ਸਲਮਾਨ ਖ਼ਾਨ ਨਾਲ ਕੰਮ ਕਰ ਚੁੱਕੀ ਇਹ ਹੀਰੋਇਨ ਹੋਈ ਕਰੋੜਾਂ ਦੀ ਠੱਗੀ ਦਾ ਸ਼ਿਕਾਰ

written by Lajwinder kaur | March 31, 2022

ਬਾਲੀਵੁੱਡ ਅਦਾਕਾਰਾ ਰਿਮੀ ਸੇਨ Rimi Sen  ਧੋਖਾਧੜੀ ਦਾ ਸ਼ਿਕਾਰ ਹੋ ਗਈ ਹੈ। ਇੱਕ ਕਾਰੋਬਾਰੀ ਵੱਲੋਂ ਕਰੋੜਾਂ ਰੁਪਏ ਦੀ ਠੱਗੀ ਮਾਰਨ ਤੋਂ ਬਾਅਦ ਅਦਾਕਾਰਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਲਜ਼ਾਮ ਹੈ ਕਿ ਮੁੰਬਈ ਦੇ ਗੋਰੇਗਾਂਵ ਦੇ ਇੱਕ ਕਾਰੋਬਾਰੀ ਰੌਨਕ ਜਤਿਨ ਵਿਆਸ ਨੇ ਨਿਵੇਸ਼ ਦੇ ਨਾਮ ਉੱਤੇ ਰਿਮੀ ਨੂੰ 4.14 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਰਿਮੀ ਨੇ ਇਸ ਮਾਮਲੇ ਦੀ ਲਿਖਤੀ ਸ਼ਿਕਾਇਤ ਥਾਣਾ ਖਾਰ ਨੂੰ ਦਿੱਤੀ ਹੈ। ਪੁਲੀਸ ਨੇ 29 ਮਾਰਚ ਨੂੰ ਐਫਆਈਆਰ ਦਰਜ ਕਰਕੇ ਅੱਗੇ ਦੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਪੁਲੀਸ ਨੇ ਆਈਪੀਸੀ ਦੀ ਧਾਰਾ 420 ਅਤੇ 409 ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਹੋਰ ਪੜ੍ਹੋ : ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਸੀਤੋ ਮਰਜਾਨੀ’ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਭਰਵੇਂ ਹੁੰਗਾਰੇ ਨਾਲ ਗੱਡੇ ਸਫਲਤਾ ਦੇ ਝੰਡੇ

rimi sen cheated image source instagram

ਰਿਮੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਵਿਆਸ ਨੂੰ ਪਹਿਲੀ ਵਾਰ ਤਿੰਨ ਸਾਲ ਪਹਿਲਾਂ ਅੰਧੇਰੀ ਦੇ ਇੱਕ ਜਿੰਮ ਵਿੱਚ ਮਿਲੀ ਸੀ। ਉਹ ਕੁਝ ਹੀ ਸਮੇਂ ‘ਚ ਚੰਗੇ ਦੋਸਤ ਬਣ ਗਏ। ਉਸਨੇ ਸੇਨ ਨੂੰ 40 ਪ੍ਰਤੀਸ਼ਤ ਰਿਟਰਨ ਲਈ ਕੰਪਨੀ ਵਿੱਚ ਨਿਵੇਸ਼ ਕਰਨ ਦੀ ਪੇਸ਼ਕਸ਼ ਕੀਤੀ। ਜਦੋਂ ਉਸਨੇ ਪੈਸਾ ਲਗਾਉਣ ਦਾ ਫੈਸਲਾ ਕੀਤਾ, ਤਾਂ ਉਨ੍ਹਾਂ ਨੇ ਇੱਕ ਸਮਝੌਤਾ ਕੀਤਾ। ਜਦੋਂ ਸਮਾਂ ਸੀਮਾ ਖਤਮ ਹੋਣ 'ਤੇ ਰਿਮੀ ਨੇ ਨਿਵੇਸ਼ ਦੇ ਪੈਸੇ ਮੰਗੇ ਤਾਂ ਵਿਆਸ ਨੇ ਉਸਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਉਸਦਾ ਫੋਨ ਵੀ ਚੁੱਕਣਾ ਬੰਦ ਕਰ ਦਿੱਤਾ । ਬਾਅਦ ਵਿਚ ਰਿਮੀ ਨੂੰ ਪਤਾ ਲੱਗਾ ਕਿ ਵਿਆਸ ਨੇ ਕੋਈ ਕਾਰੋਬਾਰ ਸ਼ੁਰੂ ਨਹੀਂ ਕੀਤਾ। ਰਿਮੀ ਦਾ ਦਾਅਵਾ ਹੈ ਕਿ 2019 ਤੋਂ 2020 ਦਰਮਿਆਨ ਇਕ ਸਾਲ 'ਚ ਉਸ ਨੇ ਨਿਵੇਸ਼ ਦੇ ਨਾਂ 'ਤੇ 4.14 ਕਰੋੜ ਰੁਪਏ ਦਿੱਤੇ।

inside image of salman khan and rimi sen image source - Kyon Ki Itna Pyar Song video

ਹੋਰ ਪੜ੍ਹੋ : ਕੈਟਰੀਨਾ ਕੈਫ ਨੇ ਵਿੱਕੀ ਕੌਸ਼ਲ ਦੇ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ

ਜੇ ਗੱਲ ਕਰੀਏ ਰਿਮੀ ਸੇਨ ਦੀਆਂ ਮੁੱਖ ਫਿਲਮਾਂ ਦੀ ਤਾਂ ਉਹ 'ਧੂਮ', 'ਗਰਮ ਮਸਾਲਾ', 'ਹੰਗਾਮਾ', 'ਗੋਲਮਾਲ' ਅਤੇ 'ਫਿਰ ਹੇਰਾ ਫੇਰੀ' ਹਨ। ਉਹ ਸਲਮਾਨ ਖ਼ਾਨ ਨਾਲ ਕਿਉਂ ਕਿ ਫ਼ਿਲਮ ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਰਿਮੀ ਨੇ 2015 'ਚ ਸਲਮਾਨ ਖ਼ਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ' 'ਚ ਹਿੱਸਾ ਲਿਆ ਸੀ।

 

You may also like