ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਖਰੀਦਿਆ ਕਰੋੜਾਂ ਦਾ ਬੰਗਲਾ

written by Shaminder | September 14, 2021

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ (Deepika Padukone )ਆਪਣੇ ਸਟਾਈਲ ਦੇ ਲਈ ਜਾਣੀ ਜਾਂਦੀ ਹੈ ਅਤੇ ਰਣਵੀਰ ਸਿੰਘ (Ranveer Singh)ਆਪਣੇ ਅਜੀਬ ਕੱਪੜਿਆਂ ਦੇ ਕਾਰਨ ਚਰਚਾ ‘ਚ ਰਹਿੰਦੇ ਹਨ।  ਖ਼ਬਰਾਂ ਮੁਤਾਬਕ ਦੋਵਾਂ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਇੱਕ ਆਲੀਸ਼ਾਨ ਬੰਗਲਾ ਖਰੀਦਿਆ ਹੈ । ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਅਲੀਬਾਗ ‘ਚ ਰਜਿਸਟਰਾਰ ਦੇ ਦਫ਼ਤਰ ‘ਚ ਪਹੁੰਚੇ ਸਨ ।

Image From Instagram

ਹੋਰ ਪੜ੍ਹੋ : ਗੁਰਲੇਜ ਅਖਤਰ ਦੇ ਪੁੱਤਰ ਦਾਨਵੀਰ ਦਾ ਗੀਤ ਸੁਣ ਕੇ ਕਮਲ ਖ਼ਾਨ ਵੀ ਹੋ ਗਏ ਮੁਰੀਦ, ਸਾਂਝਾ ਕੀਤਾ ਵੀਡੀਓ

ਇਸੇ ਬੰਗਲੇ ਦੀ ਕਾਗਜ਼ੀ ਕਾਰਵਾਈ ਨੂੰ ਪੂਰਾ ਕਰਨ ਦੇ ਲਈ ਇਹ ਦੋਵੇਂ ਰਜਿਸਟਰਾਰ ਦੇ ਦਫਤਰ ‘ਚ ਆਏ ਸਨ । ਮੀਡੀਆ ਰਿਪੋਟਸ ਮੁਤਾਬਕ ਦੀਪਿਕਾ ਅਤੇ ਰਣਵੀਰ ਸਿੰਘ ਨੇ ਕੋਸਟਲ ਏਰੀਆ ‘ਚ ਵੱਡੀ ਜ਼ਮੀਨ ਖਰੀਦੀ ਹੈ । ਜਿਸ ‘ਚ ਦੋ ਬੰਗਲੇ ਹਨ ਜਦੋਂਕਿ ਇੱਕ ਨਾਰੀਅਲ ਅਤੇ ਸੁਪਾਰੀ ਦਾ ਬਾਗ ਵੀ ਹੈ ।

 

View this post on Instagram

 

A post shared by Manav Manglani (@manav.manglani)

ਖਬਰਾਂ ਅਨੁਸਾਰ, ਜਿਵੇਂ ਹੀ ਇਸ ਜ਼ਮੀਨ ਦੀ ਕਾਗਜ਼ੀ ਕਾਰਵਾਈ ਪੂਰੀ ਹੋ ਜਾਵੇਗੀ, ਇਸਦੀ ਮਲਕੀਅਤ ਰਣਵੀਰ ਅਤੇ ਦੀਪਿਕਾ ਨੂੰ ਟਰਾਂਸਫਰ ਕਰ ਦਿੱਤੀ ਜਾਵੇਗੀ। ਰਣਵੀਰ ਅਤੇ ਦੀਪਿਕਾ ਸੋਮਵਾਰ ਨੂੰ ਮੁੰਬਈ ਤੋਂ ਅਲੀਬਾਗ ਲਈ ਰਵਾਨਾ ਹੋਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਰਜਿਸਟਰਾਰ ਦੇ ਦਫਤਰ ਵਿੱਚ ਦੇਖਿਆ ਗਿਆ।

Ranveer Singh PP-min

ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਰਣਵੀਰ ਨੇ  ਟੀ-ਸ਼ਰਟ ਪਾਈ ਹੋਈ ਸੀ ਅਤੇ ਦੀਪਿਕਾ ਪਾਦੁਕੋਣ ਕਰੀਮ ਰੰਗ ਦੀ ਲੂਜ਼ ਟੀ-ਸ਼ਰਟ 'ਚ ਨਜ਼ਰ ਆਈ ਸੀ। ਦੋਵਾਂ ਨੇ ਸਨਗਲਾਸ ਪਹਿਨੇ ਹੋਏ ਸਨ ਅਤੇ ਫੇਸ ਮਾਸਕ ਪਾਇਆ ਹੋਇਆ ਸੀ।

 

 

0 Comments
0

You may also like