ਰਣਦੀਪ ਹੁੱਡਾ ਨੇ ਜਦੋਂ ਆਪਣੀ ਭੈਣ ਨੂੰ ਦਿੱਤੀ ਆਪਣੀ ਬੋਲੀ ‘ਚ ਗੱਲ ਕਰਨ ਦੀ ਨਸੀਹਤ, ਵਾਇਰਲ ਹੋ ਰਿਹਾ ਵੀਡੀਓ

Written by  Shaminder   |  May 18th 2020 01:40 PM  |  Updated: May 18th 2020 01:40 PM

ਰਣਦੀਪ ਹੁੱਡਾ ਨੇ ਜਦੋਂ ਆਪਣੀ ਭੈਣ ਨੂੰ ਦਿੱਤੀ ਆਪਣੀ ਬੋਲੀ ‘ਚ ਗੱਲ ਕਰਨ ਦੀ ਨਸੀਹਤ, ਵਾਇਰਲ ਹੋ ਰਿਹਾ ਵੀਡੀਓ

ਰਣਦੀਪ ਹੁੱਡਾ ਵੀ ਲਾਕ ਡਾਊਨ ਦੌਰਾਨ ਆਪਣੇ ਘਰ ‘ਚ ਹੀ ਸਮਾਂ ਬਿਤਾ ਰਹੇ ਹਨ । ਆਪਣੇ ਲਾਕ ਡਾਊਨ ਉਹ ਆਪਣੇ ਘਰ ਵਾਲਿਆਂ ਦੇ ਨਾਲ ਸਮਾਂ ਬਿਤਾ ਰਹੇ ਹਨ । ਉਨ੍ਹਾਂ ਦੀ ਭੈਣ ਜੋ ਇਸ ਸਮੇਂ ਅਮਰੀਕਾ ‘ਚ ਫਸੇ ਹੋਏ ਹਨ ਉਨ੍ਹਾਂ ਦੇ ਨਾਲ ਕੀਤੀ ਗਈ ਇੱਕ ਵੀਡੀਓ ਕਾਲ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ । ਇਸ ਵੀਡੀਓ ‘ਚ ਉਹ ਆਪਣੀ ਭੈਣ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ।

https://www.instagram.com/p/CASI3FKHk2M/?igshid=gr5ds0uq3ovt

ਉਨ੍ਹਾਂ ਦੀ ਭੈਣ ਜਦੋਂ ਅੰਗਰੇਜ਼ੀ ‘ਚ ਗੱਲ ਕਰਨ ਲੱਗੀ ਤਾਂ ਉਹ ਅੱਗੋਂ ਕਹਿਣ ਲੱਗੇ ਕਿ ਅੰਗ੍ਰੇਜ਼ੀ ‘ਤੇ ਹਿੰਦੀ ‘ਚ ਤਾਂ ਉਹ ਹਮੇਸ਼ਾ ਹੀ ਗੱਲ ਕਰਦੀ ਹੈ ਹੁਣ ਹਰਿਆਣਵੀਂ ਭਾਸ਼ਾ ‘ਚ ਵੀ ਗੱਲ ਕਰ ਲਵੇ’। ਜਿਸ ਤੋਂ ਬਾਅਦ ਦੋਵੇਂ ਭੈਣ ਭਰਾ ਹਰਿਆਣਵੀਂ ਬੋਲੀ ‘ਚ ਗੱਲ ਕਰਦੇ ਸੁਣਾਈ ਦੇ ਰਹੇ ਹਨ ।

https://www.instagram.com/p/CAABtGOnLR-/

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਰਣਦੀਪ ਹੁੱਡਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਮਰਡਰ-3, ਮੈਂ ਔਰ ਚਾਰਲਸ, ਸਰਬਜੀਤ, ਰਿਸਕ ਸਣੇ ਕਈ ਫ਼ਿਲਮਾਂ ‘ਚ ਉਹ ਨਜ਼ਰ ਆ ਚੁੱਕੇ ਹਨ । ਇਨ੍ਹਾਂ ਸਾਰੀਆਂ ਫ਼ਿਲਮਾਂ ‘ਚ ਉਨ੍ਹਾਂ ਨੇ ਵੱਖੋ ਵੱਖ ਕਿਰਦਾਰ ਨਿਭਾ ਕੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network