ਬਾਲੀਵੁੱਡ ਅਦਾਕਾਰ ਫਰਦੀਨ ਖਾਨ ਦੀ ਕੋਰੋਨਾ ਰਿਪੋਰਟ ਆਈ ਪੌਜ਼ੀਟਿਵ, ਨਹੀਂ ਵਿਖਾਈ ਦਿੱਤੇ ਲੱਛਣ

written by Pushp Raj | January 19, 2022

ਪੂਰਾ ਦੇਸ਼ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮੀਕ੍ਰੋਨ ਨਾਲ ਜੂਝ ਰਿਹਾ ਹੈ। ਬਾਲੀਵੁੱਡ ਤੇ ਟੀਵੀ ਜਗਤ ਦੇ ਕਈ ਸੈਲੇਬਸ ਕੋਰੋਨਾ ਵਾਇਰਸ ਤੋਂ ਪੀੜਤ ਹਨ। ਹੁਣ ਬਾਲੀਵੁੱਡ ਦੇ ਅਦਾਕਾਰ ਫਰਦੀਨ ਖਾਨ ਵੀ ਕੋਰੋਨਾ ਵਾਇਰਸ ਦੀ ਚਪੇਟ 'ਚ ਆ ਗਏ ਹਨ। ਉਨ੍ਹਾਂ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ।


ਅਦਾਕਾਰ ਫਰਦੀਨ ਖਾਨ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਪੋਸਟ ਪਾ ਕੇ ਲਿਖਿਆ, " ਮੇਰਾ ਕੋਵਿਡ-19 ਟੈਸਟ ਪੌਜ਼ੀਟਿਵ ਆਇਆ ਹੈ। ਖੁਸ਼ਕਿਸਮਤੀ ਨਾਲ ਮੈਂ ਲੱਛਣ ਰਹਿਤ ਹਾਂ। ਉਨ੍ਹਾਂ ਸਾਰਿਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ ਜੋ ਹੁਣ ਠੀਕ ਹੋ ਰਹੇ ਹਨ। ਹੋਰ ਤਾਂ ਹੋਰ, ਜੇਕਰ ਕਿਸੇ ਨੂੰ ਕੋਈ ਸ਼ੱਕ ਹੈ ਤਾਂ ਆਪਣਾ ਟੈਸਟ ਜ਼ਰੂਰ ਕਰਵਾਓ। ਕਿਉਂਕਿ ਇਹ ਤਾਂ ਛੋਟੇ ਬੱਚਿਆਂ ਨੂੰ ਵੀ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਬਹੁਤ ਸੀਮਤ ਦਵਾਈ ਦਿੱਤੀ ਜਾ ਸਕਦੀ ਹੈ। ਹੈਪੀ ਆਈਸੋਲਟਿੰਗ।"

Tested positive for C-19. Fortunately I am asymptomatic. Sending my best to all those in recovery. The rest, keep getting tested if in doubt as this variant is also targeting children, down to toddlers, and they can be given very limited medication. Happy isolating. 🙏🙏

— Fardeen Feroz Khan (@FardeenFKhan) January 19, 2022

ਤੁਹਾਨੂੰ ਦੱਸ ਦਈਏ ਕਿ ਫਰਦੀਨ ਅਸੈਂਪਟੋਮੈਟਿਕ ਹੈ। ਅਸੈਂਪਟੋਮੈਟਿਕ (Asymptomatic) ਉਹ ਸਥਿਤੀ ਹੈ ਜਿਸ ਵਿੱਚ ਵਿਅਕਤੀ ਕੋਰੋਨਾ ਪਾਜ਼ੀਟਿਵ ਤਾਂ ਹੁੰਦਾ ਹੈ ਪਰ ਉਸ ਵਿੱਚ ਕੋਰੋਨਾ ਦੇ ਬਹੁਤ ਘੱਟ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਲੱਛਣ ਦਿਖਾਈ ਨਹੀਂ ਦਿੰਦਾ ਹੈ।

ਹੋਰ ਪੜ੍ਹੋ : ਡਰਾਈਵਰ ਦੀ ਮੌਤ 'ਤੇ ਟੁੱਟੇ ਐਕਟਰ ਵਰੁਣ ਧਵਨ, ਮਨੋਜ ਸਾਹੂ ਬਾਰੇ ਕਹੀ ਖ਼ਾਸ ਗੱਲ

ਦੱਸਣਯੋਗ ਹੈ ਕਿ ਫਰਦੀਨ ਖਾਨ ਲੰਬੇ ਸਮੇਂ ਫ਼ਿਲਮਾਂ ਤੋਂ ਦੂਰ ਸਨ, ਪਰ ਹੁਣ ਉਹ ਮੁੜ 11 ਸਾਲਾਂ ਬਾਅਦ ਫਿਲਮ 'ਵਿਸਫੋਟ' ਨਾਲ ਪਰਦੇ 'ਤੇ ਵਾਪਸੀ ਕਰ ਰਹੇ ਹਨ। ਫਰਦੀਨ ਮਸ਼ਹੂਰ ਐਕਟਰ ਫਿਰੋਜ਼ ਖਾਨ ਦੇ ਬੇਟੇ ਹਨ।
ਫਰਦੀਨ ਖਾਨ ਨੇ 90 ਦੇ ਦਹਾਕੇ 'ਚ ਫਿਲਮ 'ਪ੍ਰੇਮ ਅਗਨ' ਨਾਲ ਡੈਬਿਊ ਕੀਤਾ ਸੀ। ਇਸ ਫਿਲਮ ਲਈ ਉਨ੍ਹਾਂ ਨੂੰ ਫਿਲਮਫੇਅਰ ਬੈਸਟ ਡੈਬਿਊ ਐਵਾਰਡ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੇ 'ਲਵ ਕੇ ਲਿਏ ਕੁਛ ਭੀ ਕਰੇਗਾ', 'ਓਮ ਜੈ ਜਗਦੀਸ਼', 'ਹੇ ਬੇਬੀ', 'ਜਾਨਸ਼ੀਨ' ਅਤੇ 'ਆਲ ਦ ਬੈਸਟ' ਸਣੇ ਹੋਰਨਾਂ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ।

ਦੇਸ਼ ਵਿੱਚ ਦਿੱਲੀ, ਮਹਾਰਾਸ਼ਟਰ ਸਣੇ ਕਈ ਸੂਬਿਆਂ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਖ਼ਤ ਪ੍ਰਬੰਧ ਕੀਤੇ ਹਨ, ਪਰ ਇਸ ਦੇ ਬਾਵਜੂਦ ਰੋਜ਼ਾਨਾ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਬੀ ਟਾਊਨ ਦੇ ਕਈ ਸਿਤਾਰੇ ਇਸ ਸਮੇਂ ਕੋਰੋਨਾ ਦੀ ਚਪੇਟ ਵਿੱਚ ਹਨ, ਇਥੋਂ ਤੱਕ ਕਈ ਸਿਤਾਰਿਆਂ ਦੇ ਬੱਚੇ ਵੀ ਕੋਰੋਨਾ ਦੀ ਚਪੇਟ ਵਿੱਚ ਆ ਗਏ ਹਨ।

You may also like