ਅਦਾਕਾਰਾ ਗੁਲ ਪਨਾਗ ਨੇ ਸਾੜ੍ਹੀ ਪਾ ਕੇ ਕੀਤੇ ਪੁਸ਼ ਅਪਸ, ਵੀਡੀਓ ਵਾਇਰਲ

Written by  Shaminder   |  November 25th 2020 06:03 PM  |  Updated: November 25th 2020 06:03 PM

ਅਦਾਕਾਰਾ ਗੁਲ ਪਨਾਗ ਨੇ ਸਾੜ੍ਹੀ ਪਾ ਕੇ ਕੀਤੇ ਪੁਸ਼ ਅਪਸ, ਵੀਡੀਓ ਵਾਇਰਲ

ਅਦਾਕਾਰਾ ਗੁਲ ਪਨਾਗ ਏਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਖੂਬ ਸਰਗਰਮ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।ਇਸ ਵੀਡੀਓ ‘ਚ ਅਦਾਕਾਰਾ ਆਪਣੇ ਅਨੋਖੇ ਅੰਦਾਜ਼ ‘ਚ ਸਾੜ੍ਹੀ ‘ਚ ਪੁਸ਼ ਅੱਪਸ ਕਰਦੀ ਹੋਈ ਵਿਖਾਈ ਦੇ ਰਹੀ ਹੈ । ਵੀਡੀਓ ‘ਚ ਵੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਨੇ ਬ੍ਰਾਊਨ ਕਲਰ ਦੀ ਸਾੜ੍ਹੀ ਪਾਈ ਹੋਈ ਹੈ ।GUL PANAG

ਇਸ ਦੇ ਬਾਵਜੂਦ ਉਹ ਬੜੇ ਹੀ ਅਰਾਮ ਦੇ ਨਾਲ ਵਰਕ ਆਊਟ ਕਰ ਰਹੀ ਹੈ ।ਗੁਲ ਪਨਾਗ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਕਿ ‘ਕਿਤੇ ਵੀ, ਕਦੇ ਵੀ’ । ਗੁਲ ਪਨਾਗ ਦੇ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਪੜ੍ਹੋ : ਅਦਾਕਾਰਾ ਗੁਲ ਪਨਾਗ ਹੁਣ ਇਸ ਫ਼ਿਲਮ ਵਿੱਚ ਆਉਣਗੇ ਨਜ਼ਰ

GUL PANAG

ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਕਿ ‘ਅਸੀਂ ਸਾਰੇ ਹੀ ਜ਼ਿੰਦਗੀ ਦੀਆਂ ਔਖਿਆਈਆਂ ਦੇ ਨਾਲ ਫਿਟਨੈੱਸ ਦਾ ਲੰਬਾ ਰਸਤਾ ਤੈਅ ਕਰ ਸਕਦੇ ਹਾਂ, ਹਾਲਾਂਕਿ ਇਹ ਸਾਰੀਆਂ ਔਕੜਾਂ ਪਿਆਰਆਂ ਹੋ ਸਕਦੀਆਂ ਹਨ’।

GulPanag

 

ਦੱਸ ਦਈਏ ਕਿ ਅਦਾਕਾਰਾ ਗੁਲ ਪਨਾਗ ਨੇ ਹਾਲ ਹੀ ‘ਚ ਇੱਕ ਵੈੱਬ ਸੀਰੀਜ਼ ‘ਦ ਫੈਮਿਲੀ ਮੈਨ’ ‘ਚ ਵਿਖਾਈ ਦਿੱਤੀ ਸੀ । ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ ।

 

View this post on Instagram

 

A post shared by Gul Panag (@gulpanag)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network