ਰਸ਼ਮਿਕਾ ਮੰਡਾਨਾ ਨੇ ਪੂਰੀ ਕੀਤੀ ਇਸ ਫੈਨ ਦੀ ਇੱਛਾ, ਲੋਕਾਂ ਨੇ ਇੰਝ ਦਿੱਤਾ ਰਿਐਕਸ਼ਨ, ਵੇਖੋ ਵੀਡੀਓ
ਰਸ਼ਮਿਕਾ ਮੰਡਾਨਾ ਨੇ ਪੂਰੀ ਕੀਤੀ ਇਸ ਫੈਨ ਦੀ ਇੱਛਾ, ਲੋਕਾਂ ਨੇ ਇੰਝ ਦਿੱਤਾ ਰਿਐਕਸ਼ਨ, ਵੇਖੋ ਵੀਡੀਓ
Rashmika Mandanna viral video: ਸਾਊਥ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਤੇ ਸਫਲ ਅਭਿਨੇਤਰੀਆਂ 'ਚੋਂ ਇਕ ਰਸ਼ਮਿਕਾ ਮੰਡਾਨਾ ਨੈਸ਼ਨਲ ਕ੍ਰਸ਼ ਹੈ। ਰਸ਼ਮਿਕਾ ਦੇ ਲੱਖਾਂ ਫੈਨਜ਼ ਹਨ ਤੇ ਉਸ ਦੀ ਮੁਸਕਰਾਹਟ ਦਾ ਜਾਦੂ ਹਰ ਪਾਸੇ ਫੈਲਿਆ ਹੋਇਆ ਹੈ। ਹਾਲ ਹੀ ਵਿੱਚ ਰਸ਼ਮਿਕਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।
Image Source: Instagram
ਰਸ਼ਮਿਕਾ ਮੰਡਾਨਾ ਦੀ ਫੈਨ ਫਾਲੋਇੰਗ ਦੀ ਲਾਈਨ ਕਾਫੀ ਲੰਬੀ ਹੈ। ਹੁਣ ਰਸ਼ਮਿਕਾ ਬਾਲੀਵੁੱਡ 'ਚ ਐਂਟਰੀ ਕਰ ਰਹੀ ਹੈ। ਸਾਊਥ 'ਚ ਰਸ਼ਮਿਕਾ ਨੇ ਆਪਣਾ ਜਾਦੂ ਦਿਖਾਇਆ ਹੈ ਅਤੇ ਹੁਣ ਉਹ 7 ਅਕਤੂਬਰ ਤੋਂ ਹਿੰਦੀ ਸਿਨੇਮਾ 'ਚ ਦਸਤਕ ਦੇਵੇਗੀ। ਇਸ ਦੌਰਾਨ, ਉਹ ਆਪਣੀ ਪਹਿਲੀ ਬਾਲੀਵੁੱਡ ਫ਼ਿਲਮ 'ਗੁੱਡਬਾਏ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ।
ਫ਼ਿਲਮ 'ਗੁੱਡਬਾਏ' ਦੇ ਪ੍ਰਮੋਸ਼ਨ ਦੌਰਾਨ ਰਸ਼ਮਿਕਾ ਆਪਣੇ ਫੈਨਜ਼ ਨਾਲ ਤਸਵੀਰਾਂ ਖਿਚਵਾਉਂਦੀ ਤੇ ਮਸਤੀ ਕਰਦੀ ਨਜ਼ਰ ਆਉਂਦੀ ਹੈ।ਹਾਲ ਹੀ ਵਿੱਚ ਰਸ਼ਮਿਕਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਰਸ਼ਮਿਕਾ ਨੂੰ ਫੈਨ ਦੀ ਇੱਛਾ ਪੂਰੀ ਕਰਦੇ ਹੋਏ ਵੇਖਿਆ ਜਾ ਸਕਦਾ ਹੈ।
Image Source: Instagram
ਦਰਅਸਲ, ਇੱਕ ਫੈਨ ਨੇ ਰਸ਼ਮਿਕਾ ਨੂੰ ਉਸ ਦੇ ਦਿਲ ਉੱਤੇ ਆਟੋਗ੍ਰਾਫ ਦੇਣ ਲਈ ਅਪੀਲ ਕੀਤੀ। ਫੈਨ ਦੇ ਕਹਿਣ 'ਤੇ, ਰਸ਼ਮਿਕਾ ਨੇ ਮੁਸਕੁਰਾਉਂਦੇ ਹੋਏ ਫੈਨ ਦੀ ਟੀ-ਸ਼ਰਟ 'ਤੇ ਆਪਣਾ ਆਟੋਗ੍ਰਾਫ ਦਿੱਤਾ। ਇਸ ਦੌਰਾਨ ਰਸ਼ਮਿਕਾ ਦਾ ਫੈਨ ਬੇਹੱਦ ਖੁਸ਼ ਨਜ਼ਰ ਆਇਆ ਅਤੇ ਉਹ ਵੀ ਖੁਸ਼ੀ ਨਾਲ ਮੁਸਕੁਰਾਉਂਦੀ ਹੋਈ ਨਜ਼ਰ ਆਈ।
ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਫੈਨਜ਼ ਇਸ ਵੀਡੀਓ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਨਜ਼ਰ ਆਏ। ਕੁਝ ਯੂਜ਼ਰਸ ਨੇ ਕਿਹਾ ਕਿ ਇਹ ਮੁੰਡਾ ਕਿੰਨਾ ਖੁਸ਼ਕਿਸਮਤ ਹੈ। ਇਸ ਦੇ ਨਾਲ ਹੀ ਕੁਝ ਫੈਨਜ਼ ਨੇ ਰਸ਼ਮਿਕਾ ਦੇ ਇਸ ਅੰਦਾਜ਼ ਦੀ ਖੁੱਲ੍ਹ ਕੇ ਤਾਰੀਫ ਵੀ ਕੀਤੀ।
Image Source: Instagram
ਜੇਕਰ ਰਸ਼ਮਿਕਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਰਸ਼ਮਿਕਾ ਫ਼ਿਲਮ 'ਗੁੱਡਬਾਏ' ਨਾਲ ਬਾਲੀਵੁੱਡ ਵਿੱਚ ਆਪਣਾ ਪਹਿਲਾ ਡੈਬਿਊ ਕਰਨ ਜਾ ਰਹੀ ਹੈ। ਇਸ ਫ਼ਿਲਮ ਵਿੱਚ ਰਸ਼ਮਿਕਾ ਅਮਿਤਾਭ ਬੱਚਨ ਦੀ ਧੀ ਦਾ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆਵੇਗੀ। ਰਸ਼ਮਿਕਾ ਦੀ ਇਹ ਫ਼ਿਲਮ 7 ਅਕਤੂਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ, ਫੈਨਜ਼ ਉਸ ਦੀ ਇਸ ਫ਼ਿਲਮ ਨੂੰ ਵੇਖਣ ਬਹੁਤ ਉਤਸ਼ਾਹਿਤ ਹਨ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
