ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਕ੍ਰਿਸਮਸ ਦਾ ਤਿਉਹਾਰ ਕੀਤਾ ਸੈਲੀਬ੍ਰੇਟ, ਤਸਵੀਰਾਂ ਵਾਇਰਲ

written by Shaminder | December 26, 2020

ਕ੍ਰਿਸਮਸ ਦਾ ਤਿਉੇਹਾਰ ਦੇਸ਼ ਭਰ ‘ਚ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ । ਇਸ ਮੌਕੇ ਬਾਲੀਵੁੱਡ ਦੀਆਂ ਹਸਤੀਆਂ ਨੇ ਵੀ ਆਪੋ ਆਪਣੇ ਤਰੀਕੇ ਦੇ ਨਾਲ ਇਸ ਤਿਉਹਾਰ ਨੂੰ ਸੈਲੀਬ੍ਰੇਟ ਕੀਤਾ ।ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਸੋਸ਼ਲ ਮੀਡੀਆ ‘ਤੇ ਕ੍ਰਿਸਮਸ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । kareena kapoor ਇਨ੍ਹਾਂ ਤਸਵੀਰਾਂ ‘ਚ ਉਹ ਆਪਣੇ ਪਤੀ ਸੈਫ ਅਲੀ ਖ਼ਾਨ ਦੇ ਨਾਲ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ ।ਤਸਵੀਰ ‘ਚ ਤੈਮੂਰ ਅਲੀ ਖ਼ਾਨ ਵੀ ਨਜ਼ਰ ਆ ਰਿਹਾ ਹੈ । ਕਰੀਨਾ ਕਪੂਰ ਨੇ ਬਲੈਕ ਕਲਰ ਦਾ ਆਊਟਫਿਟ ਕੈਰੀ ਕੀਤਾ ਹੋਇਆ ਸੀ ਜਦੋਂਕਿ ਸੈਫ ਅਲੀ ਖ਼ਾਨ ਨੇ ਕਰੀਨਾ ਦੇ ਨਾਲ ਮੈਚਿੰਗ ਆਊਟਫਿੱਟ ਪਾਇਆ ਸੀ । ਹੋਰ ਪੜ੍ਹੋ : ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਨੇ ਮਨਾਇਆ ਬੇਟੇ ਤੈਮੂਰ ਦਾ ਜਨਮ ਦਿਨ
kareena ਦੱਸ ਦਈਏ ਕਿ ਸੈਫ ਅਤੇ ਕਰੀਨਾ ਇੱਕ ਵਾਰ ਮੁੜ ਤੋਂ ਮਾਪੇ ਬਣਨ ਵਾਲੇ ਹਨ ਕੁਝ ਸਮਾਂ ਪਹਿਲਾਂ ਹੀ ਦੋਨਾਂ ਨੇ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ ਸੀ ।ਦੱਸ ਦਈਏ ਕਿ ਕ੍ਰਿਸਮਸ ਦੇ ਮੌਕੇ ‘ਤੇ ਖ਼ਾਨ ਪਰਿਵਾਰ ਵੱਲੋਂ ਪਾਰਟੀ ਰੱਖੀ ਗਈ ਸੀ । kareena kapoor ਇਸ ਪਾਰਟੀ ‘ਚ ਸੋਹਾ ਅਲੀ ਖ਼ਾਨ, ਨਤਾਸ਼ਾ ਪੂਨਾਵਾਲਾ, ਕਰਿਸ਼ਮਾ ਕਪੂਰ ਸਣੇ ਕਈ ਮਹਿਮਾਨ ਪਹੁੰਚੇ ਸਨ । ਕਰੀਨਾ ਵੱਲੋਂ ਸਾਂਝੀ ਕੀਤੀ ਗਈ ਤਸਵੀਰ ‘ਚ ਸਭ ਨੇ ਸਾਂਤਾ ਕਲੋਜ਼ ਵਾਲੀ ਟੋਪੀ ਪਾਈ ਹੋਈ ਹੈ ।

0 Comments
0

You may also like