ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਹੋਈ ਹਸਪਤਾਲ 'ਚ ਦਾਖਲ, ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਹੋਈ ਹਸਪਤਾਲ 'ਚ ਦਾਖਲ, ਜਾਨਣ ਲਈ ਪੜ੍ਹੋ ਪੂਰੀ ਖ਼ਬਰ
Deepika Padukone Hospitalised: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਪ੍ਰੋਜੈਕਟ ਕੇ' ਦੀ ਸ਼ੂਟਿੰਗ ਲਈ ਹੈਦਰਾਬਾਦ 'ਚ ਹੈ। ਇਸ ਦੌਰਾਨ ਖਬਰਾਂ ਆ ਰਹੀਆਂ ਹਨ ਕਿ ਸੈੱਟ 'ਤੇ ਅਚਾਨਕ ਦੀਪਿਕਾ ਪਾਦੂਕੋਣ ਦੀ ਤਬੀਅਤ ਖ਼ਰਾਬ ਹੋ ਗਈ ਅਤੇ ਉਨ੍ਹਾਂ ਨੂੰ ਹੈਦਰਾਬਾਦ ਦੇ ਇੱਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
image source: instagram
ਮੀਡੀਆ ਰਿਪੋਰਟਸ ਦੇ ਮੁਤਾਬਕ ਅਚਾਨਕ ਦਿਲ ਦੀ ਧੜਕਣ ਵੱਧਣ ਤੋਂ ਬਾਅਦ ਦੀਪਿਕਾ ਅਸਹਿਜ਼ ਮਹਿਸੂਸ ਕਰ ਰਹੀ ਸੀ ਅਤੇ ਉਸ ਨੂੰ ਤੁਰੰਤ ਸ਼ਹਿਰ ਦੇ ਕਾਮੀਨੇਨੀ ਹਸਪਤਾਲ ਲਿਜਾਇਆ ਗਿਆ। ਦੀਪਿਕਾ ਪਾਦੂਕੋਣ ਨੂੰ ਡਾਕਟਰਾਂ ਦੀ ਨਿਗਰਾਨੀ 'ਚ ਰੱਖਿਆ ਗਿਆ ਹੈ। ਇਲਾਜ ਤੋਂ ਤੁਰੰਤ ਬਾਅਦ, ਦੀਪਿਕਾ ਅਮਿਤਾਭ ਬੱਚਨ ਨਾਲ ਸ਼ੂਟਿੰਗ ਕਰਨ ਲਈ ਸੈੱਟ 'ਤੇ ਵਾਪਿਸ ਪਰਤ ਆਈ।
ਮੀਡੀਆ ਰਿਪੋਰਟਸ ਮੁਤਾਬਕ ਬੀਤੀ ਰਾਤ ਫ਼ਿਲਮ 'ਪ੍ਰੋਜੈਕਟ ਕੇ' ਦੀ ਸ਼ੂਟਿੰਗ ਦੇ ਦੌਰਾਨ ਅਚਾਨਕ ਦੀਪਿਕਾ ਦੀ ਤਬੀਅਤ ਖ਼ਰਾਬ ਹੋ ਗਈ, ਉਹ ਬੇਚੈਨੀ ਮਹਿਸੂਸ ਕਰ ਰਹੀ ਸੀ। ਇਸ ਦੌਰਾਨ ਜਿਵੇਂ ਹੀ ਅਦਾਕਾਰਾ ਨੇ ਤਬੀਅਤ ਠੀਕ ਨਾਂ ਹੋਣ ਦੀ ਸ਼ਿਕਾਇਤ ਕੀਤੀ ਤਾਂ ਉਸ ਨੂੰ ਤਰੁੰਤ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਥੇ ਤੁਰੰਤ ਹੀ ਡਾਕਟਰਾਂ ਵੱਲੋਂ ਅਦਾਕਾਰਾ ਦਾ ਇਲਾਜ਼ ਸ਼ੁਰੂ ਕਰ ਦਿੱਤਾ ਗਿਆ।
image source: instagram
ਡਾਕਟਰਾਂ ਨੇ ਦੀਪਿਕਾ ਦੇ ਕਈ ਟੈਸਟ ਕੀਤੇ। ਡਾਕਟਰਾਂ ਨੇ ਦੱਸਿਆ ਕਿ ਅਦਾਕਾਰਾ ਦੇ ਦਿਲ ਦੀ ਧੜਕਣ ਵੱਧ ਜਾਣ ਕਾਰਨ ਉਹ ਅਸਹਿਜ਼ ਮਹਿਸੂਸ ਕਰ ਰਹੀ ਸੀ, ਪਰ ਤੁਰੰਤ ਇਲਾਜ ਹੋਣ ਦੇ ਚੱਲਦੇ ਉਹ ਠੀਕ ਹੈ ਤੇ ਜਿਵੇਂ ਹੀ ਦੀਪਿਕਾ ਨਾਰਮਲ ਹੋਈ ਤਾਂ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।
ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਦੀਪਿਕਾ ਪਾਦੂਕੋਣ ਮੁੜ ਸੈੱਟ 'ਤੇ ਵਾਪਿਸ ਆ ਗਈ ਹੈ। ਉਹ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰ ਰਹੀ ਹੈ। ਹੈਦਰਾਬਾਦ 'ਚ ਦੀਪਿਕਾ ਪਾਦੂਕੋਣ ਦੇ ਪਿਤਾ ਦਾ ਘਰ ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਦੀਪਿਕਾ ਹੁਣ ਠੀਕ ਹੈ।
image source: instagram
ਹੋਰ ਪੜ੍ਹੋ: ਮਾਂ ਦੀ ਗੋਦ 'ਚ ਨਜ਼ਰ ਆ ਰਿਹਾ ਇਹ ਕਿਊਟ ਬੱਚਾ ਹੈ ਬਾਲੀਵੁੱਡ ਦਾ ਸੁਪਰਸਟਾਰ, ਕੀ ਤੁਸੀਂ ਪਛਾਣਿਆ?
ਹਾਲ ਹੀ 'ਚ ਦੀਪਿਕਾ ਪਾਦੂਕੋਣ ਨੇ ਆਪਣੀਆਂ ਫਿਲਮਾਂ 'ਪਠਾਨ' ਅਤੇ 'ਫਾਈਟਰ' ਲਈ ਸ਼ੂਟਿੰਗ ਖ਼ਤਮ ਕੀਤੀ ਹੈ। ਇਨ੍ਹੀਂ ਦਿਨੀਂ ਉਹ ਅਮਿਤਾਭ ਬੱਚਨ ਨਾਲ ਮੇਗਾ ਬਜਟ ਫ਼ਿਲਮ ਪ੍ਰੋਜੈਕਟ ਕੇ ਦੀ ਸ਼ੂਟਿੰਗ ਲਈ ਹੈਦਰਾਬਾਦ ਵਿੱਚ ਸੀ। ਇਸ ਫ਼ਿਲਮ 'ਚ ਪ੍ਰਭਾਸ ਵੀ ਨਜ਼ਰ ਆਉਣਗੇ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
