ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਹਨ ਦਿਲ ਤੋਂ ਪੰਜਾਬੀ, ਦਿਨ ਦੀ ਸ਼ੁਰੂਆਤ ਕਰਦੇ ਹਨ ਪੰਜਾਬੀ ਗਾਣਿਆਂ ਨਾਲ

written by Rupinder Kaler | July 02, 2021

ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦਿਲ ਤੋਂ ਪੰਜਾਬੀ ਹਨ । ਵਿੱਕੀ ਕੌਸ਼ਲ ਆਪਣੇ ਦਿਨ ਦੀ ਸ਼ੁਰੂਆਤ ਪੰਜਾਬੀ ਗਾਣੇ ਤੋਂ ਹੀ ਕਰਦੇ ਹਨ । ਸ਼ੁੁੱਕਰਵਾਰ ਨੂੰ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਵਿੱਕੀ ਸਿਮਰਨ ਕੌਰ ਧੰਡਾਲੀ ਦਾ ਗਾਣਾ ‘ਬਰੂਦ ਵਰਗੀ’ ਗਾਉਂਦੇ ਹੋਏ ਦਿਖਾਈ ਦੇ ਰਹੇ ਹਨ ।

Vicky Kaushal Shares His Mother Pic And Wish her Happy Birthday Pic Courtesy: Instagram

ਹੋਰ ਪੜ੍ਹੋ :

ਅਦਾਕਾਰ ਸੋਨੂੰ ਸੂਦ ਨੇ ਨਿਸ਼ਾਨੇਬਾਜ਼ ਨੂੰ ਖਰੀਦ ਕੇ ਦਿੱਤੀ ਵਿਦੇਸ਼ੀ ਰਾਈਫਲ, ਖਿਡਾਰਨ ਨੇ ਕੀਤਾ ਧੰਨਵਾਦ

vicky kaushal Pic Courtesy: Instagram

ਇਹੀ ਨਹੀਂ ਉਹ ਇਸ ਗਾਣੇ ਤੇ ਪ੍ਰਫਾਰਮੈਂਸ ਵੀ ਦਿੰਦੇ ਹੋਏ ਦਿਖਾਈ ਦੇ ਰਹੇ ਹਨ । ਵਿੱਕੀ ਕੌਸ਼ਲ ਦਾ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । ਵੀਡੀਓ ਵਿੱਚ ਵਿੱਕੀ ਆਪਣੀ ਕਾਰ ਵਿੱਚ ਬੈਠੇ ਹੋਏ ਦਿਖਾਈ ਦੇ ਰਹੇ ਹਨ ।

Vicky kaushal as Udham singh movie release date out now Pic Courtesy: Instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਵਿੱਕੀ ਪੰਜਾਬੀ ਗਾਣਿਆਂ ਨੂੰ ਬਹੁਤ ਪਸੰਦ ਕਰਦੇ ਹਨ । ਉਹਨਾਂ ਨੂੰ ਅਕਸਰ ਸਿੱਧੂ ਮੂਸੇਵਾਲਾ ਸਮੇਤ ਹੋਰ ਪੰਜਾਬੀ ਗਾਇਕਾਂ ਦੇ ਗਾਣੇ ਸੁਣਦੇ ਦੇਖਿਆ ਜਾ ਸਕਦਾ ਹੈ । ਜਿਸ ਦੀਆਂ ਉਹ ਵੀਡੀਓ ਵੀ ਸ਼ੇਅਰ ਕਰਦੇ ਹਨ ।

 

View this post on Instagram

 

A post shared by Pinkvilla (@pinkvilla)

You may also like