ਬਾਲੀਵੁੱਡ ਅਦਾਕਾਰ ਰਾਜ ਕੁਮਾਰ ਰਾਓ ਨੇ 44 ਕਰੋੜ ‘ਚ ਖਰੀਦਿਆ ਆਲੀਸ਼ਾਨ ਫਲੈਟ, ਜਲਦ ਨਵੇਂ ਘਰ ‘ਚ ਕਰਨਗੇ ਸ਼ਿਫਟ

written by Shaminder | July 30, 2022

ਬਾਲੀਵੁੱਡ ਅਦਾਕਾਰ ਰਾਜ ਕੁਮਾਰ ਰਾਓ (Raj Kumar Rao)ਨੇ 44 ਕਰੋੜ ਰੁਪਏ ‘ਚ ਆਲੀਸ਼ਾਨ ਫਲੈਟ ਖਰੀਦਿਆ ਹੈ ।ਜਿਸ ‘ਚ ਉਹ ਜਲਦ ਹੀ  ਪਤਨੀ ਪੱਤਰਲੇਖਾ ਦੇ ਨਾਲ  ਇਸ ਨਵੇਂ ਫਲੈਟ ‘ਚ ਜਲਦ ਹੀ ਸ਼ਿਫਟ ਹੋ ਸਕਦੇ ਹਨ । ਉਨ੍ਹਾਂ ਨੇ ਇਹ ਮਕਾਨ ਜਾਨ੍ਹਵੀ ਕਪੂਰ ਤੋਂ ਖਰੀਦਿਆ ਹੈ । ਇਸ ਆਲੀਸ਼ਨ ਮਕਾਨ ਦੇ ਲਈ ਉਨ੍ਹਾਂ ਨੇ 44 ਕਰੋੜ ਰੁਪਏ ਅਦਾਕਾਰਾ ਨੂੰ ਦਿੱਤੇ ਹਨ ।

ਹੋਰ ਪੜ੍ਹੋ : ਰਾਜ ਕੁਮਾਰ ਰਾਓ ਨੇ ਸਾਦਗੀ ਨਾਲ ਮਨਾਇਆ ਪਤਨੀ ਦਾ ਜਨਮ ਦਿਨ, ਤਸਵੀਰਾਂ ਵਾਇਰਲ

ਜਾਨ੍ਹਵੀ ਨੇ ਇਹ ਫਲੈਟ 2020 ‘ਚ 39  ਕਰੋੜ ਰੁਪਏ ‘ਚ ਖਰੀਦਿਆ ਸੀ ।ਰਾਜ ਕੁਮਾਰ ਰਾਓ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਬਧਾਈ ਦੋ, ਬਰੇਲੀ ਕੀ ਬਰਫੀ, ਬਧਾਈ ਦੋ, ਰੂਹੀ, ਸਣੇ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।

ਹੋਰ ਪੜ੍ਹੋ : ਜਾਨ੍ਹਵੀ ਕਪੂਰ ਅਤੇ ਰਾਜ ਕੁਮਾਰ ਰਾਓ ਦੀ ਫ਼ਿਲਮ ‘ਰੂਹੀ’ ਦਾ ਟ੍ਰੇਲਰ ਜਾਰੀ

ਰਾਜਕੁਮਾਰ ਰਾਓ 'ਮਿਸਟਰ ਐਂਡ ਮਿਸਿਜ਼ ਮਾਹੀ' ਵਿੱਚ ਜਾਹਨਵੀ ਕਪੂਰ ਦੇ ਨਾਲ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਸ ਦੀਆਂ ਆਉਣ ਵਾਲੀਆਂ ਫਿਲਮਾਂ 'ਭੀੜ' ਅਤੇ 'ਮੋਨਿਕਾ ਓ ਮਾਈ ਡਾਰਲਿੰਗ' ਹਨ। 'ਮੋਨਿਕਾ ਓ ਮਾਈ ਡਾਰਲਿੰਗ' ਇੱਕ ਕ੍ਰਾਈਮ ਕਾਮੇਡੀ ਡਰਾਮਾ ਫਿਲਮ ਹੈ ਜਿਸ ਵਿੱਚ ਹੁਮਾ ਕੁਰੈਸ਼ੀ, ਰਾਧਿਕਾ ਆਪਟੇ ਅਤੇ ਰਾਧਿਕਾ ਮਦਾਨ  ਹਨ।

Raj Kumar Rao

ਉਨ੍ਹਾਂ ਦੀ ਫ਼ਿਲਮ ‘ਕਾਏ ਪੋ ਚੇ’ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਰਾਜ ਕੁਮਾਰ ਰਾਓ ਨੇ ਕੁਝ ਸਮਾਂ ਪਹਿਲਾਂ ਹੀ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ । ਉਨ੍ਹ੍ਹਾਂ ਨੇ ਆਪਣੀ ਗਰਲ ਫ੍ਰੈਂਡ ਪੱਤਰਲੇਖਾ ਦੇ ਨਾਲ ਵਿਆਹ ਕਰਵਾਇਆ ਸੀ । ਇਸ ਵਿਆਹ ‘ਚ ਉਨ੍ਹਾਂ ਦੇ ਕੁਝ ਦੋਸਤ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ । ਰਾਜ ਕੁਮਾਰ ਰਾਓ ਆਉਣ ਵਾਲੇ ਦਿਨਾਂ ‘ਚ ਕਈ ਪ੍ਰੋਜੈਕਟ ‘ਚ ਨਜ਼ਰ ਆਉਣਗੇ । ਜਿਸ ਦਾ ਦਰਸ਼ਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ ।

 

View this post on Instagram

 

A post shared by Instant Bollywood (@instantbollywood)

You may also like