ਅਦਾਕਾਰਾ ਗੁਲ ਪਨਾਗ ਹੁਣ ਇਸ ਫ਼ਿਲਮ ਵਿੱਚ ਆਉਣਗੇ ਨਜ਼ਰ

written by Rupinder Kaler | October 19, 2019

ਅਦਾਕਾਰਾ ਗੁਲ ਪਨਾਗ ਬਾਲੀਵੁੱਡ ਫ਼ਿਲਮ 'ਬਾਈਪਾਸ ਰੋਡ' ਨਜ਼ਰ ‘ਚ ਆਵੇਗੀ । ਗੁਲ ਪਨਾਗ ਲੰਮੀ ਬਰੇਕ ਤੋਂ ਬਾਅਦ ਕਿਸੇ ਫ਼ਿਲਮ ਵਿੱਚ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਹ 'ਡੋਰ', 'ਮਨੋਰਮਾ ਸਿਕਸ ਫੀਟ ਅੰਡਰ', 'ਸਮਰ 2007' ਅਤੇ 'ਅਬ ਤਕ ਛੱਪਨ' ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ । https://www.instagram.com/p/B3wirkvJDuo/ ਇਸ ਤੋਂ ਇਲਾਵਾ ਉਹਨਾਂ ਨੇ ਪਾਲੀਵੁੱਡ ਦੀਆਂ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਹੈ ।ਸਿਕੰਦਰ ਫ਼ਿਲਮ ਵਿੱਚ ਨਿਭਾਈ ਭੂਮਿਕਾ ਕਰਕੇ ਉਹਨਾਂ ਨੂੰ ਪਾਲੀਵੁੱਡ ਵਿੱਚ ਪਹਿਚਾਣ ਮਿਲੀ ਸੀ ।ਗੁਲ ਪਨਾਗ ਆਪਣੀਆਂ ਜ਼ਿਆਦਾਤਰ ਫ਼ਿਲਮਾਂ ਵਿੱਚ ਇੱਕ ਇਕ ਮਜ਼ਬੂਤ ਔਰਤ ਦੇ ਕਿਰਦਾਰ ਵਿੱਚ ਹੀ ਨਜ਼ਰ ਆਉਂਦੀ ਹੈ । ਫ਼ਿਲਮਾਂ ਤੋਂ ਦੂਰ ਰਹਿਣ ਬਾਰੇ ਪੁੱਛੇ ਗਏ ਸਵਾਲ ਦਾ ਇੱਕ ਵੈਬਸਾਈਟ ਨੂੰ ਜਵਾਬ ਦਿੰਦੇ ਹੋਏ ਉਹਨਾਂ ਨੇ ਕਿਹਾ ਸੀ ਕਿ 'ਮੈਨੂੰ ਹਾਲ ਹੀ ਵਿਚ ਕਾਫ਼ੀ ਚੰਗੇ ਰੋਲ ਮਿਲੇ ਹਨ, ਪਰ ਹੁਣ ਮੈਂ ਇਸ ਵਿਚ ਖ਼ੁਦ ਨੂੰ ਬੰਨ੍ਹ ਨਹੀਂ ਸਕਦੀ। https://www.instagram.com/p/B3eiW67pSof/ ਮੇਰੇ ਲਈ ਐਕਟਿੰਗ ਹੀ ਸਭ ਕੁਝ ਨਹੀਂ ਹੈ। ਹਮੇਸ਼ਾ ਤੋਂ ਮੈਨੂੰ ਵੱਖ-ਵੱਖ ਖੇਤਰਾਂ ਵਿਚ ਦਿਲਚਸਪੀ ਰਹੀ ਹੈ।' ਉਹ ਕਹਿੰਦੀ ਹੈ, 'ਐਕਟਿੰਗ ਨੇ ਮੈਨੂੰ ਦੂਜੇ ਕੰਮਾਂ ਵਿਚ ਵੀ ਸਮਰੱਥ ਬਣਾਇਆ ਹੈ। ਭਾਵੇਂ ਉਹ ਮੇਰਾ ਸਿਆਸੀ ਕਰੀਅਰ ਹੋਵੇ, ਸੋਸ਼ਲ ਸਰਗਰਮੀ ਹੋਵੇ ਜਾਂ ਫਿਰ ਕੁਝ ਹੋਰ। ਇਹ ਸਭ ਕਰਨ ਵਿਚ ਮੈਨੂੰ ਐਕਟਿੰਗ ਨੇ ਮਦਦ ਕੀਤੀ, ਕਿਉਂਕਿ ਇਕ ਐਕਟ੍ਰੈਸ ਦੇ ਰੂਪ ਵਿਚ ਮੈਂ ਜਨਤਕ ਜੀਵਨ ਜਿਊਣਾ ਸ਼ੁਰੂ ਕੀਤਾ। https://www.instagram.com/p/B2jNS_vpw63/ ਇਸ ਲਈ ਇਕ ਮਸ਼ਹੂਰ ਪਰਸਨੈਲਿਟੀ ਦੇ ਰੂਪ ਵਿਚ ਮੈਨੂੰ ਪਛਾਣ ਅਤੇ ਇੱਜ਼ਤ ਮਿਲੀ। ਫ਼ਿਲਮਾਂ ਤੋਂ ਉਹਨਾਂ ਦੇ ਬਰੇਕ ਲੈਣ ਦਾ ਕਾਰਨ ਭਾਵੇਂ ਕੁਝ ਵੀ ਹੋਵੇ ਪਰ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੀ ਨਵੀਂ ਫ਼ਿਲਮ ਨੂੰ ਲੈ ਕੇ ਕਾਫੀ ਉਸ਼ਾਹਿਤ ਹਨ ।

0 Comments
0

You may also like