ਪਿਓ 'ਤੇ ਚਾਚੇ ਦੀ ਰਾਹ 'ਤੇ ਤੁਰੇ ਕਰਣ ਦਿਓਲ,ਦਾਦੇ ਧਰਮਿੰਦਰ ਨੇ ਇਸ ਤਰ੍ਹਾਂ ਕੀਤੀ ਸ਼ਲਾਘਾ,ਵੀਡੀਓ ਹੋ ਰਿਹਾ ਵਾਇਰਲ

written by Shaminder | January 04, 2020

ਅਦਾਕਾਰ ਧਰਮਿੰਦਰ ਆਪਣੇ ਉਮਰ ਦੇ ਇਸ ਪੜਾਅ 'ਤੇ ਪਹੁੰਚ ਕੇ ਜ਼ਿਆਦਾਤਰ ਸਮਾਂ ਆਪਣੇ ਫਾਰਮ ਹਾਉਸ 'ਤੇ ਬਿਤਾ ਰਹੇ ਨੇ । ਜਿੱਥੋਂ ਦੇ ਕੁਦਰਤੀ ਨਜ਼ਾਰਿਆਂ ਦੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ । ਹੁਣ ਉਨ੍ਹਾਂ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ । ਜਿਸ 'ਚ ਉਹ ਆਪਣੇ ਪੋਤੇ ਕਰਣ ਨਾਲ ਨਜ਼ਰ ਆ ਰਹੇ ਨੇ । ਹੋਰ ਵੇਖੋ:ਜ਼ਿੰਦਗੀ ‘ਚ ਕਾਮਯਾਬ ਹੋਣਾ ਹੈ ਤਾਂ ਸੁਣੋ ਅਦਾਕਾਰ ਧਰਮਿੰਦਰ ਦੀਆਂ ਗੱਲਾਂ,ਸਾਂਝਾ ਕਰ ਰਹੇ ਜ਼ਿੰਦਗੀ ਦਾ ਤਜ਼ਰਬਾ https://www.instagram.com/p/B62_uqmH3vt/ ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਰਣ ਦਿਓਲ ਜਿੰਮ 'ਚ ਪਸੀਨਾ ਵਹਾ ਰਹੇ ਹਨ ਅਤੇ ਧਰਮਿੰਦਰ ਕੋਲ ਖੜੇ ਹੋ ਕੇ ਉਸ ਨੂੰ ਬੜੇ ਹੀ ਧਿਆਨ ਦੇ ਨਾਲ ਵੇਖ ਰਹੇ ਹਨ ਅਤੇ ਉਨ੍ਹਾਂ ਨੂੰ ਲਾਡ ਵੀ ਕਰ ਰਹੇ ਨੇ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਧਰਮਿੰਦਰ ਨੇ ਲਿਖਿਆ ਕਿ "ਜੋ ਤੁਸੀਂ ਨਹੀਂ ਕਰ ਸਦਕੇ,ਉਸ ਨੂੰ ਪ੍ਰਮਾਤਮਾ 'ਤੇ ਛੱਡ ਦੇਣਾ ਚਾਹੀਦਾ ਹੈ,ਪਰ ਸਿਹਤਮੰਦ ਮਨ ਤੁਹਾਨੂੰ ਇੱਕ ਬਹੁਤ ਹੀ ਚੰਗਾ ਇਨਸਾਨ ਬਣਾ ਦੇਵੇਗਾ"। https://www.instagram.com/p/B6cutrvncfC/ ਧਰਮਿੰਦਰ ਅਕਸਰ ਆਪਣੇ ਸੋਸ਼ਲ ਹੈਂਡਲਰ 'ਤੇ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ।ਉਨ੍ਹਾਂ ਦੀ ਆਪਣੇ ਪੁੱਤਰਾਂ ਅਤੇ ਪੋਤਿਆਂ ਨਾਲ ਬਹੁਤ ਹੀ ਵਧੀਆ ਬਾਂਡਿੰਗ ਹੈ । https://www.instagram.com/p/B6IBds3HX4k/ ਅਦਾਕਾਰ ਧਰਮਿੰਦਰ ਦੇ ਪੋਤੇ ਕਰਣ ਦੀ ਪਿਛਲੇ ਸਾਲ ਫ਼ਿਲਮ ਆਈ ਸੀ 'ਪਲ ਪਲ ਦਿਲ ਕੇ ਪਾਸ' ਆਈ ਸੀ ਜਿਸ 'ਚ ਸਹਰ ਬਾਂਬਾ ਮੁੱਖ ਭੂਮਿਕਾ 'ਚ ਨਜ਼ਰ ਆਏ ਸਨ ਅਤੇ ਇਹ ਫ਼ਿਲਮ ਇੱਕ ਰੋਮਾਂਟਿਕ ਡਰਾਮਾ ਫ਼ਿਲਮ ਸੀ ।

0 Comments
0

You may also like