕੇ ਦੱਸੀ  ਸੀ। ਉਨ੍ਹਾਂ ਨੇ ਬੇਬੀ ਬੰਪ ਦੇ ਨਾਲ ਕੁਝ ਤਸਵੀਰਾਂ ਪੋਸਟ ਕੀਤੀਆਂ ਸਨ।

inside image of aparshakti khurana post Image Source -Instagram

ਜੇ ਗੱਲ ਕਰੀਏ ਅਪਾਰਸ਼ਕਤੀ ਖੁਰਾਣਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਬਾਲੀਵੁੱਡ ਫ਼ਿਲਮਾਂ ‘ਚ ਕੰਮ ਕਰ ਚੁੱਕੇ ਨੇ। ਉਹ ਵਧੀਆ ਅਦਾਕਾਰ ਹੋਣ ਦੇ ਨਾਲ ਉਹ ਵਧੀਆ ਗਾਇਕ ਵੀ ਨੇ। ਉਹ ਆਪਣੇ ਸਿੰਗਲ ਟਰੈਕ ਦੇ ਨਾਲ ਵੀ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਇਸ ਤੋਂ ਇਲਾਵਾ ਉਹ ਕਈ ਗੀਤਾਂ ‘ਚ ਅਦਾਕਾਰੀ ਵੀ ਕਰ ਚੁੱਕੇ ਨੇ। ਇਸ ਤੋਂ ਇਲਾਵਾ ਉਹ ਕਈ ਟੀਵੀ ਇਸ਼ਤਿਹਾਰਾਂ 'ਚ ਵੀ ਅਦਾਕਾਰੀ ਕਰ ਚੁੱਕੇ ਨੇ। ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਜਿਸ ਕਰਕੇ ਉਨ੍ਹਾਂ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ।

 

 

0 Comments
0

You may also like