ਮਾਂ ਦੀ ਗੋਦ 'ਚ ਨਜ਼ਰ ਆ ਰਿਹਾ ਇਹ ਕਿਊਟ ਬੱਚਾ ਹੈ ਬਾਲੀਵੁੱਡ ਦਾ ਸੁਪਰਸਟਾਰ, ਕੀ ਤੁਸੀਂ ਪਛਾਣਿਆ ?
ਮਾਂ ਦੀ ਗੋਦ 'ਚ ਨਜ਼ਰ ਆ ਰਿਹਾ ਇਹ ਕਿਊਟ ਬੱਚਾ ਹੈ ਬਾਲੀਵੁੱਡ ਦਾ ਸੁਪਰਸਟਾਰ, ਕੀ ਤੁਸੀਂ ਪਛਾਣਿਆ ?
Bollywood Celebs childhood pics: ਬਾਲੀਵੁੱਡ ਸੈਲੇਬਸ ਆਪਣੀ ਪ੍ਰੋਫੈਸ਼ਨਲ ਅਤੇ ਪਰਸਨਲ ਲਾਈਫ਼ ਨੂੰ ਲੈ ਕੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਫੈਨਜ਼ ਹਮੇਸ਼ਾ ਹੀ ਆਪਣੇ ਚਹੇਤੇ ਕਲਾਕਾਰ ਦੀ ਨਿਜ਼ੀ ਜ਼ਿੰਦਗੀ ਨਾਲ ਜੁੜਿਆਂ ਗੱਲਾਂ ਜਾਨਣ ਲਈ ਉਤਸ਼ਾਹਿਤ ਰਹਿੰਦੇ ਹਨ। ਬਾਲੀਵੁੱਡ ਸੈਲੇਬਸ ਬਾਰੇ ਕੋਈ ਵੀ ਖ਼ਬਰ ਆਉਂਦੇ ਹੀ ਤੇਜ਼ੀ ਨਾਲ ਫੈਲ ਜਾਂਦੀ ਹੈ ਭਾਵੇਂ ਇਹ ਬਚਪਨ ਦੀ ਫੋਟੋ ਹੋਵੇ ਜਾਂ ਕਿਸੇ ਬਾਲੀਵੁੱਡ ਸੈਲੀਬ੍ਰੀਟੀ ਦੀ ਥ੍ਰੋਬੈਕ ਫੋਟੋ।
Image Source: Instagram
ਅੱਜ ਅਸੀਂ ਤੁਹਾਨੂੰ ਇੱਕ ਹੋਰ ਫੋਟੋ ਦਿਖਾਉਣ ਜਾ ਰਹੇ ਹਾਂ, ਜਿਸ ਨੂੰ ਤੁਸੀਂ ਪਛਾਨਣਾ ਹੈ ਕੀ ਇਹ ਤਸਵੀਰ ਕਿਸ ਦੀ ਹੈ। ਇਸ ਤਸਵੀਰ ਵਿੱਚ ਮਾਂ ਦੀ ਗੋਦ ਵਿੱਚ ਇੱਕ ਕਿਊਟ ਬੱਚਾ ਨਜ਼ਰ ਆ ਰਿਹਾ ਹੈ। ਦੋ ਗੁੱਤਾ ਬੰਨੇ ਹੋਏ ਨਜ਼ਰ ਆਉਣ ਵਾਲਾ ਇਹ ਨਿੱਕਾ ਬੱਚਾ ਅੱਜ ਬਾਲੀਵੁੱਡ ਦਾ ਵੱਡਾ ਸਟਾਰ ਬਣ ਚੁੱਕਾ ਹੈ। ਹਾਲ ਹੀ ਵਿੱਚ ਇਸ ਅਦਾਕਾਰ ਨੇ ਇੱਕ ਸੁਪਰਹਿੱਟ ਬਾਲੀਵੁੱਡ ਫ਼ਿਲਮ ਦਿੱਤੀ ਹੈ।
ਇਸ ਬਾਲੀਵੁੱਡ ਅਦਾਕਾਰ ਨੇ ਆਪਣੀ ਸਾਦਗੀ ਦੇ ਨਾਲ ਆਪਣੇ ਫੈਨਜ਼ ਦੇ ਦਿਲ ਵਿੱਚ ਖ਼ਾਸ ਥਾਂ ਬਣਾਈ ਹੈ। ਇਸ ਅਦਾਕਾਰ ਨੇ ਇੱਕ ਸਧਾਰਨ ਵਿਅਕਤੀ ਤੋਂ ਇੱਕ ਬਾਲੀਵੁੱਡ ਜਾ ਸਫ਼ਰ ਆਪਣੀ ਮਿਹਨਤ ਤੇ ਲਗਨ ਨਾਲ ਪੂਰਾ ਕੀਤਾ ਹੈ ਅਤੇ ਅੱਜ ਇੱਕ ਕਾਮਯਾਬ ਬਾਲੀਵੁੱਡ ਸਟਾਰ ਦੇ ਰੂਪ ਵਿੱਚ ਆਪਣੀ ਪਛਾਣ ਬਣਾ ਚੁੱਕਾ ਹੈ।
Image Source: Instagram
ਇੰਨਾ ਹੀ ਨਹੀਂ ਇਹ ਸਟਾਰ ਅੱਜ ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ਦੀ ਵੀ ਪਹਿਲੀ ਪਸੰਦ ਬਣ ਗਿਆ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਸਟਾਰ ਕੌਣ ਹੈ। ਦਰਅਸਲ ਮਾਂ ਦੀ ਗੋਦ 'ਚ ਨਜ਼ਰ ਆਉਣ ਵਾਲਾ ਇਹ ਬੱਚਾ ਕੋਈ ਹੋਰ ਨਹੀਂ ਸਗੋਂ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਕਾਰਤਿਕ ਆਰੀਅਨ ਹਨ। ਬਾਲੀਵੁੱਡ ਅਭਿਨੇਤਾ ਕਾਰਤਿਕ ਆਰੀਅਨ ਦਾ ਨਾਮ ਅੱਜ ਇੰਡਸਟਰੀ ਦੇ ਟਾਪ ਅਦਾਕਾਰਾਂ ਦੀ ਲਿਸਟ ਵਿੱਚ ਸ਼ਾਮਿਲ ਹੋ ਚੁੱਕਾ ਹੈ।
ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਾਰਤਿਕ ਆਰੀਅਨ ਨੇ ਫ਼ਿਲਮ 'ਪਿਆਰ ਕਾ ਪੰਚਨਾਮ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਹਾਲਾਂਕਿ ਕਾਰਤਿਕ ਨੂੰ ਆਪਣੇ ਕਰੀਅਰ ਦੀ ਅਸਲ ਪਛਾਣ ਫ਼ਿਲਮ ਸੋਨੂੰ ਕੇ ਟੀਟੂ ਕੀ ਸਵੀਟੀ ਤੋਂ ਮਿਲੀ। ਇਸ ਤੋਂ ਬਾਅਦ ਕਾਰਤਿਕ ਨੇ ਇਕ ਤੋਂ ਬਾਅਦ ਇਕ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਹਾਲ ਹੀ 'ਚ ਰਿਲੀਜ਼ ਹੋਈ ਕਾਰਤਿਕ ਆਰੀਅਨ ਦੀ ਫ਼ਿਲਮ 'ਭੂਲ ਭਲਾਈਆ 2' ਬਾਕਸ ਆਫਿਸ ਉੱਤੇ ਸੁਪਰਹਿੱਟ ਰਹੀ ਹੈ। ਇਸ ਫ਼ਿਲਮ ਨੇ ਕਾਰਤਿਕ ਨੂੰ ਉਸ ਦੇ ਕਰੀਅਰ ਦੇ ਸਟਾਰਡਮ ਨੂੰ ਹੋਰ ਵਧਾ ਦਿੱਤਾ ਹੈ।
Image Source: Instagram
ਹੋਰ ਪੜ੍ਹੋ: ਰਸ਼ਮਿਕਾ ਮੰਡਾਨਾ ਨੇ ਪੂਰੀ ਕੀਤੀ ਇਸ ਫੈਨ ਦੀ ਇੱਛਾ, ਲੋਕਾਂ ਨੇ ਇੰਝ ਦਿੱਤਾ ਰਿਐਕਸ਼ਨ, ਵੇਖੋ ਵੀਡੀਓ
'ਭੂਲ ਭੁਲਈਆ 2' ਦੀ ਸ਼ਾਨਦਾਰ ਕਾਮਯਾਬੀ ਤੋਂ ਬਾਅਦ, ਕਾਰਤਿਕ ਆਰੀਅਨ ਇਸ ਸਮੇਂ ਆਪਣੀ ਅਗਲੀ ਫ਼ਿਲਮ ਸ਼ਹਿਜ਼ਾਦਾ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਜਲਦ ਹੀ ਦਰਸ਼ਕ ਆਪਣੇ ਇਸ ਚਹੇਤੇ ਕਲਾਕਾਰ ਨੂੰ ਨਵੀਂ ਫ਼ਿਲਮ ਵਿੱਚ ਵੇਖ ਸਕਣਗੇ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
