ਲਾਕ ਡਾਊਨ ਦੌਰਾਨ ਅਦਾਕਾਰਾ ਦਿਵਿਆ ਦੱਤਾ ਨੇ ਲਿਖੀ ਪਹਿਲੀ ਵਾਰ ਕਵਿਤਾ, ਭਾਵਪੂਰਨ ਇਹ ਕਵਿਤਾ ਸੁਣ ਕੇ ਤੁਸੀਂ ਸ਼ੇਅਰ ਕੀਤੇ ਬਿਨਾਂ ਨਹੀਂ ਰਹਿ ਸਕੋਗੇ

Written by  Shaminder   |  April 29th 2020 01:44 PM  |  Updated: April 29th 2020 02:22 PM

ਲਾਕ ਡਾਊਨ ਦੌਰਾਨ ਅਦਾਕਾਰਾ ਦਿਵਿਆ ਦੱਤਾ ਨੇ ਲਿਖੀ ਪਹਿਲੀ ਵਾਰ ਕਵਿਤਾ, ਭਾਵਪੂਰਨ ਇਹ ਕਵਿਤਾ ਸੁਣ ਕੇ ਤੁਸੀਂ ਸ਼ੇਅਰ ਕੀਤੇ ਬਿਨਾਂ ਨਹੀਂ ਰਹਿ ਸਕੋਗੇ

ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਭਰ ‘ਚ ਜਾਰੀ ਹੈ ।ਇਸ ਵਾਇਰਸ ਕਾਰਨ ਹੁਣ ਤੱਕ ਕਈ ਬੇਸ਼ਕੀਮਤੀ ਜ਼ਿੰਦਗੀਆਂ ਬੇਵਕਤ ਮੌਤ ਦੀ ਬੁੱਕਲ ‘ਚ ਸਮਾ ਚੁੱਕੀਆਂ ਹਨ । ਇਸ ਬਿਮਾਰੀ ਤੋਂ ਨਿਜ਼ਾਤ ਪਾਉਣ ਦਾ ਇੱਕੋ ਇੱਕ ਤਰੀਕਾ ਹੈ ਕਿ ਹਰ ਕੋਈ ਆਪਣੇ ਘਰਾਂ ‘ਚ ਰਹੇ ਅਤੇ ਅਜਿਹਾ ਕਰ ਕੇ ਹੀ ਅਸੀਂ ਸੁਰੱਖਿਅਤ ਰਹਿ ਸਕਦੇ ਹਾਂ । ਇਸ ਬਿਮਾਰੀ ਦੇ ਵੱਧਦੇ ਪ੍ਰਕੋਪ ਨੂੰ ਵੇਖਦੇ ਹੋਏ ਦੇਸ਼ ਭਰ ‘ਚ ਲਾਕਡਾਊਨ ਹੈ ।ਅਜਿਹੇ ਸਮੇਂ ‘ਚ ਸੈਲੀਬ੍ਰੇਟੀਜ਼ ਵੀ ਆਪਣੇ ਘਰਾਂ ‘ਚ ਰਹਿ ਕੇ ਸਮਾਂ ਗੁਜ਼ਾਰ ਰਹੇ ਨੇ । ਬਾਲੀਵੁੱਡ ਅਦਾਕਾਰਾ ਦਿਵਿਆ ਦੱਤਾ ਦੀ ਗੱਲ ਕਰੀਏ ਤਾਂ ਉਹ ਵੀ ਏਨੀਂ ਦਿਨੀਂ ਆਪਣੇ ਘਰ ‘ਚ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਸਮਾਂ ਬਿਤਾ ਰਹੇ ਨੇ ।

https://www.facebook.com/486841445171963/posts/839265473262890/

ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਨੇ ਅਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ ।ਦਿਵਿਆ ਦੱਤਾ ਏਨੀਂ ਦਿਨੀਂ ਸਮਾਜਿਕ ਮੁੱਦਿਆਂ ‘ਤੇ ਆਪਣੀ ਰਾਇ ਬੇਬਾਕੀ ਦੇ ਨਾਲ ਰੱਖ ਰਹੇ ਨੇ ।ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਅੱਜ ਦੇ ਔਖਿਆਈ ਵਾਲੇ ਸਮੇਂ ਨੂੰ ਆਪਣੀ ਕਵਿਤਾ ਰਾਹੀਂ ਬਿਆਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ । ਦਿਵਿਆ ਦੱਤਾ ਨੇ ਪਹਿਲੀ ਵਾਰ ਇਹ ਕਵਿਤਾ ਲਿਖੀ ਹੈ ਅਤੇ ਪਹਿਲੀ ਵਾਰ ‘ਚ ਹੀ ਉਨ੍ਹਾਂ ਨੇ ਆਪਣੇ ਭਾਵਾਂ ਅਤੇ ਜਜ਼ਬਾਤਾਂ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਪੇਸ਼ ਕੀਤਾ ਅਤੇ ਬਹੁਤ ਹੀ ਸੋਹਣਾ ਸੁਨੇਹਾ ਦਿੱਤਾ ਹੈ ।

https://www.instagram.com/p/B_e34bKnBmh/

ਇਸ ਕਵਿਤਾ ਦੇ ਜ਼ਰੀਏ ਉਨ੍ਹਾਂ ਨੇ ਕੁਝ ਵਾਅਦੇ ਜੋ ਖ਼ੁਦ ਦੇ ਨਾਲ ਕੀਤੇ ਅਤੇ ਕੁਝ ਨਸੀਹਤਾਂ ਜੋ ਹੋਰਨਾਂ ਲੋਕਾਂ ਨੂੰ ਵੀ ਦਿੱਤੀਆਂ ਕਿ ਅੱਜ ਭਾਵੇਂ ਅਸੀਂ ਆਪਣੇ ਘਰਾਂ ‘ਚ ਬੰਦ ਹਾਂ, ਪਰ ਕਦੇ ਇਸ ਤਰ੍ਹਾਂ ਦੇ ਮੌਕਿਆਂ ਨੂੰ ਅਸੀਂ ਤਰਸਦੇ ਸੀ ਅਤੇ ਇਸ ਤਰ੍ਹਾਂ ਦੇ ਮੌਕੇ ਮਿਲਦੇ ਹੀ ਕਦੋਂ ਹਨ ? ਕਿਉਂਕਿ ਇਸ ਭੱਜ ਦੌੜ ਭਰੀ ਜ਼ਿੰਦਗੀ ‘ਚ ਅਸੀਂ ਆਪਣੇ ਆਪ ‘ਚ ਰੁੱਝੇ ਰਹਿੰਦੇ ਹਾਂ । ਨਾਂ ਤਾਂ ਕਿਸੇ ਕੋਲ ਇੱਕ ਦੂਜੇ ਨਾਲ ਗੱਲਾਂ ਸਾਂਝੀਆਂ ਕਰਨ ਦਾ ਮੌਕਾ ਮਿਲਦਾ ਹੈ ਅਤੇ ਨਾਂ ਹੀ ਫੁਰਸਤ ਦੇ ਪਲ ਕਦੇ ਵੀ ਸਾਨੂੰ ਨਸੀਬ ਹੁੰਦੇ ਹਨ ।

https://www.instagram.com/p/B_QUxOAHI94/

ਪਰ ਜਦੋਂ ਇਹ ਸਭ ਕੁਝ ਠੀਕ ਹੋ ਜਾਵੇਗਾ ਅਤੇ ਹਾਲਾਤ ਪਹਿਲਾਂ ਵਰਗੇ ਖੁਸ਼ਗਵਾਰ ਹੋਣਗੇ ਤਾਂ ਇੱਕ ਦੂਜੇ ਨਾਲ ਸਹਿਯੋਗ ਦੀ ਭਾਵਨਾ ਨੂੰ ਅਸੀਂ ਬਰਕਰਾਰ ਰੱਖਾਂਗੇ ।ਦਿਵਿਆ ਦੱਤਾ ਦੀ ਇਹ ਭਾਵਪੂਰਨ ਕਵਿਤਾ ਹਰ ਕਿਸੇ ਨੂੰ ਬਹੁਤ ਹੀ ਖ਼ੂਬਸੂਰਤ ਸੁਨੇਹਾ ਦੇ ਰਹੀ ਹੈ ਅਤੇ ਤੁਸੀਂ ਵੀ ਇਸ ਕਵਿਤਾ ਨੂੰ ਸੁਣਨ ਤੋਂ ਬਾਅਦ ਸ਼ੇਅਰ ਕੀਤੇ ਬਗੈਰ ਨਹੀਂ ਰਹਿ ਪਾਓਗੇ ।

https://www.instagram.com/p/B_AkGNSn9be/

ਤੁਹਾਨੂੰ ਦੱਸ ਦਈਏ ਕਿ ਦਿਵਿਆ ਦੱਤਾ ਨੂੰ ਫ਼ਿਲਮ ‘ਇਰਾਦਾ’ ‘ਚ ਬਿਹਤਰੀਨ ਅਦਾਕਾਰੀ ਲਈ ਰਾਸ਼ਟਰੀ ਫ਼ਿਲਮ ਅਵਾਰਡ ਵੀ ਮਿਲਿਆ ਸੀ ।ਇਸ ਤੋਂ ਇਲਾਵਾ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network