ਨਹੀਂ ਰਹੇ ਬਾਲੀਵੁੱਡ ਅਦਾਕਾਰ ਇਰਫਾਨ ਖ਼ਾਨ, ਪਿਛਲੇ ਦਿਨੀਂ ਮਾਤਾ ਦਾ ਵੀ ਹੋਇਆ ਸੀ ਦਿਹਾਂਤ, ਲਾਕ ਡਾਊਨ ਕਰਕੇ ਨਹੀਂ ਹੋ ਸਕੇ ਸਨ ਮਾਂ ਦੀਆਂ ਅੰਤਿਮ ਰਮਸਾਂ ‘ਚ ਸ਼ਾਮਿਲ

Written by  Shaminder   |  April 29th 2020 12:49 PM  |  Updated: April 29th 2020 12:53 PM

ਨਹੀਂ ਰਹੇ ਬਾਲੀਵੁੱਡ ਅਦਾਕਾਰ ਇਰਫਾਨ ਖ਼ਾਨ, ਪਿਛਲੇ ਦਿਨੀਂ ਮਾਤਾ ਦਾ ਵੀ ਹੋਇਆ ਸੀ ਦਿਹਾਂਤ, ਲਾਕ ਡਾਊਨ ਕਰਕੇ ਨਹੀਂ ਹੋ ਸਕੇ ਸਨ ਮਾਂ ਦੀਆਂ ਅੰਤਿਮ ਰਮਸਾਂ ‘ਚ ਸ਼ਾਮਿਲ

ਬਾਲੀਵੁੱਡ ਅਦਾਕਾਰ ਇਰਫਾਨ ਖ਼ਾਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਮੰਗਲਵਾਰ ਨੂੰ ਸਿਹਤ ਖਰਾਬ ਹੋਣ ਕਾਰਨ  ਉਨ੍ਹਾਂ ਨੂੰ ਮੁੰਬਈ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ । ਇਸੇ ਦੌਰਾਨ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਵੀ ਸਨ ਅਤੇ ਬੁੱਧਵਾਰ ਨੂੰ ਉਨ੍ਹਾਂ ਦੀ ਮੌਤ ਦੀ ਖ਼ਬਰ ਆ ਗਈ । ਇਸ ਖ਼ਬਰ ਨੇ ਪੂਰੀ ਫ਼ਿਲਮ ਇੰਡਸਟਰੀ ਨੂੰ ਝੰਜੋੜ ਦਿੱਤਾ ਹੈ ਅਤੇ ਬਾਲੀਵੁੱਡ ਸਟਾਰਸ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ ।

https://twitter.com/ShoojitSircar/status/1255377784773410818

ਦੱਸ ਦਈਏ ਕਿ 2018 ‘ਚ ਇਰਫ਼ਾਨ ਖ਼ਾਨ ਨੂੰ ਕੈਂਸਰ ਦਾ ਪਤਾ ਲੱਗਿਆ ਸੀ । ਲੰਡਨ ‘ਚ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਸੀ । ਇਸ ਤੋਂ ਬਾਅਦ ਉਨ੍ਹਾਂ ਦੀ ਤਬੀਅਤ ‘ਚ ਸੁਧਾਰ ਹੋਣ ਵੀ ਹੋਣ ਲੱਗਿਆ ਸੀ । ਜਿਸ ਤੋਂ ਬਾਅਦ ਉਹ ਭਾਰਤ ਪਰਤ ਆਏ ਸਨ। ਦੱਸ ਦਈਏ ਕਿ ਬੀਤੇ ਦਿਨੀਂ ਉਨ੍ਹਾਂ ਦੀ ਮਾਂ ਦਾ ਵੀ ਦਿਹਾਂਤ ਹੋ ਗਿਆ ਸੀ ।

irfan khan No more irfan khan No more

ਜੋ ਜੈਪੁਰ ‘ਚ ਸਨ ਪਰ ਲਾਕ ਡਾਊਨ ਕਾਰਨ ਉਹ ਉਨ੍ਹਾਂ ਦੀਆਂ ਅੰਤਿਮ ਰਸਮਾਂ ‘ਚ ਸ਼ਾਮਿਲ ਨਹੀਂ ਸਨ ਹੋ ਸਕੇ । ਦੱਸ ਦਈਏ ਕਿ ਇਰਫ਼ਾਨ ਖ਼ਾਨ ਇੱਕ ਵਧੀਆ ਇਨਸਾਨ ਹੋਣ ਦੇ ਨਾਲ-ਨਾਲ ਇੱਕ ਬਿਹਤਰੀਨ ਅਦਾਕਾਰ ਵੀ ਸਨ ।

ਫ਼ਿਲਮ ‘ਪਾਨ ਸਿੰਘ ਤੋਮਰ’ ਉਨ੍ਹਾਂ ਦੀਆਂ ਚੋਣਵੀਆਂ ਫ਼ਿਲਮਾਂ ਚੋਂ ਇੱਕ ਸਨ ‘ਤੇ ਹਾਲ ਹੀ ‘ਚ ਉਨ੍ਹਾਂ ਨੇ ‘ਇੰਗਲਿਸ਼ ਮੀਡੀਅਮ’ ਨਾਂਅ ਦੀ ਫ਼ਿਲਮ ‘ਚ ਵੀ ਕੰਮ ਕੀਤਾ ਸੀ । ਸੁਜਿਤ ਸਰਕਾਰ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਟਵੀਟ ਕਰਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network