32 ਸਾਲਾਂ ਦੀ ਹੋਈ ਅਨੁਸ਼ਕਾ ਸ਼ਰਮਾ, ਵਿਰਾਟ ਕੋਹਲੀ ਤੋਂ ਪਹਿਲਾਂ ਇਸ ਕ੍ਰਿਕੇਟਰ ‘ਤੇ ਆਇਆ ਸੀ ਦਿਲ

Written by  Lajwinder kaur   |  May 01st 2020 01:19 PM  |  Updated: May 01st 2020 01:31 PM

32 ਸਾਲਾਂ ਦੀ ਹੋਈ ਅਨੁਸ਼ਕਾ ਸ਼ਰਮਾ, ਵਿਰਾਟ ਕੋਹਲੀ ਤੋਂ ਪਹਿਲਾਂ ਇਸ ਕ੍ਰਿਕੇਟਰ ‘ਤੇ ਆਇਆ ਸੀ ਦਿਲ

ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਅਨੁਸ਼ਕਾ ਸ਼ਰਮਾ ਅੱਜ 32 ਸਾਲਾਂ ਦੀ ਹੋ ਗਈ ਹੈ । ਲਾਕਡਾਊਨ ਦੇ ਚੱਲਦੇ ਉਹ ਆਪਣੇ ਪਤੀ ਤੇ ਇੰਡੀਅਨ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਨਾਲ ਘਰ ‘ਚ ਰਹਿ ਕੇ ਖੂਬ ਮਸਤੀ ਕਰ ਰਹੇ ਨੇ । ਅਨੁਸ਼ਕਾ ਸ਼ਰਮਾ ਦੇ ਭਰਾ ਨੇ ਵੀ ਜਨਮਦਿਨ ਦੀਆਂ ਵਧਾਈਆਂ ਦਿੰਦੇ ਹੋਏ ਫੋਟੋ ਕਲਾਜ ਸ਼ੇਅਰ ਕੀਤਾ ਹੈ ।

 

View this post on Instagram

 

Happy Happy Birthday.. Keep the kid in you alive always ❤️❤️❤️❤️

A post shared by Karnesh (@kans26) on

ਵਿਰਾਟ ਕੋਹਲੀ ਤੇ ਅਨੁਸ਼ਕਾ ਦੀ ਲਵ ਸਟੋਰੀ ਕਾਫੀ ਦਿਲਚਸਪ ਰਹੀ ਹੈ । ਦੋਵਾਂ ਦਾ ਲਵ ਅਫੇਅਰ ਸਾਲ 2013 ‘ਚ ਆਈ ਇੱਕ ਸ਼ੈਪੂ ਦੀ ਐਡ ਤੋਂ ਸ਼ੁਰੂ ਹੋਇਆ ਸੀ । ਦੋਵਾਂ ਨੇ ਇਸ ਐਡ ‘ਚ ਇਕੱਠੇ ਕੰਮ ਕੀਤਾ ਸੀ । ਜਿਸ ਤੋਂ ਬਾਅਦ ਦੋਵਾਂ ਦੇ ਅਫੇਅਰ ਦੀਆਂ ਖ਼ਬਰਾਂ ਮਨੋਰੰਜਨ ਜਗਤ ਦੇ ਗਲਿਆਰਿਆਂ ‘ਚ ਚਰਚਾ ਦਾ ਵਿਸ਼ਾ ਬਣੀਆਂ ਸਨ । ਪਰ ਦੋਵੇਂ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਕਦੇ ਕੋਈ ਹਾਮੀ ਨਹੀਂ ਸੀ ਭਰੀ । ਬਾਅਦ ‘ਚ ਦੋਵਾਂ ਦੇ ਅਲੱਗ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ । ਪਰ ਸਾਲ 2017 ਦੇ ਅਖੀਰਲੇ ਮਹੀਨੇ ਯਾਨੀ ਕਿ 11 ਦਸੰਬਰ ਨੂੰ ਦੋਵਾਂ ਨੇ ਇਟਲੀ ‘ਚ ਵਿਆਹ ਕਰਵਾ ਲਿਆ ਸੀ । ਅਨੁਸ਼ਕਾ ਸ਼ਰਮਾ ਦੀ ਲਵ ਲਾਈਫ ਜਿੰਨੀ ਸੁਰਖੀਆਂ ਵਿੱਚ ਰਹੀ, ਓਨੀਆਂ ਹੀ ਸੁਰਖੀਆਂ ਉਨ੍ਹਾਂ ਦੇ ਵਿਆਹ ਨੇ ਵੀ ਬਟੋਰੀਆਂ ਨੇ । ਵਿਰਾਟ ਕੋਹਲੀ ਨੂੰ ਅਕਸਰ ਆਪਣੀ ਲੇਡੀ ਲਵ ਅਨੁਸ਼ਕਾ ਸ਼ਰਮਾ ਦੇ ਲਈ ਸਭ ਦੇ ਸਾਹਮਣੇ ਇਜ਼ਹਾਰ ਕਰਦੇ ਹੋਏ ਦੇਖਿਆ ਗਿਆ ਹੈ ।

 

View this post on Instagram

 

Our smiles maybe fake but we are not ?? #StayHome #stayhealthy #staysafe

A post shared by Virat Kohli (@virat.kohli) on

ਜੇ ਗੱਲ ਕਰੀਏ ਅਨੁਸ਼ਕਾ ਸ਼ਰਮਾ ਦੀ ਤਾਂ ਵਿਰਾਟ ਕੋਹਲੀ ਤੋਂ ਪਹਿਲਾਂ ਉਨ੍ਹਾਂ ਦਾ ਨਾਂਅ ਰਣਵੀਰ ਸਿੰਘ ਨਾਲ ਵੀ ਜੁੜਿਆ ਸੀ । ਇਸ ਤੋਂ ਇਲਾਵਾ ਸਾਲ 2012 ਦੀ ਮੀਡੀਆ ਰਿਪੋਟਸ ਦੇ ਅਨੁਸਾਰ ਉਨ੍ਹਾਂ ਕ੍ਰਿਕੇਟਰ ਸੁਰੇਸ਼ ਰੈਨਾ ਨੂੰ ਵੀ ਡੇਟ ਕੀਤਾ ਹੋਇਆ ਹੈ । ਦੋਵਾਂ ਦੀ ਮੁਲਾਕਾਤ ਲੰਡਨ ‘ਚ ਹੋਈ ਸੀ । ਜਿੱਥੇ ਅਨੁਸ਼ਕਾ ਸ਼ਰਮਾ ਆਪਣੀ ਫ਼ਿਲਮ ਦੀ ਸ਼ੂਟਿੰਗ ਲਈ ਗਈ ਹੋਈ ਸੀ ਤੇ ਸੁਰੇਸ਼ ਰੈਨਾ ਕ੍ਰਿਕੇਟ ਸੀਰੀਜ਼ ਖੇਡਣ ਲਈ ਗਏ ਹੋਏ ਸੀ । ਪਰ ਦੋਵਾਂ ਨੇ ਕਦੇ ਵੀ ਇਸ ਖਬਰ ਦੀ ਨਾ ਤਾਂ ਕਦੇ ਪੁਸ਼ਟੀ ਕੀਤੀ, ਨਾ ਹੀ ਕਦੇ ਖੰਡਨ ਕੀਤਾ । ਇਸ ਤੋਂ ਇਲਾਵਾ ਉਨ੍ਹਾਂ ਦਾ ਨਾਂ ਰਣਬੀਰ ਕਪੂਰ ਤੇ ਸ਼ਾਹਿਦ ਕਪੂਰ ਦੇ ਨਾਲ ਵੀ ਜੁੜ ਚੁੱਕਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network