ਬਾਲੀਵੁੱਡ ਐਕਟਰ ਕਾਰਤਿਕ ਆਰੀਅਨ ਨੇ ਵੀ ਟਵੀਟ ਕਰਕੇ ਦਿਲਜੀਤ ਦੋਸਾਂਝ ਦੀ ‘ਮੂਨ ਚਾਈਲਡ ਏਰਾ’ ਦੀ ਕੀਤੀ ਤਾਰੀਫ਼

written by Lajwinder kaur | October 11, 2021 04:17pm

ਪੰਜਾਬੀ ਗਾਇਕ ਦਿਲਜੀਤ ਦੋਸਾਂਝ (DILJIT DOSANJH) ਜੋ ਕਿ ਆਪਣੀ ਮਿਊਜ਼ਿਕ ਐਲਬਮ ਮੂਨ ਚਾਈਲਡ ਏਰਾ ( Moon Child Era) ਨੂੰ ਲੈ ਕੇ ਕਾਫੀ ਵਾਹ ਵਾਹੀ ਖੱਟ ਰਿਹਾ ਹੈ। ਇਹ ਅਜਿਹੀ ਐਲਬਮ ਰਹੀ ਹੈ ਜਿਸ ਦੇ ਪ੍ਰਸ਼ੰਸਕ ਬਾਲੀਵੁੱਡ ਦੇ ਕਲਾਕਾਰ ਵੀ ਬਣ ਗਏ ਹਨ। ਦੀਪਿਕਾ ਪਾਦੁਕੋਣ, ਰਣਵੀਰ ਸਿੰਘ, ਅੰਗਦ ਬੇਦੀ, ਕਿਆਰਾ ਅਡਵਾਨੀ, ਵਰੁਣ ਧਵਨ ਤੋਂ ਬਾਅਦ ਕਾਰਤਿਕ ਆਰੀਅਨ ਵੀ ਪਿੱਛੇ ਨਹੀਂ ਰਹੇ। ਜੀ ਹਾਂ ਕਾਰਤਿਕ ਆਰੀਅਨ ਵੀ ਇਸ ਐਲਬਮ ਦੀ ਤਾਰੀਫ ਕੀਤੇ ਬਿਨ੍ਹਾਂ ਨਹੀਂ ਰਹੇ ਪਾਏ।

deepika padukone and ranveer singh enjoying diljit dosanjh song lover-min

ਹੋਰ ਪੜ੍ਹੋ :ਰਣਵਿਜੇ ਦੀ ਪਤਨੀ ਪ੍ਰਿਅੰਕਾ ਨੇ ਆਪਣੇ ਬੱਚਿਆਂ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਈ ਭਾਵੁਕ, ਕਿਹਾ- ‘ਬੱਚੇ ਤੁਹਾਨੂੰ ਬਹੁਤ ਮਿਸ ਕਰ ਰਹੇ ਨੇ...’

ਬਾਲੀਵੁੱਡ ਐਕਟਰ ਕਾਰਤਿਕ ਆਰੀਅਨ (karthik aryan) ਨੇ ਟਵਿੱਟਰ ਉੱਤੇ ਖ਼ਾਸ ਪੋਸਟ ਪਾ ਕੇ ਦਿਲਜੀਤ ਦੋਸਾਂਝ ਨੂੰ ਕਿਹਾ ਹੈ –‘ਰੀਪੀਟ ਵਾਲੀ ਐਲਬਮ ਹੈ ਭਾਜੀ!! You’re killing it’। ਦਿਲਜੀਤ ਦੋਸਾਂਝ ਨੇ ਵੀ ਰੀਟਵੀਟ ਕਰਕੇ ਕਾਰਤਿਕ ਆਰੀਅਨ ਦਾ ਧੰਨਵਾਦ ਕੀਤਾ ਹੈ।

ਹੋਰ ਪੜ੍ਹੋ : ਅੰਗਦ ਬੇਦੀ ਨੇ ਪਤਨੀ ਨੇਹਾ ਧੂਪੀਆ ਦੀ ਡਿਲੀਵਰੀ ਤੋਂ ਪਹਿਲਾਂ ਦਾ ਵੀਡੀਓ ਕੀਤਾ ਸ਼ੇਅਰ, ਪਤਨੀ ਨੂੰ ਹੌਸਲਾ ਦਿੰਦੇ ਆਏ ਨਜ਼ਰ, ਦੇਖੋ ਵੀਡੀਓ

Diljit Dosanjh

ਦਿਲਜੀਤ ਦੋਸਾਂਝ ਦੀ ਮਿਊਜ਼ਿਕ ਐਲਬਮ ਮੂਨ ਚਾਈਲਡ ਏਰਾ (Album Moon Child Era) ਜਿਸ ਨੂੰ 9 ਗੀਤਾਂ ਦੇ ਨਾਲ ਸਜਾਇਆ ਹੈ। ਇਸ ਐਲਬਮ ਦੇ ਕਈ ਗੀਤਾਂ ਦੇ ਵੀਡੀਓਜ਼ ਰਿਲੀਜ਼ ਹੋ ਚੁੱਕੀਆਂ ਨੇ, ਪਰ ਆਡੀਓ ਸਾਰੇ ਹੀ ਗੀਤਾਂ ਦੇ ਰੁਬਰੂ ਹੋ ਚੁੱਕੇ ਹਨ। ਦੱਸ ਦਈਏ ਇਸ ਐਲਬਮ ਨੇ ਕਈ ਰਿਕਾਰਡਜ਼ ਵੀ ਬਣਾਏ ਨੇ। ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਆਪਣੀ ਨਵੀਂ ਫ਼ਿਲਮ ਹੌਸਲਾ ਰੱਖ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।

 

You may also like