Trending:
ਬਾਲੀਵੁੱਡ ਅਦਾਕਾਰ ਜੌਹਨ ਅਬ੍ਰਾਹਮ ਸ਼ੂਟਿੰਗ ਦੌਰਾਨ ਹੋਏ ਜ਼ਖਮੀ, ਗਰਦਨ ‘ਤੇ ਲੱਗੀ ਸੱਟ
ਬਾਲੀਵੁੱਡ ਅਦਾਕਾਰ ਜੌਹਨ ਅਬ੍ਰਾਹਮ ਆਪਣੀ ਫ਼ਿਲਮ ‘ਅਟੈਕ’ ਕਾਰਨ ਸੁਰਖੀਆਂ ‘ਚ ਹਨ । ਏਨੀਂ ਦਿਨੀਂ ਉਹ ਆਪਣੀ ਇਸ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ ।ਇਸ ਸ਼ੂਟਿੰਗ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ ।ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ ।

ਇਸ ਤਸਵੀਰ ‘ਚ ਇੱਕ ਸ਼ਖਸ ਜੌਹਨ ‘ਤੇ ਹਮਲਾ ਕਰ ਰਿਹਾ ਹੈ ।ਕੱਚ ਦੀ ਰਾਡ ਲੱਗਣ ਕਾਰਨ ਜੌਨ ਜ਼ਖਮੀ ਹੋ ਗਏ ਹਨ । ਇਸ ਦੀ ਜਾਣਕਾਰੀ ਉਹ ਵੀਡੀਓ ‘ਚ ਦਿੰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਅਦਾਕਾਰ ਆਪਣੀ ਗਰਦਨ ਸਾਫ ਕਰਦੇ ਹੋਏ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ : ਪਾਕਿਸਤਾਨੀ ਕੁੜੀ ਦੀ ਵੀਡੀਓ ਨਾਲੋਂ ਸ਼ਹਿਨਾਜ਼ ਗਿੱਲ ਦਾ ਇਹ ਵੀਡੀਓ ਜ਼ਿਆਦਾ ਪਸੰਦ ਹੈ ਸਮ੍ਰਿਤੀ ਇਰਾਨੀ ਨੂੰ

ਦੱਸ ਦਈਏ ਕਿ ਉਨ੍ਹਾਂ ਨੂੰ ਜ਼ਿਆਦਾ ਗੰਭੀਰ ਸੱਟ ਨਹੀਂ ਵੱਜੀ ਹੈ । ਫ਼ਿਲਮ ਦੀ ਗੱਲ ਕਰੀਏ ‘ਅਟੈਕ’ ਦੀ ਤਾਂ ਇਸ ਫ਼ਿਲਮ ‘ਚ ਜੌਨ ਅਬ੍ਰਾਹਮ ਤੋਂ ਇਲਾਵਾ ਜੈਕਲੀਨ ਫਰਨਾਡੇਜ਼ ਅਤੇ ਰਕੁਲਪ੍ਰੀਤ ਸਿੰਘ ਵੀ ਮੁੱਖ ਭੂਮਿਕਾ ‘ਚ ਹੋਣਗੇ।

ਫ਼ਿਲਮ ਦੇ ਰਾਈਟਰ ਅਤੇ ਨਿਰਦੇਸ਼ਨ ਲਕਸ਼ਮਣ ਰਾਜ ਅਨੰਦ ਨੇ ਕੀਤਾ ਹੈ ।ਜੌਨ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੈ।
View this post on Instagram