ਐਸ਼ਵਰਿਆ ਰਾਏ ਦੇ ਇਸ ਅੰਦਾਜ਼ ਤੋਂ ਪ੍ਰਭਾਵਿਤ ਹੋਏ ਫੈਨਜ਼, ਫ਼ਿਲਮ ਦੇ ਪ੍ਰਮੋਸ਼ਨ ਦੌਰਾਨ ਮਣੀ ਰਤਨਮ ਦੇ ਪੈਰ ਛੂੰਹਦੀ ਨਜ਼ਰ ਆਈ ਅਦਾਕਾਰਾ, ਵੇਖੋ ਵੀਡੀਓ

written by Pushp Raj | September 27, 2022 04:05pm

Aishwarya Rai news: ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਇੰਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'Ponniyin Selvan1' ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਐਸ਼ਵਰਿਆ ਰਾਏ ਲੰਮੇਂ ਸਮੇਂ ਤੋਂ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੀ ਹੈ। ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਐਸ਼ਵਰਿਆ ਰਾਏ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਫੈਨਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।

image source: instagram

ਦੱਸ ਦਈਏ ਕਿ ਐਸ਼ਵਰਿਆ ਚਾਰ ਸਾਲਾਂ ਬਾਅਦ ਫ਼ਿਲਮੀ ਪਰਦੇ 'ਤੇ ਦਮਦਾਰ ਵਾਪਸੀ ਕਰਨ ਲਈ ਤਿਆਰ ਹੈ। ਫੈਨਜ਼ ਉਸ ਨੂੰ ਵੱਡੇ ਪਰਦੇ 'ਤੇ ਵੇਖਣ ਲਈ ਉਤਸ਼ਾਹਿਤ ਹਨ। ਐਸ਼ਵਰਿਆ ਰਾਏ ਆਪਣੀ ਟੀਮ ਦੇ ਨਾਲ ਆਉਣ ਵਾਲੀ  ਫ਼ਿਲਮ Ponniyin Selvan 1 ਦੀ ਪ੍ਰਮੋਸ਼ਨ ਵਿੱਚ ਜੁੱਟੀ ਹੋਈ ਹੈ।

ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਐਸ਼ਵਰਿਆ ਰਾਏ ਬੱਚਨ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਐਸ਼ਵਰਿਆ ਰਾਏ ਬੱਚਨ ਦੀ ਇਹ ਵੀਡੀਓ ਫ਼ਿਲਮ Ponniyin Selvan 1 ਦੇ ਇੱਕ ਇਵੈਂਟ ਦੀ ਹੈ।

image source: instagram

ਵੀਡੀਓ 'ਚ ਐਸ਼ਵਰਿਆ ਸਾਊਥ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਫ਼ਿਲਮ ਡਾਇਰੈਕਟਰ ਮਣੀ ਰਤਨਮ ਦੇ ਕੋਲ ਬੈਠੀ ਨਜ਼ਰ ਆ ਰਹੀ ਹੈ ਅਤੇ ਫਿਰ ਉਹ ਝੁਕ ਕੇ ਉਨ੍ਹਾਂ ਦੇ ਪੈਰਾਂ ਨੂੰ ਛੂੰਹਣ ਲੱਗਦੀ ਹੈ। ਹਾਲਾਂਕਿ ਨਿਰਦੇਸ਼ਕ ਉਸ ਨੂੰ ਅਜਿਹਾ ਕਰਨ ਤੋਂ ਰੋਕਦਾ ਹੈ। ਐਸ਼ਵਰਿਆ ਦੇ ਇਸ ਅੰਦਾਜ਼ ਦੀ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਐਸ਼ਵਰਿਆ ਰਾਏ ਮਣੀ ਰਤਨਮ ਨੂੰ ਆਪਣਾ ਗੁਰੂ ਮੰਨਦੀ ਹੈ ਅਤੇ ਇਹੀ ਕਾਰਨ ਹੈ ਕਿ ਉਹ ਆਪਣੇ ਗੁਰੂ ਨੂੰ ਸਨਮਾਨ ਦਿੰਦੇ ਹੋਏ ਉਨ੍ਹਾਂ ਦੇ ਪੈਰ ਛੂੰਹ ਰਹੀ ਹੈ। ਐਸ਼ਵਰਿਆ ਰਾਏ ਦੀ ਇਹ ਵੀਡੀਓ ਫੈਨਜ਼ ਦਾ ਦਿਲ ਜਿੱਤ ਰਹੀ ਹੈ।

ਫ਼ਿਲਮ ਬਾਰੇ ਗੱਲ ਕਰੀਏ ਤਾਂ ਮਣੀ ਰਤਨਮ ਦੀ ਵੱਡੇ ਬਜਟ ਵਾਲੀ ਫ਼ਿਲਮ Ponniyin Selvan 1 ਦਾ ਟ੍ਰੇਲਰ ਲਾਂਚ ਹੋ ਗਿਆ ਹੈ। ਇਸ ਫ਼ਿਲਮ ਰਾਹੀਂ ਮਣੀ ਰਤਨਮ ਦਾ ਇੱਕ ਵਾਰ ਫਿਰ ਏ.ਆਰ. ਰਹਿਮਾਨ ਅਤੇ ਐਸ਼ਵਰਿਆ ਰਾਏ ਬੱਚਨ ਨਾਲ ਰੀਯੂਨੀਅਨ ਹੋਇਆ ਹੈ। ਐਸ਼ਵਰਿਆ ਇਸ ਫ਼ਿਲਮ ਵਿੱਚ ਡੱਬਲ ਰੋਲ ਵਿੱਚ ਵਿਖਾਈ ਦਵੇਗੀ। ਉਹ ਰਾਣੀ ਨੰਦਿਨੀ ਅਤੇ ਮੰਦਾਕਿਨੀ ਦੇਵੀ ਦੀ ਭੂਮਿਕਾ ਵੀ ਨਿਭਾਏਗੀ। ਇਸ ਤੋਂ ਇਲਾਵਾ ਸੋਭਿਤਾ ਧੂਲੀਪਾਲਾ ਵੀ ਫ਼ਿਲਮ ਦਾ ਹਿੱਸਾ ਹੈ।

image source: instagram

ਹੋਰ ਪੜ੍ਹੋ: ਗਿੱਪੀ ਗਰੇਵਾਲ ਤੇ ਬਿਨੂੰ ਢਿੱਲੋ ਗੀਤ 'ਨਵਾਂ ਨਵਾਂ ਪਿਆਰ' ਉੱਤੇ ਇੱਕਠੇ ਭੰਗੜਾ ਪਾਉਂਦੇ ਆਏ ਨਜ਼ਰ, ਵੇਖੋ ਵੀਡੀਓ

ਇਸ ਫ਼ਿਲਮ ਕਿ ਰਾਹੀਂ ਐਸ਼ਵਰਿਆ ਅਤੇ ਵਿਕਰਮ ਫ਼ਿਲਮ ਰਾਵਣ ਤੋਂ ਬਾਅਦ ਦੂਜੀ ਵਾਰ ਇਕੱਠੇ ਕੰਮ ਕਰ ਰਹੇ ਹਨ। ਜਦੋਂ ਕਿ ਮਣੀ ਰਤਨਮ ਨਾਲ ਐਸ਼ਵਰਿਆ ਦੀ ਇਹ ਚੌਥੀ ਫ਼ਿਲਮ ਹੈ। ਇਸ ਤੋਂ ਪਹਿਲਾਂ ਉਹ ਉਨ੍ਹਾਂ ਦੀਆਂ ਫਿਲਮਾਂ ਇਰੁਵਰ, ਗੁਰੂ ਅਤੇ ਰਾਵਣ ਵਿੱਚ ਕੰਮ ਕਰ ਚੁੱਕੀ ਹੈ। ਇਹ ਫ਼ਿਲਮ 30 ਸਤੰਬਰ ਨੂੰ ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ ਭਾਸ਼ਾ ਦੇ ਵਿੱਚ ਰਿਲੀਜ਼ ਹੋਵੇਗੀ। ਐਸ਼ਵਰਿਆ ਦੇ ਫੈਨਜ਼ ਉਸ ਦੀ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।

You may also like